ਲਾਈਵ ਸ਼ੋਅ ਦੌਰਾਨ ਡੀਜੇ ਹਾਰਦਿਕ ਦੀ ਤਾਰੀਫ ਕਰਨ ਨੂੰ ਮਜ਼ਬੂਰ ਹੋਏ ਗੁਰੂ ਰੰਧਾਵਾ

1/6/2020 3:08:42 PM

ਜਲੰਧਰ (ਬਿਊਰੋ) : ਸਭ ਤੋਂ ਵਧੀਆ ਮਿਊਜ਼ੀਕ ਅਤੇ ਆਪਣੇ ਸ਼ਾਨਦਾਰ ਅੰਦਾਜ਼ ਨਾਲ ਸਭ ਨੂੰ ਆਪਣਾ ਫੈਨ ਬਣਾਉਣ ਵਾਲੇ ਡੀਜੇ ਹਾਰਦਿਕ ਇਕ ਵਾਰ ਮੁੜ ਲਾਈਮਲਾਈਟ 'ਚ ਆ ਚੁੱਕੇ ਹਨ। ਮੁੰਬਈ ਦੇ ਮਸ਼ਹੂਰ ਕਲੱਬਸ ਬੈਰੇਲ ਮੈਨਸਨ, ਕਿੱਟੀ ਸੁ, ਬੰਬੇ ਅੱਡਾ, ਐਸਕੋ ਬਾਰ, ਰਿਫਲਿਕਸ਼ਨ, ਜੇ. ਐਲ. ਡਬਲ. ਯੂ. ਏ., ਗਲਾਸ ਹਾਉਸ, ਪਲੇਅਬੁਆਏ, ਪਲੇਅ ਲਾਊਜ ਅਤੇ ਹੋਰ ਬਹੁਤ ਸਾਰੇ ਨਾਈਟ ਕਲੱਬਸ 'ਚ ਵੱਡੀ ਗਿਣਤੀ 'ਚ ਆਪਣੇ ਫੈਨਜ਼ ਨਾਲ ਸ਼ਿਰਕਤ ਕੀਤੀ। ਇਸ ਦੌਰਾਨ ਪੰਜਾਬੀ ਗਾਇਕ ਗੁਰੂ ਰੰਧਾਵਾ ਨੇ ਲਾਈਵ ਸ਼ੋਅ 'ਚ ਹਾਰਦਿਕ ਦੀ ਖੂਬ ਤਾਰੀਫ ਕੀਤੀ। ਇਨ੍ਹਾਂ ਸਾਰੇ ਸ਼ੋਅਜ਼ 'ਚ ਡੀਜੇ ਹਾਰਦਿਕ ਨੇ ਸਾਰਿਆਂ ਨੂੰ ਉਨ੍ਹਾਂ ਦੀਆਂ ਦਮਦਾਰ ਧੁਨਾਂ 'ਤੇ ਨੱਚਣ ਲਈ ਮਜ਼ਬੂਰ ਕਰ ਦਿੱਤਾ।
PunjabKesari
ਦੱਸ ਦੇਈਏ ਕਿ ਹਾਲ ਹੀ 'ਚ ਹਾਰਦਿਕ ਨੂੰ 'ਇੰਕਮਿੰਗ ਡੀਜੇ ਆਫ ਦਿ ਈਅਰ' ਐਵਾਰਡ ਵੀ ਦਿੱਤਾ ਗਿਆ। ਹਾਰਦਿਕ ਆਪਣੀ ਜ਼ਿੰਦਗੀ 'ਚ ਕਾਫੀ 'ਚ ਬਹੁਤ ਚੰਗੇ ਪੜਾਅ 'ਚ ਹਨ ਅਤੇ ਉਹ ਇਸ ਦੌਰ ਦਾ ਖੁੱਲ੍ਹ ਕੇ ਆਨੰਦ ਲੈ ਰਹੇ ਹਨ। ਹਾਰਡੀ ਦਾ ਸੁਰਖੀਆਂ 'ਚ ਰਹਿਣ ਦਾ ਇਕ ਕਾਰਨ ਸਪਿਨ ਹੈ।
Image result for Guru Randhawa acknowledges & supports teen sensation Dj Hardik at live concert in Mumbai
ਉਸ ਦੇ ਫੈਨਜ਼ ਦਾ ਮੰਨਣਾ ਹੈ ਕਿ ਕੋਈ ਵੀ ਹਾਰਦਿਕ ਵਾਂਗ ਸਪਿਨ ਨਹੀਂ ਕਰਦਾ। ਉਸ ਨੇ ਹਾਲ ਹੀ 'ਚ ਮੁੰਬਈ 'ਚ ਗੁਰੂ ਰੰਧਾਵਾ ਦੇ ਲਾਈਵ ਬੋਲੀਬੂਮ ਸ਼ੋਅ ਲਈ ਓਪਨਿੰਗ ਐਕਟ ਕੀਤਾ ਅਤੇ ਬਾਲੀਵੁੱਡ ਦੀਆਂ ਕੁਝ ਮਸ਼ਹੂਰ ਹਸਤੀਆਂ ਅਤੇ ਸੋਸ਼ਲ ਸਾਈਟ ਸਮੇਤ 3000 ਤੋਂ ਵੱਧ ਲੋਕਾਂ ਦੇ ਦਿਲਾਂ 'ਚ ਇਕ ਛਾਪ ਛੱਡੀ।
PunjabKesariਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News