ਥੀਏਟਰਾਂ ''ਚ ਜਾ ਕੇ ''ਅਰਦਾਸ ਕਰਾਂ'' ਦੀ ਟੀਮ ਕਰੇਗੀ ਲੋਕਾਂ ਦਾ ਧੰਨਵਾਦ (ਵੀਡੀਓ)

7/21/2019 11:41:45 AM

ਜਲੰਧਰ (ਬਿਊਰੋ) : ਪੰਜਾਬੀ ਫਿਲਮ ਇੰਡਸਟਰੀ ਦੇ ਉੱਘੇ ਅਦਾਕਾਰ ਗਿੱਪੀ ਗਰੇਵਾਲ ਦੀ ਬਹੁਚਰਚਿਤ ਫਿਲਮ 'ਅਰਦਾਸ ਕਰਾਂ' ਦਰਸ਼ਕਾਂ ਦੇ ਸਨਮੁਖ ਹੋ ਚੁੱਕੀ ਹੈ। ਫਿਲਮ ਦੇਸ਼ਾਂ-ਵਿਦੇਸ਼ਾਂ 'ਚ ਬਾਕਮਾਲ ਕਰ ਰਹੀ ਹੈ। ਦਰਸ਼ਕਾਂ ਵੱਲੋਂ 'ਅਰਦਾਸ ਕਰਾਂ' ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ, ਜਿਸ ਦੇ ਚੱਲਦੇ ਅਦਾਕਾਰ ਗੁਰਪ੍ਰੀਤ ਘੁੱਗੀ ਨੇ ਆਪਣੀ ਵੀਡੀਓ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਹੈ ਅਤੇ ਨਾਲ ਆਪਣੇ ਮਨ ਦੀਆਂ ਭਾਵਨਾਵਾਂ ਨੂੰ ਵੀ ਬਿਆਨ ਕੀਤਾ ਹੈ। ਇਸ ਵੀਡੀਓ 'ਚ ਉਹ ਦਰਸ਼ਕਾਂ ਵੱਲੋਂ ਮਿਲ ਰਹੇ ਪਿਆਰ 'ਤੇ ਆਪਣੀ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਹੈ ਕਿ 'ਉਹ ਆਪਣੇ ਦਰਸ਼ਕਾਂ ਦੇ ਰਿਣੀ ਹੋ ਗਏ ਹਨ। ਫਿਲਮ 'ਅਰਦਾਸ ਕਰਾਂ' ਨੂੰ ਇੰਨਾ ਪਿਆਰ ਦੇਣ ਲਈ, ਜਿਸਦੇ ਚੱਲਦੇ ਉਨ੍ਹਾਂ ਨੇ ਕਿਹਾ ਕਿ 'ਅਰਦਾਸ ਕਰਾਂ' ਦੀ ਟੀਮ ਦੇ ਮੈਂਬਰ ਕੋਸ਼ਿਸ਼ ਕਰਨਗੇ ਕਿ ਸਿਨੇਮਾ ਘਰਾਂ 'ਚ ਪਹੁੰਚੇ ਕੇ ਲੋਕਾਂ ਦਾ ਧੰਨਵਾਦ ਕਰ ਸਕਣ।''

 

 
 
 
 
 
 
 
 
 
 
 
 
 
 

🙏🙏🙏 #ardaaskaraan 🙏

A post shared by Gippy Grewal (@gippygrewal) on Jul 20, 2019 at 8:11am PDT

'ਅਰਦਾਸ ਕਰਾਂ' ਫਿਲਮ ਹਰ ਪੱਖ ਤੋਂ ਪੂਰੀ ਤਰ੍ਹਾਂ ਮਜ਼ਬੂਤ ਸਾਬਿਤ ਹੋ ਰਹੀ ਹੈ ਭਾਵੇਂ ਉਹ ਨਿਰਦੇਸ਼ਨ ਪੱਖੋ ਹੋਵੇ, ਟੈਕਨੀਕਲ ਜਾਂ ਫਿਰ ਅਦਾਕਾਰੀ। ਇਸ ਫਿਲਮ 'ਚ ਗਿੱਪੀ ਗਰੇਵਾਲ, ਰਾਣਾ ਰਣਵੀਰ, ਗੁਰਪ੍ਰੀਤ ਘੁੱਗ, ਯੋਗਰਾਜ ਸਿੰਘ, ਮਲਕੀਤ ਰੌਣੀ, ਸਰਦਾਰ ਸੋਹੀ, ਮਿਹਰਾ ਵਿਜ, ਜਪਜੀ ਘਹਿਰਾ ਤੇ ਕਈ ਹੋਰ ਨਾਮੀ ਚਿਹਰੇ ਅਦਾਕਾਰੀ ਨਾਲ ਚਾਰ ਚੰਨ ਲਾ ਰਹੇ ਹਨ। ਇਸ ਤੋਂ ਇਲਾਵਾ ਗਿੱਪੀ ਗਰੇਵਾਲ ਦੇ ਪੁੱਤਰ ਸ਼ਿੰਦਾ ਵੱਲੋਂ ਨਿਭਾਏ ਕਿਰਦਾਰ ਨੂੰ ਦਰਸ਼ਕਾਂ ਵੱਲੋਂ ਖੂਬ ਪਿਆਰ ਮਿਲ ਰਿਹਾ ਹੈ।

 
 
 
 
 
 
 
 
 
 
 
 
 
 

Puttar Mainu Tera Naa Nahi Pata Par tera Bohat Bohat Thank You🙏 Big Hug puttar 🤗🤗🤗 #ardaaskaraan in cinemas now 👍

A post shared by Gippy Grewal (@gippygrewal) on Jul 20, 2019 at 10:27am PDTਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News