''ਹਾਈ ਰੇਟਿਡ ਗੱਭਰੂ'' ਨੂੰ ਯਾਦ ਆਇਆ ਆਪਣੇ ਪਿੰਡ ਦਾ ਬਨੇਰਾ

1/17/2019 2:09:02 PM

ਮੁੰਬਈ (ਬਿਊਰੋ) — ਪੰਜਾਬੀ ਗਾਇਕ ਗੁਰੂ ਰੰਧਾਵਾ, ਜਿਨ੍ਹਾਂ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਨਾਲ-ਨਾਲ ਬਾਲੀਵੁੱਡ 'ਚ ਪੂਰੀ ਧੱਕ ਪਾਈ ਹੋਈ ਹੈ। ਪੰਜਾਬ ਦੇ ਸਟਾਰ ਗਾਇਕ ਗੁਰੂ ਰੰਧਾਵਾ ਜੋ ਹਮੇਸ਼ਾ ਹੀ ਆਪਣੇ ਗੀਤਾਂ ਦੇ ਨਾਲ ਸਰੋਤਿਆਂ ਦਾ ਦਿਲ ਜਿੱਤਦੇ ਹਨ, ਇਕ ਵਾਰ ਮੁੜ ਚਰਚਾ 'ਚ ਆ ਗਿਆ ਹੈ। ਦਰਅਸਲ ਹਾਲ ਹੀ 'ਚ ਹਾਈ ਰੇਟਡ ਗੱਭਰੂ ਗੁਰੂ ਰੰਧਾਵਾ ਨੇ ਆਪਣੇ ਇੰਸਟਾਗ੍ਰਾਮ 'ਤੇ ਇਕ ਤਸੀਵਰ ਸ਼ੇਅਰ ਕੀਤੀ ਹੈ, ਜਿਸ ਦੇ ਕੈਪਸ਼ਨ 'ਚ ਲਿਖਿਆ ਹੈ ਕਿ, 'ਮੈਨੂੰ ਮੇਰਾ ਪਿੰਡ ਦਾ, ਬਨੇਰਾ ਚੇਤੇ ਆ ਗਿਆ।'' ਤਸਵੀਰ 'ਚ ਉਹ ਕੁਝ ਲੋਕਾਂ ਦੇ ਨਾਲ ਘਰ ਦੀ ਛੱਤ 'ਤੇ ਬੈਠੇ ਨਜ਼ਰ ਆ ਰਹੇ ਹਨ। ਇਸ ਦੌਰਾਨ ਗੁਰੂ ਰੰਧਾਵਾ ਬਹੁਤ ਕੂਲ ਲੁੱਕ 'ਚ ਨਜ਼ਰ ਆ ਰਹੇ ਹਨ। ਉਨ੍ਹਾਂ ਨੇ ਗੂੜੇ ਨੀਲੇ ਰੰਗ ਦੀ ਜੀਨਸ ਨਾਲ ਕਾਲੇ ਰੰਗ ਟੀ-ਸ਼ਰਟ ਪਾਈ ਹੋਈ ਹੈ ਤੇ ਪੈਰਾਂ 'ਚ ਹਵਾਈ ਚੱਪਲ ਪਾਈ ਹੋਈ ਹੈ। ਉਨ੍ਹਾਂ ਦੀ ਇਸ ਤਸਵੀਰ ਨੂੰ ਫੈਨਜ਼ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ।
PunjabKesari
ਦੱਸ ਦਈਏ ਕਿ ਗੁਰੂ ਰੰਧਾਵਾ ਕਾਮਯਾਬੀ ਦੀਆਂ ਬੁਲੰਦੀਆਂ 'ਤੇ ਪਹੁੰਚ ਚੁੱਕੇ ਹਨ ਪਰ ਉਹ ਪੰਜਾਬ ਦੀ ਧਰਤੀ ਨਾਲ ਹਮੇਸ਼ਾ ਜੁੜੇ ਰਹਿੰਦੇ ਹਨ। ਗੁਰੂ ਰੰਧਾਵਾ ਬਹੁਤ ਜਲਦ ਵਿਸ਼ਵ ਦੇ ਮੰਨੇ-ਪ੍ਰਮੰਨੇ ਗਾਇਕ ਪਿਟਬੁਲ ਨਾਲ ਨਜ਼ਰ ਆਉਣਗੇ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News