ਸੋਨੂੰ ਸੂਦ ਦੀ ਦਰਿਆਦਿਲੀ ਤੋਂ ਖੁਸ਼ ਹੋਏ ਗੁਰੂ ਰੰਧਾਵਾ, ਤਸਵੀਰ ਸਾਂਝੀ ਕਰਕੇ ਆਖੀ ਇਹ ਗੱਲ
5/31/2020 12:20:52 PM

ਮੁੰਬਈ(ਬਿਊਰੋ)- ਬਾਲੀਵੁੱਡ ਅਭਿਨੇਤਾ ਸੋਨੂੰ ਸੂਦ ਦੀ ਪ੍ਰਸ਼ੰਸਾ ਕਰਨ ਵਾਲਿਆਂ ਵਿਚ ਪੰਜਾਬੀ ਗਾਇਕ ਦਾ ਨਾਂ ਜੁੜ ਗਿਆ ਹੈ। ਉਨ੍ਹਾਂ ਸੋਨੂੰ ਸੂਦ ਦੀ ਇਕ ਤਸਵੀਰ ਭਗਤ ਸਿੰਘ ਦੇ ਰੂਪ ਵਿਚ ਸਾਂਝੀ ਕੀਤੀ ਹੈ। ਸੋਨੂੰ ਸੂਦ ਦਾ ਸਨਮਾਨ ਕਰਨ ਲਈ ਗੁਰੂ ਰੰਧਾਵਾ ਨੇ ਸੋਸ਼ਲ ਮੀਡੀਆ 'ਤੇ ਆਪਣੀਆਂ ਭਾਵਨਾਵਾਂ ਜ਼ਾਹਿਰ ਕੀਤੀਆਂ ਹਨ।
ਤਾਲਾਬੰਦੀ ਤੋਂ ਬਾਅਦ ਮੁੰਬਈ ’ਚ ਫੱਸੇ ਯੂਪੀ, ਬਿਹਾਰ ਦੇ ਮਜ਼ਦੂਰਾਂ ਲਈ ਮਸੀਹਾ ਬਣੇ ਸੋਨੂੰ ਸੂਦ ਦੀ ਚਰਚਾ ਰੁੱਕਣ ਦਾ ਨਾਮ ਹੀ ਨਹੀਂ ਰਹੀ। ਆਮ ਲੋਕਾਂ ਦੇ ਨਾਲ-ਨਾਲ ਹੁਣ ਸਿਤਾਰੇ ਵੀ ਉਨ੍ਹਾਂ ਦੇ ਦੀਵਾਨੇ ਹੋ ਗਏ ਹਨ। ਸ਼ਿਲਪਾ ਸ਼ੈੱਟੀ ਤੋਂ ਬਾਅਦ ਪੰਜਾਬੀ ਗਾਇਕ ਗੁਰੂ ਰੰਧਾਵਾ ਨੇ ਆਪਣੇ ਇੰਸਟਾਗ੍ਰਾਮ 'ਤੇ ਤਸਵੀਰ ਸ਼ੇਅਰ ਕੀਤੀ ਹੈ। ਤਸਵੀਰ ਵਿਚ ਸੋਨੂੰ ਭਗਤ ਸਿੰਘ ਦੇ ਰੂਪ ਵਿਚ ਦਿਖਾਈ ਦੇ ਰਹੇ ਹਨ। ਉਨ੍ਹਾਂ ਲਿਖਿਆ, “ਪਿਆਰ ਅਤੇ ਸਤਿਕਾਰ ਸੋਨੂੰ ਪਾਜੀ। ਤੁਹਾਡੇ ਤੋਂ ਬਹੁਤ ਕੁਝ ਸਿੱਖਣ ਲਈ ਮਿਲਿਆ।"
Love and Respect @sonu_sood paji. So much to learn from you 🙏🙏
A post shared by Guru Randhawa (@gururandhawa) on May 30, 2020 at 3:16am PDT
ਭਗਤ ਸਿੰਘ ਦੇ ਰੂਪ ਵਿਚ ਤਸਵੀਰ ਵਾਇਰਲ
ਭਗਤ ਸਿੰਘ ਦੇ ਤੌਰ 'ਤੇ ਸੋਨੂੰ ਸੂਦ ਦੀ ਵਾਇਰਲ ਹੋਈ ਤਸਵੀਰ ਅਸਲ ‘ਚ ਉਸ ਦੀ 2012 ਦੀ ਫਿਲਮ 'ਸ਼ਹੀਦ-ਏ-ਆਜ਼ਮ' ਦੀ ਹੈ। ਡਾਇਰੈਕਟਰ ਸੁਕੁਮਾਰ ਦੀ ਫਿਲਮ ਭਗਤ ਸਿੰਘ ਸਾਲ 2012' ਚ ਸਿਨੇਮਾ ਦੇ ਪਰਦੇ 'ਤੇ ਆਈ ਸੀ। ਸੋਨੂੰ ਨੇ ਫਿਲਮ ‘ਚ ਵਤਨ ਦੀ ਆਜ਼ਾਦੀ ਦੇ ਨਾਇਕ ਭਗਤ ਸਿੰਘ ਦੀ ਭੂਮਿਕਾ ਨਿਭਾਈ ਸੀ। ਗੁਰੂ ਰੰਧਾਵਾ ਨੇ ਸੋਨੂੰ ਸੂਦ ਦੀ ਵੀਡੀਓ ਵੀ ਟਵਿੱਟਰ 'ਤੇ ਸਾਂਝੀ ਕੀਤੀ ਹੈ ਅਤੇ ਉਨ੍ਹਾਂ ਨੂੰ ਹਜ਼ਾਰਾਂ ਲੋਕਾਂ ਲਈ ਮਦਦਗਾਰ ਦੱਸਿਆ ਹੈ। ਵੀਡੀਓ ‘ਚ ਸੋਨੂੰ ਸੂਦ ਨੂੰ ਮਜ਼ਦੂਰਾਂ ਨੂੰ ਬੱਸ ਰਾਹੀਂ ਉਨ੍ਹਾਂ ਦੇ ਘਰ ਭੇਜਦਿਆਂ ਦੇਖਿਆ ਜਾ ਸਕਦਾ ਹੈ। ਗੁਰੂ ਰੰਧਾਵਾ ਤੇ ਸ਼ਿਲਪਾ ਸ਼ੈੱਟੀ ਤੋਂ ਇਲਾਵਾ ਕਈ ਹੋਰ ਹਸਤੀਆਂ ਨੇ ਵੀ ਸੋਨੂੰ ਸੂਦ ਦੀ ਪ੍ਰਸ਼ੰਸਾ ਕੀਤੀ ਹੈ।
Thanks for making it “Tenu Sood Sood karda”. The real hero out there right now helping thousands. Paji @SonuSood ❤️🔥 https://t.co/0qk5TDWxtf
— Guru Randhawa (@GuruOfficial) May 27, 2020
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ