Bday Spl : ਨਾਮੀ ਗਾਇਕ ਗੁਰੂ ਰੰਧਾਵਾ ਨੇ ਸੁਰੀਲੀ ਗਾਇਕੀ ਨਾਲ ਬਾਲੀਵੁੱਡ ''ਚ ਵੀ ਕਰਵਾ ਚੁੱਕਾ ਹੈ ਬੱਲੇ-ਬੱਲੇ!
8/30/2017 2:29:56 PM
ਜਲੰਧਰ— ਆਪਣੇ ਵੱਖ-ਵੱਖ ਸੱਭਿਆਚਾਰਕ ਗੀਤਦਾਂ ਨਾਲ ਪ੍ਰਸਿੱਧੀ ਖੱਟਣ ਵਾਲੇ ਨਾਮੀ ਗਾਇਕ ਗੁਰੂ ਰੰਧਾਵਾ ਅੱਜ 27 ਸਾਲਾਂ ਦੇ ਹੋ ਗਏ ਹਨ। ਗੁਰੂ ਰੰਧਾਵਾ ਦਾ ਜਨਮ 30 ਅਗਸਤ 1991 ਨੂੰ ਗੁਰਦਾਸਪੁਰ, ਪੰਜਾਬ 'ਚ ਹੋਇਆ।
ਉਨ੍ਹਾਂ ਨੇ 7 ਸਾਲ ਦੀ ਉਮਰ ਤੋਂ ਹੀ ਗਾਇਕੀ ਸ਼ੁਰੂ ਕਰ ਦਿੱਤੀ ਸੀ।
ਉਨ੍ਹਾਂ ਨੇ ਆਪਣੀ ਡੈਬਿਊ ਐਲਬਮ 'ਪੇਜ ਵਨ' 17 ਨਵੰਬਰ 2013 ਨੂੰ ਲਾਂਚ ਕੀਤੀ ਸੀ।
ਗੁਰੂ ਰੰਧਾਵਾ ਦਾ ਪਹਿਲਾ ਗੀਤ 'ਛੱਡ ਗਈ' ਸੀ, ਜਿਹੜਾ ਇਕ ਸਿੰਗਲ ਟਰੈਕ ਸੀ। ਇਸ ਗੀਤ ਨੂੰ ਲੋਕਾਂ ਵਲੋਂ ਖੂਬ ਪਸੰਦ ਕੀਤਾ ਗਿਆ ਸੀ।
ਇਸ ਤੋਂ ਬਾਅਦ ਗੁਰੂ ਨੇ ਲਗਾਤਾਰ ਕਈ ਹਿੱਟ ਗੀਤ ਦਿੱਤੇ। ਗੁਰੂ ਦੇ ਹਿੱਟ ਗੀਤਾਂ 'ਚ 'ਪਟੋਲਾ', 'ਤੂੰ ਮੇਰੀ ਰਾਣੀ', 'ਯਾਰ ਮੋੜ ਦੋ', 'ਖ਼ਤ', 'ਆਊਟਫਿਟ', 'ਸੂਟ', 'ਆਈ ਲਵ ਯੂ' ਵਰਗੇ ਗੀਤ ਸ਼ਾਮਲ ਹਨ।
ਪੰਜਾਬੀ ਮਸ਼ਹੂਰ ਗਾਇਕ ਗੁਰੂ ਰੰਧਾਵਾ ਦਾ ਪੰਜਾਬੀ ਗੀਤ 'ਸੂਟ' ਬਾਲੀਵੁੱਡ 'ਚ ਵੀ ਗੂੰਜ ਚੁੱਕਿਆ ਹੈ। ਇਸ ਤੋਂ ਇਲਾਵਾ ਕੰਗਨਾ ਰਣੌਤ ਦੀ ਫਿਲਮ 'ਸਿਮਰਨ' 'ਚ ਵੀ ਗੁਰੂ ਦੇ ਗੀਤ ਗੂੰਜੇ ਹਨ।
ਨਾਮੀ ਗਾਇਕ ਨੇ ਨਾ ਸਿਰਫ ਗਾਇਕੀ 'ਚ ਸਫਲਤਾ ਹਾਸਲ ਕੀਤੀ ਸਗੋਂ ਬਾਲੀਵੁੱਡ ਫਿਲਮਾਂ 'ਚ ਆਪਣੇ ਗੀਤ ਦਰਜ ਕਰਵਾ ਕੇ ਬੱਲੇ-ਬੱਲੇ ਕਰਵਾਈ ਹੈ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ