ਲੋਕਾਂ ਵਲੋਂ ਖੂਬ ਪਸੰਦ ਕੀਤਾ ਜਾ ਰਿਹੈ ਹੈਪੀ ਬੋਪਾਰਾਏ ਦਾ ਗੀਤ ''ਚਾਚੇ ਤਾਏ''

4/9/2019 4:52:33 PM

ਜਲੰਧਰ (ਬਿਊਰੋ) — 'ਜੱਟ ਕੌਮ', 'ਰੁਸੀ ਤੇਰੀ ਨਾਲ', 'ਮੰਗਲ ਗ੍ਰਹਿ', 'ਟੈਂਕ' ਵਰਗੇ ਗੀਤਾਂ ਨਾਲ ਦਰਸ਼ਕਾਂ ਦੇ ਦਿਲ ਟੁੰਬਣ ਵਾਲੇ ਪੰਜਾਬੀ ਗਾਇਕ ਹੈਪੀ ਬੋਪਾਰਾਏ ਦਾ ਨਵਾਂ ਗੀਤ 'ਚਾਚੇ ਤਾਏ' ਕੁਝ ਦਿਨ ਪਹਿਲਾ ਹੀ ਯੂਟਿਊਬ 'ਤੇ ਰਿਲੀਜ਼ ਹੋਇਆ ਸੀ, ਜਿਸ ਨੂੰ ਦਰਸ਼ਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਦੱਸ ਦਈਏ ਕਿ ਹੈਪੀ ਬੋਪਾਰਾਏ ਦੇ 'ਚਾਚੇ ਤਾਏ' ਗੀਤ ਦੇ ਬੋਲ ਕਾਬਲ ਸਰੂਪਵਾਲੀ ਵਲੋਂ ਲਿਖੇ ਗਏ ਹਨ। ਹਾਲਾਂਕਿ 'ਚਾਚੇ ਤਾਏ' ਗੀਤ ਨੂੰ ਮਿਊਜ਼ਿਕ ਲਾਡੀ ਗਿੱਲ ਨੇ ਦਿੱਤਾ ਹੈ। ਹੁਣ ਤੱਕ ਹੈਪੀ ਬੋਪਾਰਾਏ ਦੇ ਗੀਤ 'ਚਾਚੇ ਤਾਏ' ਨੂੰ ਯੂਟਿਊਬ 'ਤੇ 5 ਲੱਖ ਤੋਂ ਵਧ ਵਾਰ ਦੇਖਿਆ ਜਾ ਚੁੱਕਾ ਹੈ।


ਦੱਸ ਦਈਏ ਕਿ ਹੈਪੀ ਬੋਪਾਰਾਏ ਦੇ ਗੀਤ ਦੇ ਬੋਲ ਕੁਝ ਇਸ ਤਰ੍ਹਾਂ ਹਨ, ''ਲੋੜ ਪੈਣ ਤੇ ਆਪਣੇ ਹੀ ਨਾਲ ਖੜ੍ਹਦੇ ਨੇ ਭਾਵੇਂ ਕਿੰਨੇ ਵੀ ਗੁੱਸੇ ਗਿਲੇ ਹੋਣ...''। ਹੈਪੀ ਬੋਪਾਰਾਏ ਦੇ ਇਸ ਗੀਤ 'ਚ ਪਰਿਵਾਰਕ ਸਾਂਝ ਤੇ ਪੰਜਾਬੀਆਂ ਦੇ ਆਪਸੀ ਪਿਆਰ ਨੂੰ ਦਰਸਾਇਆ ਗਿਆ ਹੈ। ਹੈਪੀ ਬੋਪਾਰਾਏ ਦਾ ਗੀਤ 'ਚਾਚੇ ਤਾਏ' ਯੂਟਿਊਬ ਤੇ ਟੀ. ਵੀ. ਦੇ ਵੱਖ-ਵੱਖ ਪੰਜਾਬੀ ਚੈਨਲਾਂ 'ਤੇ ਧੁੰਮਾਂ ਪਾ ਰਿਹਾ ਹੈ। ਹਾਲਾਂਕਿ ਇਸ ਤੋਂ ਪਹਿਲਾਂ ਹੈਪੀ ਬੋਪਾਰਾਏ ਦੇ ਗੀਤਾਂ ਨੂੰ ਲੋਕਾਂ ਵਲੋਂ ਕਾਫੀ ਪਸੰਦ ਕੀਤਾ ਗਿਆ। 



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News