27 ਨਵੰਬਰ ਨੂੰ ਰਿਲੀਜ਼ ਹੋਵੇਗਾ ਗੁਰੂ ਰੰਧਾਵਾ ਦਾ ਗੀਤ ''ਬਲੈਕ'', ਸ਼ੇਅਰ ਕੀਤਾ ਪੋਸਟਰ

11/13/2019 2:18:52 PM

ਜਲੰਧਰ (ਬਿਊਰੋ) — ਪੰਜਾਬੀ ਗਾਇਕ ਗੁਰੂ ਰੰਧਾਵਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਆਪਣੇ ਆਉਣ ਵਾਲੇ ਨਵੇਂ ਸਿੰਗਲ ਟਰੈਕ ਦੀ ਪਹਿਲੀ ਲੁੱਕ ਨੂੰ ਸ਼ੇਅਰ ਕੀਤੀ ਹੈ। 'ਬਲੈਕ' ਟਾਈਟਲ ਹੇਠ ਗੁਰੂ ਰੰਧਾਵਾ ਆਪਣਾ ਨਵਾਂ ਗੀਤ ਲੈ ਕੇ ਆ ਰਹੇ ਹਨ। ਗੁਰੂ ਰੰਧਾਵਾ ਦੇ ਇਸ ਗੀਤ ਦੇ ਬੋਲ ਨਾਮੀ ਗੀਤਕਾਰ ਬੰਟੀ ਬੈਂਸ ਦੀ ਕਲਮ 'ਚੋਂ ਨਿਕਲੇ ਹਨ ਤੇ ਮਿਊਜ਼ਿਕ ਡੇਵੀ ਸਿੰਘ ਵਲੋਂ ਤਿਆਰ ਕੀਤਾ ਜਾ ਰਿਹਾ ਹੈ। ਇਸ ਗੀਤ ਦੇ ਵੀਡੀਓ ਨੂੰ ਹੈਰੀ ਸਿੰਘ ਤੇ ਪ੍ਰੀਤ ਸਿੰਘ ਵੱਲੋਂ ਤਿਆਰ ਕੀਤਾ ਗਿਆ ਹੈ। ਗੁਰੂ ਰੰਧਾਵਾ ਦੇ ਇਸ ਗੀਤ ਨੂੰ ਟੀ-ਸੀਰੀਜ਼ ਦੇ ਬੈਨਰ ਹੇਠ ਰਿਲੀਜ਼ ਕੀਤਾ ਜਾਵੇਗਾ। ਗੁਰੂ ਰੰਧਾਵਾ ਨੇ ਦੱਸਿਆ ਹੈ ਕਿ ਇਹ ਗੀਤ ਉਨ੍ਹਾਂ ਦੇ ਦਿਲ ਦੇ ਬਹੁਤ ਕਰੀਬ ਹੈ ਤੇ ਇਹ ਗੀਤ 27 ਨਵੰਬਰ ਨੂੰ ਦਰਸ਼ਕਾਂ ਦੀ ਝੋਲੀ ਪਵੇਗਾ। ਪੋਸਟਰ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। ਕੁਝ ਹੀ ਮਿੰਟਾਂ 'ਚ ਪੋਸਟਰ ਨੂੰ ਇਕ ਲੱਖ ਤੋਂ ਵੱਧ ਲਾਈਕਸ ਮਿਲ ਚੁੱਕੇ ਹਨ।

 
 
 
 
 
 
 
 
 
 
 
 
 
 

First look of my next single BLACK. My most favourite track will be out on 27th November on @tseries.official @buntybains paji has worked hard for this. So do support 🙏 Thanks @bhushankumar sir for making it possible. @davvysingh @preetsinghdirector @krishna_mukherjee786 @sweetchillidesigns #BLACK RELEASING ON 27th November ❤️

A post shared by Guru Randhawa (@gururandhawa) on Nov 12, 2019 at 9:52pm PST


ਦੱਸਣਯੋਗ ਹੈ ਕਿ ਗੁਰੂ ਰੰਧਾਵਾ ਇਸ ਤੋਂ ਪਹਿਲਾਂ ਵੀ 'ਹਾਈ ਰੇਟਡ ਗੱਭਰੂ', 'ਲਾਹੌਰ', 'ਆਉਟ ਫਿੱਟ', 'ਇਸ਼ਕ ਤੇਰਾ', 'ਇਕ ਗੇੜਾ', 'ਮੇਡ ਇਨ ਇੰਡੀਆ' ਵਰਗੇ ਸੁਪਰ ਹਿੱਟਾਂ ਗੀਤਾਂ ਨਾਲ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕਰ ਚੁੱਕੇ ਹਨ। ਇਸ ਤੋਂ ਇਲਾਵਾ ਬਾਲੀਵੁੱਡ ਫਿਲਮਾਂ 'ਚ ਵੀ ਉਨ੍ਹਾਂ ਦੇ ਗੀਤ ਚਾਰ ਚੰਨ ਲਗਾ ਰਹੇ ਹਨ।
 



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News