ਫਿਲਮ ਇੰਡਸਟਰੀ ਲਈ ਖਿੱਚ ਦਾ ਕੇਂਦਰ ਬਣੀ ''ਗੁਰੂ ਨਗਰੀ''

2/20/2020 12:54:27 PM

ਮੁੰਬਈ (ਬਿਊਰੋ) — ਦੇਸ਼ ਨੂੰ ਕ੍ਰਾਂਤੀਕਾਰੀ, ਰਾਜਨੇਤਾ, ਗਾਇਕ ਤੇ ਅਭਿਨੇਤਾਵਾਂ ਦੇ ਰੂਪ 'ਚ ਕਈ ਅਣਮੁੱਲੇ ਹੀਰੇ ਦੇਣ ਵਾਲੀ ਗੁਰੂ ਨਗਰੀ ਹੁਣ ਬਾਇਓਪਿਕ ਫਿਲਮਾਂ ਲਈ ਬਾਲੀਵੁੱਡ ਇੰਡਸਟਰੀ ਦੀ ਪਹਿਲੀ ਪਸੰਦ ਬਣਨ ਲੱਗੀ ਹੈ। ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਸਮੇਤ ਕਈ ਚਿਹਰੇ ਦੇਸ਼ ਦੇ ਵੱਡੇ ਪਰਦਿਆਂ 'ਤੇ ਨਜ਼ਰ ਆ ਚੁੱਕੇ ਹਨ। ਇਨ੍ਹਾਂ ਹੀਰਿਆਂ ਦੀ ਚਮਕ ਜਿੱਥੇ ਇਤਿਹਾਸਿਕ ਨਗਰੀ ਹੋਰ ਚਮਕੀ ਰਹੀ ਹੈ, ਉਥੇ ਹੀ ਹੁਣ ਉਨ੍ਹਾਂ ਦੀ ਜ਼ਿੰਦਗੀ ਦੇ ਕਈ ਪਹਿਲੂ 'ਮਾਇਆ ਨਗਰੀ ਮੁੰਬਈ' ਨੂੰ ਹੁਣ ਗੁਰੂ ਨਗਰੀ ਵੱਲ ਆਕਰਸ਼ਿਤ ਕਰਨ ਲੱਗੇ ਹਨ।
ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਤੇ ਉਰਦੂ ਲੇਖਕ ਸਆਦਤ ਹਸਨ ਮੰਟੋ ਦੀ ਬਾਇਓਪਿਕ ਪਹਿਲਾ ਹੀ ਰਿਲੀਜ਼ ਹੋ ਚੁੱਕੀ ਹੈ। ਹੁਣ ਲੰਡਨ 'ਚ ਜਾ ਕੇ ਜਰਨਲ ਮਾਈਕਲ ਓਡਵਾਈਰ ਨੂੰ ਮੌਤ ਦੇ ਘਾਟ ਉਤਾਰ ਕੇ ਜਲਿਆਂਵਾਲਾ ਬਾਗ ਦੇ ਖੂਨੀ ਹੱਤਿਆ ਕਾਂਡ ਦਾ ਬਦਲਾ ਲੈਣ ਵਾਲੇ ਸਰਦਾਰ ਸ਼ਹੀਦ ਊਧਮ ਸਿੰਘ ਤੇ ਫੀਲਡ ਮਾਰਸ਼ਲ ਜਰਨਲ ਮਾਨੇਕਸ਼ਾ ਦੀ ਬਾਇਓਪਿਕ ਵੀ ਜਲਦ ਵੱਡੇ ਪਰਦੇ 'ਤੇ ਪੇਸ਼ ਕਰਨ ਦੀ ਤਿਆਰੀ ਹੋ ਰਹੀ ਹੈ।

ਦੱਸ ਦਈਏ ਕਿ ਫਿਲਮ 'ਉੜੀ ਦਿ ਸਰਜੀਕਲ ਸਟ੍ਰਾਈਕ' ਨਾਲ ਤਾਰੀਫਾਂ ਬਟੋਰਨ ਤੇ ਰਾਸ਼ਟਰੀ ਪੁਰਸਕਾਰ ਹਾਸਲ ਕਰਨ ਵਾਲੇ ਹੁਸ਼ਿਆਰਪੁਰ ਨਾਲ ਸਬੰਧਿਤ ਅਭਿਨੇਤਾ ਵਿੱਕੀ ਕੌਸ਼ਲ ਇਨ੍ਹੀਂ ਦਿਨਾਂ ਦੋਵਾਂ ਫਿਲਮਾਂ 'ਚ ਮੁੱਖ ਭੂਮਿਕਾ 'ਚ ਨਜ਼ਰ ਆਉਣਗੇ। ਵਿੱਕੀ ਕੌਸ਼ਲ ਫਿਲਮ 'ਸਰਦਾਰ ਊਧਮ ਸਿੰਘ' ਦੀ ਸ਼ੂਟਿੰਗ ਅੰਮ੍ਰਿਤਸਰ 'ਚ ਕਰ ਚੁੱਕੇ ਹਨ। ਨਿਰਮਾਤਾ ਰੋਨੀ ਲਹਿਰੀ ਤੇ ਸ਼ੀਲ ਕੁਮਾਰ ਦੀ ਫਿਲਮ ਦੇ ਕੁਝ ਸੀਨ ਸੈਂਟ ਪੀਟਰਸਬਰਗ 'ਚ ਵੀ ਫਿਲਮਾਏ ਜਾ ਰਹੇ ਹਨ। ਫਿਲਮ ਦੀ ਕਹਾਣੀ ਰਿਤੇਸ਼ ਸ਼ਾਹ ਤੇ ਸ਼ੁਭੇਂਦੁ ਭੱਟਾਚਾਰੀਆ ਨੇ ਲਿਖੀ ਹੈ। ਸ਼ਹੀਦ ਊਧਮ ਸਿੰਘ ਦਾ ਜੀਵਨ ਅੰਮ੍ਰਿਤਸਰ ਦੇ ਪੁਤਲੀਘਰ ਸਥਿਤ ਯਤੀਮਖਾਨਾ 'ਚ ਬੀਤਿਆ। ਜਲਿਆਂਵਾਲਾ ਬਾਗ ਦੀ ਘਟਨਾ ਤੋਂ ਬਾਅਦ ਉਨ੍ਹਾਂ ਅੰਦਰ ਕ੍ਰਾਂਤੀ ਦੀ ਜਵਲਾ ਧੁਖਣ ਲੱਗੀ ਤੇ ਉਨ੍ਹਾਂ ਨੇ ਇਸ ਖੂਨੀ ਘਟਨਾ ਨੂੰ ਅੰਜ਼ਾਮ ਦੇਣ ਵਾਲੇ ਜਰਨਲ ਓਡਵਾਈਰ ਨੂੰ ਲੰਡਨ 'ਚ ਜਾ ਕੇ ਮਾਰਿਆ।

ਦੱਸਣਯੋਗ ਹੈ ਕਿ ਸੁਜੀਤ ਸਰਕਾਰ ਦੇ ਨਿਰਦੇਸ਼ਨ ਬਣੀ ਇਹ ਫਿਲਮ ਇਸ ਸਾਲ 2 ਅਕਬੂਤਰ ਨੂੰ ਗਾਂਧੀ ਜਯੰਤੀ ਦੇ ਮੌਕੇ 'ਤੇ ਸਿਨੇਮਾ ਘਰਾਂ 'ਚ ਦਸਤਕ ਦੇਵੇਗੀ। ਇਸ ਫਿਲਮ 'ਚ ਵਿੱਕੀ ਕੌਸ਼ਲ ਸਵਤੰਤਰਤਾ ਸੇਨਾਨੀ ਸਰਦਾਰ ਊਧਮ ਸਿੰਘ ਦੀ ਬਹਾਦਰੀ ਨੂੰ ਸਕ੍ਰੀਨ 'ਤੇ ਪੇਸ਼ ਕਰਦੇ ਨਜ਼ਰ ਆਉਣਗੇ। ਸਰਦਾਰ ਊਧਮ ਸਿੰਘ ਨੇ ਸਾਲ 1919 'ਚ ਹੋਏ ਜਲਿਆਂਵਾਲਾ ਬਾਗ 'ਚ ਨਿਹੱਥੇ ਲੋਕਾਂ 'ਤੇ ਗੋਲੀਆਂ ਚਲਾਉਣ ਵਾਲੇ ਜਰਨਲ ਡਾਇਰ ਨੂੰ ਇੰਗਲੈਂਡ 'ਚ ਜਾ ਕੇ ਮੌਤ ਦੇ ਘਾਟ ਉਤਾਰ ਕੇ ਬਦਲਾ ਲਿਆ ਸੀ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News