ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ''ਤੇ ਗੁਰੂ ਰੰਧਾਵਾ ਤੇ ਸ਼ਹਿਨਾਜ਼ ਸਣੇ ਕਈ ਕਲਾਕਾਰਾਂ ਨੇ ਜਤਾਇਆ ਦੁੱਖ, ਦਿੱਤੀ ਸ਼ਰਧਾਂਜਲੀ

6/14/2020 5:22:40 PM

ਜਲੰਧਰ (ਬਿਊਰੋ) — ਬਾਲੀਵੁੱਡ ਜਗਤ ਤੋਂ ਇੱਕ ਹੋਰ ਬਹੁਤ ਬੁਰੀ ਤੇ ਦੁਖਦਾਇਕ ਖ਼ਬਰ ਸਾਹਮਣੇ ਆਈ ਹੈ। 'ਕਾਈ ਪੋਚੇ', 'ਐੱਮ. ਐੱਸ. ਧੋਨੀ', 'ਛਿਛੋਰੇ', 'ਕੇਦਾਰਨਾਥ' ਅਤੇ 'ਸ਼ੁੱਧ ਦੇਸ਼ੀ ਰੋਮਾਂਸ' ਵਰਗੀਆਂ ਕਈ ਬਿਹਤਰੀਨ ਫ਼ਿਲਮਾਂ ਦੇਣ ਵਾਲੇ ਸੁਸ਼ਾਂਤ ਸਿੰਘ ਰਾਜਪੂਤ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਹਨ। ਉਨ੍ਹਾਂ ਦੀ ਮੌਤ ਦੀ ਖ਼ਬਰ ਨੇ ਬਾਲੀਵੁੱਡ ਤੋਂ ਲੈ ਕੇ ਪਾਲੀਵੁੱਡ ਤੇ ਟੀ. ਵੀ. ਜਗਤ ਦੇ ਕਲਾਕਾਰਾਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਸੁਸ਼ਾਂਤ ਸਿੰਘ ਰਾਜਪੂਤ ਨੇ ਆਪਣੇ ਘਰ 'ਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਹੈ। ਉਨ੍ਹਾਂ ਦੀ ਮੌਤ ਦੀ ਖ਼ਬਰ ਸੁਣਕੇ ਹਰ ਕੋਈ ਸਦਮੇ 'ਚ ਹੈ।


ਪੰਜਾਬੀ ਗਾਇਕ ਗੁਰੂ ਰੰਧਾਵਾ ਨੇ ਸੁਸ਼ਾਂਤ ਸਿੰਘ ਰਾਜਪੂਤ ਦੇ ਨਾਲ ਆਪਣੀ ਇੱਕ ਪੁਰਾਣੀ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ ਹੈ, 'ਇਹ ਸਭ ਤੋਂ ਹੈਰਾਨ ਕਰਨ ਵਾਲੀ ਖ਼ਬਰ ਹੈ। ਵਿਸ਼ਵਾਸ ਨਹੀਂ ਕਰ ਸਕਦਾ। ਅੱਜ ਅਜਿਹੀ ਦੁਖਦਾਈ ਖ਼ਬਰ । ਸੁਸ਼ਾਂਤ ਭਾਈ ਤੁਸੀਂ ਹਮੇਸ਼ਾ ਮੁਸਕਰਾਉਂਦੇ ਅਤੇ ਐਨਰਜੀ ਨਾਲ ਭਰੇ ਰਹਿੰਦੇ ਸੀ। ਤੁਹਾਡੀਆਂ ਫਿਲਮਾਂ ਬਹੁਤ ਕਮਾਲ ਦੀਆਂ ਸਨ। ਬੁਹਤ ਵਧੀਆ ਮਹਿਸੂਸ ਹੁੰਦਾ ਸੀ ਜਦੋਂ ਵੀ ਤੁਹਾਡੇ ਨਾਲ ਮੁਲਾਕਾਤ ਹੁੰਦੀ ਸੀ। ਵਾਹਿਗੁਰੂ ਤੁਹਾਡੀ ਰੂਹ ਨੂੰ ਸ਼ਾਂਤੀ ਬਖਸ਼ੇ।'

nisha bano
ਇਸ ਤੋਂ ਇਲਾਵਾ ਪੰਜਾਬੀ ਗਾਇਕਾ ਤੇ ਅਦਾਕਾਰਾ ਨਿਸ਼ਾ ਬਾਨੋ ਨੇ ਵੀ ਸੁਸ਼ਾਂਤ ਸਿੰਘ ਰਾਜਪੂਤ ਦੇ ਲਈ ਪੋਸਟ ਪਾ ਦੁੱਖ ਜਤਾਇਆ ਹੈ।

 

 
 
 
 
 
 
 
 
 
 
 
 
 
 

Shocked 😳☹️ But Why.....

A post shared by Yuvraaj Hans (@yuvrajhansofficial) on Jun 14, 2020 at 3:15am PDT

ਸ਼ਹਿਨਾਜ਼ ਗਿੱਲ, ਗਗਨ ਕੋਕਰੀ, ਯੁਵਰਾਜ ਹੰਸ ਤੇ ਟੀਵੀ ਜਗਤ ਕਲਾਕਾਰਾਂ ਤੋਂ ਇਲਾਵਾ ਕ੍ਰਿਕੇਟ ਜਗਤ ਤੋਂ ਵਿਰਾਟ ਕੋਹਲੀ, ਸੁਰੇਸ਼ ਰੈਨਾ ਤੇ ਕਈ ਹੋਰ ਨਾਮੀ ਹਸਤੀਆਂ ਨੇ ਸੋਸ਼ਲ ਮੀਡੀਆ ਉੱਤੇ ਪੋਸਟ ਪਾ ਕੇ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ 'ਤੇ ਦੁੱਖ ਜਤਾਇਆ ਹੈ। 

Today’s news has put a pause to my life for a moment. What must have made this amazing actor do such a thing? This is the most grieving news I have heard! May you find peace! @itsSSR

— Shehnaaz Gill (@ishehnaaz_gill) June 14, 2020

ਦੱਸ ਦਈਏ ਕਿ ਸੁਸ਼ਾਂਤ ਸਿੰਘ ਰਾਜਪੂਤ ਫ਼ਿਲਮ ਉਦਯੋਗ ਦਾ ਪ੍ਰਸਿੱਧ ਅਦਾਕਾਰ ਸੀ। ਉਨ੍ਹਾਂ ਨੇ ਸਭ ਤੋਂ ਪਹਿਲਾਂ 'ਕਿਸ ਦੇਸ਼ ਮੇਂ ਹੈ ਮੇਰਾ ਦਿਲ' ਨਾਂ ਦੇ ਸੀਰੀਅਲ 'ਚ ਕੰਮ ਕੀਤਾ ਸੀ ਪਰ ਪਛਾਣ ਉਨ੍ਹਾਂ ਨੂੰ ਏਕਤਾ ਕਪੂਰ ਦੇ ਸੀਰੀਅਲ 'ਪਵਿੱਤਰ ਰਿਸ਼ਤਾ' ਤੋਂ ਮਿਲੀ। ਇਸ ਤੋਂ ਬਾਅਦ ਉਨ੍ਹਾਂ ਨੇ ਫਿਲਮਾਂ ਦਾ ਸਫ਼ਰ ਸ਼ੁਰੂ ਕੀਤਾ ਸੀ।

 
 
 
 
 
 
 
 
 
 
 
 
 
 

We ourselves have to stand with our ‘Self’ To fight with our impaired ‘Self’ To comprehend the quiet within one’Self’ For the righteous do not care for our sensitivities To save oneself, we will have to sacrifice one’s SELF ਅਪਣੇ ਆਪੇ ਦੇ ਨਾਲ ਆਪੇ ਖੜਨਾ ਪੈਣਾ ਅਪਣੇ ਅੰਦਰ ਦੇ ਨਾਲ ਆਪੇ ਲੜਨਾ ਪੈਣਾ ਅਪਣੀ ਚੁੱਪ ਨੂੰ ਆਪੇ ਸੁਣਨਾ,ਪੜਨਾ ਪੈਣਾ ਜਿਉਂਦੇ ਜੀ ਸਾਡੇ ਅੰਦਰ ਕਿਸੇ ਨੇ ਤੱਕਿਆ ਨੀ ਹੁਣ ਅੰਦਰ ਦਾ ਕੁਝ ਮਾਰਨ ਦੇ ਲਈ ਮਰਨਾ ਪੈਣੇ? #RIP #SUSHANTSINGHRAJPUT

A post shared by 𝐏𝐀𝐑𝐌𝐈𝐒𝐇 𝐕𝐄𝐑𝐌𝐀 (@parmishverma) on Jun 14, 2020 at 3:53am PDT

 



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Content Editor sunita

Related News