ਦਰਸ਼ਕਾਂ ਵਲੋਂ ਖੂਬ ਪਸੰਦ ਕੀਤਾ ਜਾ ਰਿਹੈ ਹੈਪੀ ਬੋਪਾਰਾਏ ਦਾ ਗੀਤ 'ਰਿਲੇਸ਼ਨਸ਼ਿਪ'

12/14/2019 3:20:22 PM

ਜਲੰਧਰ (ਬਿਊਰੋ) — 'ਜੱਟ ਕੌਮ', 'ਰੁਸੀ ਤੇਰੀ ਨਾਲ' ਵਰਗੇ ਗੀਤਾਂ ਨਾਲ ਸੰਗੀਤ ਜਗਤ 'ਚ ਪ੍ਰਸਿੱਧੀ ਖੱਟਣ ਵਾਲੇ ਪੰਜਾਬੀ ਗਾਇਕ ਹੈਪੀ ਬੋਪਾਰਾਏ ਦਾ ਨਵਾਂ ਗੀਤ 'ਰਿਲੇਸ਼ਨਸ਼ਿਪ' ਕੁਝ ਦਿਨ ਪਹਿਲਾਂ ਰਿਲੀਜ਼ ਹੋਇਆ ਸੀ, ਜਿਸ ਨੂੰ ਦਰਸ਼ਕਾਂ ਵਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। ਹੁਣ ਤੱਕ ਇਸ ਗੀਤ ਨੂੰ ਯੂਟਿਊਬ 'ਤੇ 8 ਲੱਖ ਤੋਂ ਵਧ ਵਾਰ ਦੇਖਿਆ ਜਾ ਚੁੱਕਾ ਹੈ। ਹੈਪੀ ਬੋਪਾਰਾਏ ਦੇ ਇਸ ਗੀਤ ਨੂੰ ਦਰਸ਼ਕਾਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਦੱਸ ਦਈਏ ਕਿ ਹੈਪੀ ਬੋਪਾਰਾਏ ਦੇ ਗੀਤ 'ਰਿਲੇਸ਼ਨਸ਼ਿਪ' ਨੂੰ ਦਾ ਮਿਊਜ਼ਿਕ ਸਿਲਵਰ ਕੋਇਨ ਵਲੋਂ ਤਿਆਰ ਕੀਤਾ ਗਿਆ ਹੈ। ਹਾਲਾਂਕਿ ਇਸ ਗੀਤ ਦੇ ਬੋਲ ਦਲਜੀਤ ਚਿੱਟੀ ਵਲੋਂ ਲਿਖੇ ਗਏ ਹਨ, ਜਿਸ ਨੂੰ ਪੁਨੀਤ ਐੱਸ ਬੇਦੀ ਤੇ ਮੋਹਿਤ ਮਿੱਢਾ ਨੇ ਡਾਇਰੈਕਟ ਕੀਤਾ ਹੈ। ਹੈਪੀ ਬੋਪਾਰਾਏ ਦੇ ਇਸ ਗੀਤ ਨੂੰ ਟੀ-ਸੀਰੀਜ਼ ਦੇ ਬੈਨਰ ਹੇਠ ਰਿਲੀਜ਼ ਕੀਤਾ ਗਿਆ ਹੈ। ਹੈਪੀ ਬੋਪਾਰਾਏ ਨੇ ਆਪਣੇ ਇਸ ਗੀਤ 'ਚ ਪਿਆਰ ਦੇ ਦਰਦ ਨੂੰ ਬੇਹੱਦ ਹੀ ਖੂਬਸੂਰਤੀ ਨਾਲ ਬਿਆਨ ਕੀਤਾ ਗਿਆ ਹੈ।


ਦੱਸਣਯੋਗ ਹੈ ਕਿ ਹੈਪੀ ਬੋਪਾਰਾਏ 'ਜੱਟ ਕੌਮ', 'ਰੁਸੀ ਤੇਰੀ ਨਾਲ', 'ਮੰਗਲ ਗ੍ਰਹਿ', 'ਟੈਂਕ' ਅਤੇ 'ਚਾਚੇ ਤਾਏ' ਵਰਗੇ ਗੀਤ ਦਰਸ਼ਕਾਂ ਦੀ ਝੋਲੀ 'ਚ ਪਾ ਚੁੱਕੇ ਹਨ। ਹੈਪੀ ਬੋਪਾਰਾਏ ਦਾ ਗੀਤ 'ਚਾਚੇ ਤਾਏ' ਨੂੰ ਦਰਸ਼ਕਾਂ ਵਲੋਂ ਕਾਫੀ ਪਸੰਦ ਕੀਤਾ ਗਿਆ ਸੀ। ਇਸ ਗੀਤ 'ਚ ਹੈਪੀ ਬੋਪਾਰਾਏ ਨੇ ਪਰਿਵਾਰਿਕ ਸਾਂਝ ਨੂੰ ਬੇਹੱਦ ਖੂਬਸੂਰਤ ਢੰਗ ਨਾਲ ਦਿਖਾਇਆ ਸੀ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News