ਵੀਡੀਓ : ਇਕ ਵਾਰ ਫਿਰ ਗੁਰੂ ਰੰਧਾਵਾ ਦੀ ਧੁਨ ''ਤੇ ਨੱਚਿਆ ਬਾਲੀਵੁੱਡ ਦਾ ਇਹ ਖਾਨ
3/7/2018 10:32:26 AM
ਮੁੰਬਈ(ਬਿਊਰੋ)— ਬਾਲੀਵੁੱਡ ਦੇ ਮਸ਼ਹੂਰ ਐਕਟਰ ਇਰਫਾਨ ਖਾਨ ਦੀ ਆਉਣ ਵਾਲੀ ਫਿਲਮ 'ਬਲੈਕਮੇਲ' ਦੇ ਟਰੇਲਰ ਲਾਂਚ ਤੋਂ ਬਾਅਦ ਫੈਨਜ਼ ਨੂੰ ਇਸਦੇ ਰਿਲੀਜ਼ ਹੋਣਾ ਦਾ ਇੰਤਜ਼ਾਰ ਹੈ। ਫਿਲਮ 'ਹਿੰਦੀ ਮੀਡੀਅਮ' ਜੇ ਗੀਤ 'ਸੂਟ ਸੂਟ' ਤੋਂ ਬਾਅਦ ਇਕ ਵਾਰ ਇਰਫਾਨ, ਪੰਜਾਬੀ ਮਸ਼ਹੂਰ ਗਾਇਕ ਗੁਰੂ ਰੰਧਵਾ ਤੇ ਟੀ-ਸੀਰੀਜ਼ ਦੀ ਤਿਕੜੀ ਨਾਲ ਆਈ ਹੈ ਤੇ ਇਕ ਨਵਾਂ ਧਮਾਕੇਦਾਰ ਰੀਮਿਕਸ ਗੀਤ ਆਇਆ। ਗੀਤ 'ਚ ਇਰਫਾਨ ਖਾਨ ਤੇ ਅਦਾਕਾਰਾ ਕ੍ਰਿਤੀ ਕੁਲਹਾਰੀ ਦਾ ਵਿਆਹ ਹੁੰਦਾ ਦਿਖਾਇਆ ਜਾ ਰਿਹਾ ਹੈ ਤੇ ਗੀਤ 'ਚ ਇਰਫਾਨ ਖਾਨ ਤੇ ਕ੍ਰਿਤੀ ਕੁਲਹਰੀ ਨਾਲ ਗਾਇਕ ਗੁਰੂ ਰੰਧਵਾ ਵੀ ਪੰਜਾਬੀ ਅੰਦਾਜ਼ 'ਚ ਨੱਚਦਾ ਨਜ਼ਰ ਆ ਰਿਹਾ ਹੈ।
ਖਬਰਾਂ ਮੁਤਾਬਕ ਆਪਣੇ ਪ੍ਰਸਿੱਧ ਗੀਤ ਨੂੰ ਰਿਕ੍ਰਿਏਟ ਕਰਦੇ ਹੋਏ ਮਸ਼ਹੂਰ ਸੰਗੀਤਕਾਰ ਤੇ ਗਾਇਕ ਗੁਰੂ ਰੰਧਾਵਾ ਨੇ ਕਿਹਾ, ''ਭੂਸ਼ਣ ਸਰ ਨੇ ਮੈਨੂੰ ਸਾਲ 2015 'ਚ ਇਸ ਗੀਤ ਨਾਲ ਬ੍ਰੇਕ ਦਿੱਤਾ ਸੀ। ਦੁਨੀਆ ਭਰ 'ਚ ਮਸ਼ਹੂਰ ਹੋਏ ਇਸ ਗੀਤ ਨੂੰ ਲੋਕਾਂ ਵਲੋਂ ਖੂਬ ਪਸੰਦ ਕੀਤਾ ਸੀ। ਇਹ ਇਕ ਸਰਲ ਗੀਤ ਹੈ, ਜਿਸ 'ਚ ਇਕ ਲੜਕੀ ਦੀ ਸੁੰਦਰਤਾ ਤੇ ਲੁੱਕ ਦੀ ਪ੍ਰਸੰਸ਼ਾਂ ਕੀਤੀ ਹੈ।''
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ