ਫਿਲਮਾਂ ''ਚ ਐਕਟਿੰਗ ਕਰਨ ''ਤੇ ਗੁਰੂ ਰੰਧਾਵਾ ਦਾ ਵੱਡਾ ਬਿਆਨ, ਜੋ ਪ੍ਰਸ਼ੰਸਕ ਨੂੰ ਕਰੇਗਾ ਹੈਰਾਨ

6/16/2018 5:22:04 PM

ਜਲੰਧਰ (ਬਿਊਰੋ)— 'ਪਟੋਲਾ', 'ਤੈਨੂੰ ਸੂਟ ਸੂਟ ਕਰਦਾ', 'ਬਣ ਜਾ ਤੂੰ ਮੇਰੀ ਰਾਣੀ' ਵਰਗੇ ਸੁਪਰਹਿੱਟ ਗੀਤਾਂ ਨਾਲ ਲੋਕਾਂ ਦੇ ਦਿਲਾਂ 'ਚ ਖਾਸ ਜਗ੍ਹਾ ਬਣਾ ਚੁੱਕੇ ਪੰਜਾਬੀ ਗਾਇਕ ਗੁਰੂ ਰੰਧਾਵਾ ਅੱਜਕਲ ਆਪਣੇ ਨਵੇਂ ਗੀਤ 'ਮੇਡ ਇਨ ਇੰਡਿਆ' ਨਾਲ ਚਰਚਾ 'ਚ ਛਾਏ ਹੋਏ ਹਨ। ਹਾਲ ਹੀ 'ਚ ਇਕ ਇੰਟਰਵਿਊ ਦੌਰਾਨ ਗੁਰੂ ਰੰਧਾਵਾ ਨੇ ਮਿਊਜ਼ਿਕ ਅਤੇ ਐਕਟਿੰਗ ਬਾਰੇ ਖੁੱਲ੍ਹ ਕੇ ਗੱਲਬਾਤ ਕੀਤੀ।

PunjabKesari

ਇਸ ਇੰਟਰਵਿਊ ਦੌਰਾਨ ਗੁਰੂ ਰੰਧਾਵਾ ਨੇ ਦੱਸਿਆ ਕਿ ਬਾਲੀਵੁੱਡ 'ਚ ਐਕਟਿੰਗ ਕਰਨ ਦੀ ਮੇਰੀ ਕੋਈ ਤਮੰਨਾ ਨਹੀਂ ਹੈ। ਗਾਇਕ ਹਾਂ, ਗਾਇਕ ਬਣ ਕੇ ਹੀ ਰਹਾਂਗਾ ਅਤੇ ਲੋਕਾਂ ਦਾ ਪਿਆਰ ਪਾਉਣ ਦੀ ਕੋਸ਼ਿਸ਼ ਕਰਦਾ ਰਹਾਂਗਾ। ਬਚਪਨ ਤੋਂ ਹੀ ਮੇਰਾ ਸੁਪਨਾ ਗਾਇਕ ਬਣਨ ਦਾ ਸੀ।

PunjabKesari

ਉਨ੍ਹਾਂ ਨੇ ਅੱਗੇ ਕਿਹਾ ਕਿ ਉਹ ਹਰ ਜਗ੍ਹਾ ਕੰਮ ਕਰਨ ਦੀ ਤਮੰਨਾ ਰੱਖਦੇ ਹਨ। ਮਿਊਜ਼ਿਕ ਮੇਰੀ ਜਾਨ, ਧੜਕਨ ਹੈ। ਉਸ ਦੇ ਬਿਨਾਂ ਮੈਂ ਜੀ ਨਹੀਂ ਸਕਦਾ। ਮੇਰੇ ਲਈ ਮਿਊਜ਼ਿਕ ਮਾਇਨੈ ਰੱਖਦਾ ਹੈ ਫਿਰ ਭਾਵੇ ਉਹ ਪਾਲੀਵੁੱਡ, ਬਾਲੀਵੁੱਡ ਜਾਂ ਹਾਲੀਵੁੱਡ ਇੰਡਸਟਰੀ ਕਿਉਂ ਨਾ ਹੋਵੇ।

PunjabKesari

ਮੈਂ ਸੋਲੋ ਗੀਤ ਹੀ ਗਾਏ ਹਨ ਅਤੇ ਅੱਗੇ ਵੀ ਇਕੱਲਾ ਹੀ ਗਾਉਂਦਾ ਰਹਾਂਗਾ। ਹਾਲ ਹੀ 'ਚ ਮੈਂ ਇਕ ਕੈਸੇਟ ਕੰਪਨੀ ਨਾਲ ਕੁਝ ਪ੍ਰੋਜੈਕਟ ਕਰ ਰਿਹਾ ਹਾਂ ਅਤੇ ਖੁਦ ਦੇ ਨਵੇਂ ਐਲਬਮ 'ਤੇ ਕੰੰਮ ਕਰ ਰਿਹਾ ਹਾਂ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News