ਸੁਸ਼ਾਂਤ ਨੇ ਗੁਰੂ ਰੰਧਾਵਾ ਦੇ ਗੀਤ ''ਤੇ ਇੰਝ ਦਿੱਤੀ ਸੀ ਪਰਫਾਰਮੈਂਸ, ਵੀਡੀਓ ਦੇਖ ਲੋਕ ਹੋਏ ਭਾਵੁਕ
6/17/2020 3:41:51 PM

ਜਲੰਧਰ (ਬਿਊਰੋ) — ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਨੇ ਪ੍ਰਸ਼ੰਸਕਾਂ ਤੋਂ ਲੈ ਕੇ ਮਨੋਰੰਜਨ ਜਗਤ ਦੇ ਸਾਰੇ ਹੀ ਕਲਾਕਾਰਾਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਸਭ ਨੂੰ ਇਹ ਇੱਕ ਬੁਰੇ ਸੁਫ਼ਨੇ ਵਾਂਗ ਜਾਪ ਰਿਹਾ ਹੈ, ਜਿਸ ਕਰਕੇ ਹਲੇ ਤੱਕ ਲੋਕ ਸਦਮੇ 'ਚ ਹੀ ਹਨ। ਉਨ੍ਹਾਂ ਨਾਲ ਜੁੜੀਆਂ ਯਾਦਾਂ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀਆਂ ਹਨ। ਅਜਿਹੇ 'ਚ ਗੁਰੂ ਰੰਧਾਵਾ ਨੇ ਵੀ ਇੱਕ ਵੀਡੀਓ ਸਾਂਝਾ ਕੀਤਾ ਹੈ। ਇਸ ਵੀਡੀਓ 'ਚ ਸੁਸ਼ਾਂਤ ਸਿੰਘ ਰਾਜਪੂਤ ਗੁਰੂ ਰੰਧਾਵਾ ਦੇ ਸੁਪਰ ਹਿੱਟ ਗੀਤ 'ਬਣ ਜਾ ਰਾਣੀ' 'ਤੇ ਅਦਾਕਾਰੀ ਕਰਦੇ ਹੋਏ ਨਜ਼ਰ ਆ ਰਹੇ ਹਨ। ਇਹ ਵੀਡੀਓ ਕਿਸੇ ਐਵਾਰਡ ਸਮਾਰੋਹ ਦੀ ਹੈ, ਜਿਸ ਸੁਸ਼ਾਂਤ ਸਿੰਘ ਰਾਜਪੂਤ ਡਾਂਸ ਕਰਦੇ ਹੋਏ ਨਜ਼ਰ ਆ ਰਹੇ ਹਨ।
ਗਾਇਕ ਗੁਰੂ ਰੰਧਾਵਾ ਨੇ ਕੈਪਸ਼ਨ 'ਚ ਲਿਖਿਆ ਹੈ, 'ਸਾਨੂੰ ਕਦੇ ਕਿਸੇ ਸੌਂਗ 'ਚ ਇਕੱਠੇ ਕੰਮ ਕਰਨ ਲਈ ਮੌਕਾ ਨਹੀਂ ਮਿਲਿਆ ਵੀਰੇ ਪਰ ਬਹੁਤ ਧੰਨਵਾਦ ਤੁਸੀਂ ਮੇਰੇ ਗੀਤ 'ਬਣ ਜਾ ਰਾਣੀ' ਲਈ ਲਿਪਸਿੰਗ ਕਰਦੇ ਹੋਏ ਨਜ਼ਰ ਆਏ। ਰੱਬ ਆਸ਼ੀਰਵਾਦ ਤੇ ਮੁਸਕਰਾਹਟ ਦੇਵੇ ਤੁਸੀਂ ਜਿੱਥੇ ਵੀ ਹੋ।' ਨਾਲ ਹੀ ਉਨ੍ਹਾਂ ਨੇ ਹਾਰਟ ਵਾਲਾ ਇਮੋਜ਼ੀ ਵੀ ਪੋਸਟ ਕੀਤਾ ਹੈ। ਇਸ ਵੀਡੀਓ ਨੂੰ ਦੇਖ ਕੇ ਦਰਸ਼ਕ ਇਮੋਸ਼ਨਲ ਹੋ ਰਹੇ ਹਨ ਅਤੇ ਕੁਮੈਂਟ ਕਰਕੇ ਇਹ ਆਖ ਰਹੇ ਹਨ ਕਿ ਇਹ ਇਸ ਦੁੱਖ ਨੂੰ ਬਿਆਨ ਕਰਨ ਲਈ ਸ਼ਬਦ ਹੀ ਨਹੀਂ ਹਨ।
ਦੱਸ ਦਈਏ ਸੁਸ਼ਾਂਤ ਸਿੰਘ ਰਾਜਪੂਤ ਨੇ ਬੀਤੇ ਐਤਵਾਰ 14 ਜੂਨ ਨੂੰ ਆਪਣੇ ਘਰ 'ਚ ਫ਼ਾਹਾ ਲਾ ਕੇ ਖ਼ੁਦਖੁਸ਼ੀ ਕਰ ਲਈ ਸੀ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ ਪਰ ਉਨ੍ਹਾਂ ਦੀ ਮੌਤ ਬਾਲੀਵੁੱਡ ਲਈ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਾ ਗਈ ਹੈ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ