ਹੁਣ ਇਸ ਵਾਇਰਲ ਸਟਾਰ ਦੀ ਖੁੱਲ੍ਹੀ ਕਿਸਮਤ, ਮਿਊਜ਼ਿਕ ਵੀਡੀਓ ''ਚ ਗੁਰੂ ਰੰਧਾਵਾ ਕਰਨਗੇ ਕਾਸਟ

1/25/2020 4:58:35 PM

ਮੁੰਬਈ (ਬਿਊਰੋ) — ਇੰਟਰਨੈੱਟ ਇਕ ਅਜਿਹੀ ਜਰੀਆ ਬਣ ਚੁੱਕਾ ਹੈ, ਜਿਸ 'ਤੇ ਰਾਤੋਂ-ਰਾਤ ਕਿਸੇ ਦੀ ਵੀ ਕਿਸਮਤ ਚਮਕ ਸਕਦੀ ਹੈ। ਇਕ ਰਾਤ 'ਚ ਹੀ ਇੰਟਰਨੈੱਟ ਤੇ ਸੋਸ਼ਲ ਮੀਡੀਆ ਕਿਸੇ ਨੂੰ ਵੀ ਸਟਾਰ ਬਣਾ ਸਕਦਾ ਹੈ। ਇਨ੍ਹੀਂ ਦਿਨੀਂ ਸੋਸ਼ਲ ਮੀਡੀਆ 'ਤੇ ਕਈ ਵੀਡੀਓਜ਼ ਵਾਇਰਲ ਹੁੰਦੇ ਰਹਿੰਦੇ ਹਨ। ਕਈ ਵਾਰ ਅਜਿਹੀਆਂ ਵੀਡੀਓ ਕਾਰਨ ਕਿਸੇ ਆਮ ਵਿਅਕਤੀ ਨੂੰ ਵੱਡਾ ਬ੍ਰੇਕ ਮਿਲ ਜਾਂਦਾ ਹੈ। ਹੁਣ ਇਕ ਵੀਡੀਓ ਵਾਇਰਲ ਹੋ ਰਹੀ ਹੈ, ਜੋ ਕਿ ਇਕ ਛੋਟੇ ਬੱਚੇ ਦੀ ਹੈ। ਇਸ ਵਾਇਰਲ ਵੀਡੀਓ ਕਾਰਨ ਉਸ ਬੱਚੇ ਨੂੰ ਵੱਡਾ ਬ੍ਰੇਕ ਮਿਲਣ ਵਾਲਾ ਹੈ। ਦਰਅਸਲ, ਇਕ ਛੋਟਾ ਬੱਚਾ ਪੰਜਾਬੀ ਸੰਗੀਤ ਜਗਤ ਦੇ ਮਸ਼ਹੂਰ ਗਾਇਕ ਗੁਰੂ ਰੰਧਾਵਾ ਦੇ ਗੀਤ 'ਹਾਈ ਰੇਟਿਡ ਗੱਬਰੂ' 'ਤੇ ਜ਼ਬਰਦਸਤ ਡਾਂਸ ਕਰਦਾ ਨਜ਼ਰ ਆ ਰਿਹਾ ਹੈ। ਇਸ ਵੀਡੀਓ ਨੂੰ ਦੇਖ ਕੇ ਗੁਰੂ ਰੰਧਾਵਾ ਇਸ ਬੱਚੇ ਦੇ ਫੈਨ ਹੋ ਗਏ ਹਨ ਤੇ ਇਸ ਬੱਚੇ ਨੂੰ ਬ੍ਰੇਕ ਦੇਣ ਲਈ ਆਖ ਰਹੇ ਹਨ।

 
 
 
 
 
 
 
 
 
 
 
 
 
 

This needs to be seen and promoted. What a great talent and thanks for choosing my song and showing your moves little one ❤️ Would love to meet him and feature in my music video ❤️

A post shared by Guru Randhawa (@gururandhawa) on Jan 24, 2020 at 1:01am PST


ਦੱਸ ਦਈਏ ਕਿ ਗੁਰੂ ਰੰਧਾਵਾ ਨੇ ਇਸ ਵੀਡੀਓ ਨੂੰ ਆਪਣੇ ਆਫੀਸ਼ੀਅਲ ਇੰਸਟਾਗ੍ਰਾਮ 'ਤੇ ਸ਼ੇਅਰ ਕਰਦਿਆਂ ਲਿਖਿਆ, ''ਇਸ ਨੂੰ ਦੇਖਣ ਤੇ ਵਧਾਵਾ ਦੇਣ ਦੀ ਲੋੜ ਹੈ। ਕੀ ਪ੍ਰਤਿਭਾ (ਹੁਨਰ) ਹੈ, ਮੇਰਾ ਗੀਤ ਚੁਣਨ ਲਈ ਤੇ ਡਾਂਸ ਦਿਖਾਉਣ ਲਈ ਤੁਹਾਡਾ ਧੰਨਵਾਦ। ਇਸ ਨਾਲ ਮਿਲਣਾ ਪਸੰਦ ਕਰਾਂਗਾ ਤੇ ਆਪਣੇ ਮਿਊਜ਼ਿਕ ਵੀਡੀਓ 'ਚ ਫੀਚਰ ਕਰਨਾ ਵੀ ਪਸੰਦ ਕਰਾਂਗਾ।''
ਦੱਸਣਯੋਗ ਹੈ ਕਿ ਗੁਰੂ ਰੰਧਾਵਾ ਨੇ ਇੰਡਸਟਰੀ ਨੂੰ 'ਲੱਗਦੀ ਲਾਹੌਰ ਦੀ', 'ਪਟੋਲਾ', 'ਸੂਟ' ਵਰਗੇ ਕਈ ਸੁਪਰਹਿਟ ਗੀਤ ਦਿੱਤੇ ਹਨ। ਗੁਰੂ ਰੰਧਾਵਾ ਦੀ ਫੈਨ ਫਾਲੋਇੰਗ ਵੀ ਕਾਫੀ ਜ਼ਿਆਦਾ ਹੈ ਅਤੇ ਉਹ ਕਈ ਗੀਤ ਹਿੰਦੀ ਫਿਲਮਾਂ 'ਚ ਵੀ ਗਾ ਚੁੱਕੇ ਹਨ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News