ਜਾਣੋ ਗੁਰਨਾਮ ਭੁੱਲਰ ਦੀ ਵਾਇਰਲ ਹੋਈ ਵੀਡੀਓ ਦਾ ਸੱਚ (ਵੀਡੀਓ)

5/28/2019 8:14:21 PM

ਜਲੰਧਰ (ਬਿਊਰੋ)— ਗਾਇਕ ਤੇ ਅਦਾਕਾਰ ਗੁਰਨਾਮ ਭੁੱਲਰ ਦੀ ਇਕ ਵੀਡੀਓ ਖੂਬ ਵਾਇਰਲ ਹੋ ਰਹੀ ਹੈ, ਜਿਸ 'ਚ ਗੁਰਨਾਮ ਭੁੱਲਰ ਦੇ ਸ਼ੋਅ ਤੋਂ ਬਾਅਦ ਬਾਊਂਸਰ ਤੇ ਲੋਕਾਂ ਵਿਚਾਲੇ ਆਪਸੀ ਝੜਪ ਵੀ ਦੇਖੀ ਗਈ ਹੈ। ਇਸ ਵੀਡੀਓ ਦਾ ਸੱਚ ਜਾਣਨ ਲਈ ਅਸੀਂ ਇਸ ਵੀਡੀਓ ਬਾਰੇ ਗੁਰਨਾਮ ਭੁੱਲਰ ਨਾਲ ਗੱਲਬਾਤ ਕੀਤੀ ਗੁਰਨਾਮ ਭੁੱਲਰ ਨੇ ਇਸ ਵੀਡੀਓ ਸਬੰਧੀ ਆਪਣਾ ਕੀ ਸਪੱਸ਼ਟੀਕਰਨ ਦਿੱਤਾ ਹੈ, ਤੁਸੀਂ ਹੇਠਾਂ ਦਿੱਤੀ ਵੀਡੀਓ 'ਚ ਦੇਖ ਸਕਦੇ ਹੋ।

ਗੁਰਨਾਮ ਭੁੱਲਰ ਦਾ ਕਹਿਣਾ ਹੈ, 'ਇਹ ਵੀਡੀਓ ਹੁਸ਼ਿਆਰਪੁਰ ਦੇ ਇਕ ਮੇਲੇ ਤੋਂ ਬਾਅਦ ਦੀ ਹੈ। ਸ਼ੋਅ ਖਤਮ ਹੋਣ ਤੋਂ ਬਾਅਦ ਮੈਨੂੰ ਉਥੇ ਇਕੱਠੀ ਹੋਈ ਭੀੜ ਨੇ ਘੇਰ ਲਿਆ ਸੀ ਤੇ ਇਸ ਭੀੜ ਕਾਰਨ ਹੀ ਉਥੇ ਕਿਸੇ ਨੂੰ ਧੱਕਾ ਲੱਗ ਗਿਆ। ਮੇਰੀ ਸਕਿਓਰਿਟੀ ਨੇ ਮੈਨੂੰ ਗੱਡੀ 'ਚ ਬਿਠਾ ਦਿੱਤਾ। ਇਸ ਦੌਰਾਨ ਮੈਨੂੰ ਤਾਂ ਕੁਝ ਨਹੀਂ ਹੋਇਆ ਪਰ ਕਿਸੇ ਸ਼ਰਾਰਤੀ ਵਿਅਕਤੀ ਨੇ ਇਹ ਵੀਡੀਓ ਵਾਇਰਲ ਕਰ ਦਿੱਤੀ। ਇਸ ਵੀਡੀਓ 'ਚ ਹੋਈ ਲੜਾਈ ਨਾਲ ਮੇਰਾ ਕੋਈ ਸਬੰਧ ਨਹੀਂ ਹੈ। ਸ਼ੋਅ ਦੌਰਾਨ ਹੀ ਕਿਸੇ ਸ਼ਰਾਰਤੀ ਵਿਅਕਤੀ ਨੇ ਇਹ ਵੀਡੀਓ ਬਣਾ ਕੇ ਗਲਤ ਤਰੀਕੇ ਨਾਲ ਪੇਸ਼ ਕੀਤੀ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Lakhan

This news is Edited By Lakhan

Related News