ਗੂਗਲ ਨੇ ਬਣਾਇਆ ਅਮਰੀਸ਼ ਪੁਰੀ ਦਾ ਡੂਡਲ, 'ਮੋਗੈਂਬੋ' ਦੇ ਕਿਰਦਾਰ 'ਚ ਲੁੱਟੀ ਖੂਬ ਸ਼ੌਹਰਤ

6/22/2019 10:37:28 AM

ਨਵੀਂ ਦਿੱਲੀ (ਬਿਊਰੋ) — ਸਰਚ ਇੰਜਨ ਗੂਗਲ ਨੇ ਅੱਜ ਬਾਲੀਵੁੱਡ ਦੇ ਮਸ਼ਹੂਰ ਅਭਿਨੇਤਾ ਅਮਰੀਸ਼ ਪੁਰਾ ਦਾ ਡੂਡਲ ਬਣਾ ਕੇ ਉਨ੍ਹਾਂ ਨੂੰ ਯਾਦ ਕੀਤਾ ਹੈ। ਜ਼ਿਆਦਾਤਰ ਲੋਕ ਅਮਰੀਸ਼ ਪੁਰੀ ਨੂੰ ਉਨ੍ਹਾਂ ਦੇ ਕਿਰਦਾਰ 'ਮੋਗੈਂਬੋ' ਲਈ ਜਾਣਦੇ ਹਨ ਪਰ ਗੂਗਲ ਨੇ ਫਿਲਮ 'ਦਿਲਵਾਲੇ ਦੁਲਨੀਆ ਲੇ ਜਾਏਗੇ' 'ਚ ਉਨ੍ਹਾਂ ਦੀ ਲੁੱਕ 'ਤੇ ਸਕੈੱਚ ਬਣਾਇਆ ਹੈ। ਫਿਲਮ 'ਦਿਲਵਾਲੇ ਦੁਲਨੀਆ ਲੇ ਜਾਏਗੇ' 'ਚ ਅਮਰੀਸ਼ ਪੁਰੀ ਨੇ ਕਾਜੋਲ (ਸਿਮਰਨ) ਦੇ ਪਿਤਾ ਚੌਧਰੀ ਬਲਦੇਵ ਸਿੰਘ ਦਾ ਕਿਰਦਾਰ ਨਿਭਾਇਆ ਸੀ। ਇਸ ਫਿਲਮ ਦਾ ਡਾਇਲਾਗ 'ਜਾ ਸਿਮਰਨ ਜਾ, ਜੀ ਲੇ ਆਪਣੀ ਜ਼ਿੰਦਗੀ' ਕਾਫੀ ਮਸ਼ਹੂਰ ਹੈ।

PunjabKesari

ਨੇਗੇਟਿਵ ਕਿਰਦਾਰਾਂ ਲਈ ਮਸ਼ਹੂਰ ਸਨ ਅਮਰੀਸ਼ ਪੁਰੀ
22 ਜੂਨ 1932 ਨੂੰ ਪੰਜਾਬ 'ਚ ਜੰਮੇ ਅਮਰੀਸ਼ ਪੁਰੀ ਹਿੰਦੀ ਸਿਨੇਮਾ ਜਗਤ ਦੇ ਅਜਿਹੇ ਅਭਿਨੇਤਾ ਸਨ, ਜੋ ਆਪਣੇ ਨੇਗੇਟਿਵ ਕਿਰਦਾਰਾਂ ਲਈ ਮਸ਼ਹੂਰ ਹੋਏ ਸਨ। ਐਕਟਿੰਗ ਤੋਂ ਪਹਿਲਾਂ ਉਨ੍ਹਾਂ ਨੇ ਇੰਪਲੋਈਜ਼ ਸਟੇਟ ਇੰਸ਼ੋਰੈਂਸ ਕਾਰਪੋਰੇਸ਼ਨ 'ਚ 21 ਸਾਲ ਤੱਕ ਕੰਮ ਕੀਤਾ ਸੀ। ਇਸੇ ਦੌਰਾਨ ਉਨ੍ਹਾਂ ਨੂੰ ਆਪਣੀ ਕਲੀਗ ਉਰਮਿਲਾ ਦੇਵੀਕਰ ਨਾਲ ਪਿਆਰ ਹੋ ਗਿਆ। ਬਾਅਦ 'ਚ ਦੋਵਾਂ ਨੇ ਵਿਆਹ ਕਰਵਾ ਲਿਆ ਸੀ। ਉਨ੍ਹਾਂ ਦੇ ਦੋ ਬੱਚੇ ਰਾਜੀਵ ਪੁਰੀ ਤੇ ਨਮਰਤਾ ਪੁਰੀ ਹੈ। 

PunjabKesari

'ਮਿਸਟਰ ਇੰਡੀਆ' 'ਚ 'ਮੋਗੈਂਬੋ' ਦੇ ਕਿਰਦਾਰ 'ਚ ਲੁੱਟੀ ਖੂਬ ਸ਼ੌਹਰਤ
1980-90 ਦੇ ਦਹਾਕੇ 'ਚ ਸ਼ਾਇਦ ਹੀ ਕੋਈ ਫਿਲਮ ਹੋਵੇਗੀ, ਜਿਸ 'ਚ ਅਮਰੀਸ਼ ਪੁਰੀ ਨੇ ਵਿਲੇਨ ਦਾ ਕਿਰਦਾਰ ਨਾ ਨਿਭਾਇਆ ਹੋਵੇਗਾ। ਸਾਲ 1987 'ਚ ਸ਼ੇਖਰ ਕਪੂਰ ਦੀ ਫਿਲਮ 'ਮਿਸਟਰ ਇੰਡੀਆ' 'ਚ ਮੋਗੈਂਬੋ ਦੇ ਕਿਰਦਾਰ ਅਮਰੀਸ਼ ਪੁਰੀ ਨੇ ਖੂਬ ਸ਼ੌਹਰਤ ਲੁੱਟੀ। ਲਗਾਤਾਰ ਕਈ ਫਿਲਮਾਂ 'ਚ ਨੇਗੇਟਿਵ ਕਿਰਦਾਰ ਕਰਨ ਕਾਰਨ ਅਸਲ ਜ਼ਿੰਦਗੀ 'ਚ ਵੀ ਲੋਕ ਉਨ੍ਹਾਂ ਤੋਂ ਡਰਨ ਲੱਗੇ ਸਨ।

PunjabKesari

ਅਸਲ ਜ਼ਿੰਦਗੀ 'ਚ ਵੀ ਲੋਕਾਂ ਨੂੰ ਰਹਿੰਦਾ ਸੀ ਖੌਫ
ਇਕ ਵਾਰ ਅਮਰੀਸ਼ ਪੁਰੀ ਦੇ ਬੇਟੇ ਰਾਜੀਵ ਪੁਰੀ ਨੇ ਦੱਸਿਆ ਕਿ ''ਮੇਰੇ ਦੋਸਤ ਮੇਰੇ ਘਰ ਆਉਣ ਤੋਂ ਡਰਦੇ ਸਨ। ਉਨ੍ਹਾਂ ਨੂੰ ਲੱਗਦਾ ਸੀ ਕਿ ਮੇਰੇ ਪਿਤਾ ਜੀ ਬਹੁਤ ਸਖਤ ਸੁਭਾਅ ਦੇ ਹਨ ਪਰ ਕੁਝ ਦਿਨਾਂ ਬਾਅਦ ਮੇਰੇ ਦੋਸਤਾਂ ਨੂੰ ਮੇਰੇ ਪਿਤਾ ਦੀ ਸੱਚਾਈ ਪਤਾ ਲੱਗੀ ਅਤੇ ਸਹਿਜ ਰੂਪ ਨਾਲ ਉਹ ਸਾਡੇ ਆਉਣ ਲੱਗੇ।''

PunjabKesari

ਭਰਾਵਾਂ ਦੇ ਨਕਸ਼ੇ ਕਦਮ 'ਚੇ ਚੱਲੇ ਅਮਰੀਸ਼ ਪੁਰੀ
ਬਾਲੀਵੁੱਡ 'ਚ ਆਉਣ ਤੋਂ ਪਹਿਲਾ ਅਮਰੀਸ਼ ਦੇ ਦੋ ਭਰਾ ਚਮਨ ਪੁਰੀ ਤੇ ਮਦਨ ਪੁਰੀ ਬਾਲੀਵੁੱਡ 'ਚ ਸ਼ੌਹਰਤ ਖੱਟ ਚੁੱਕੇ ਸਨ। ਉਨ੍ਹਾਂ ਦੇ ਨਕਸ਼ੇ ਕਦਮ 'ਤੇ ਚੱਲਦਿਆ ਅਮਰੀਸ਼ ਨੇ ਵੀ ਫਿਲਮਾਂ 'ਚ ਰੁੱਖ ਕੀਤਾ ਪਰ ਸਕ੍ਰੀਨ ਟੈਸਟ 'ਚ ਫੇਲ੍ਹ ਹੋਣ ਕਾਰਨ ਉਨ੍ਹਾਂ ਦਾ ਸਲੈਕਸ਼ਨ ਨਾ ਹੋ ਸਕਿਆ। ਹਾਲਾਂਕਿ ਇਸ ਦੌਰਾਨ ਵੀ ਉਹ ਥਿਏਟਰ ਨਾਲ ਜੁੜੇ ਰਹੇ। 

PunjabKesari

ਈ. ਐੱਸ. ਆਈ. ਸੀ. 'ਚ ਸੇਵਾ ਤੋਂ ਬਾਅਦ ਬਾਲੀਵੁੱਡ 'ਚ ਕੀਤੀ ਐਂਟਰੀ
ਅਮਰੀਸ਼ ਪੁਰੀ ਨੇ ਲੰਬੇ ਸਮੇਂ ਤੱਕ ਈ. ਐੱਸ. ਆਈ. ਸੀ. 'ਚ ਸੇਵਾ ਦੇਣ ਤੋਂ ਬਾਅਦ ਬਾਲੀਵੁੱਡ 'ਚ  ਐਂਟਰੀ ਕੀਤੀ। ਉਸ ਸਮੇਂ ਉਨ੍ਹਾਂ ਦੀ ਉਮਰ ਲਗਭਗ 40 ਦੇ ਕੋਲ ਸੀ। 'ਪ੍ਰੇਮ ਪੁਜਾਰੀ' ਫਿਲਮ ਨਾਲ ਉਨ੍ਹਾਂ ਨੂੰ ਪਹਿਲਾਂ ਬ੍ਰੇਕ ਮਿਲਿਆ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਕਈ ਫਿਲਮਾਂ 'ਚ ਆਪਣੇ ਅਭਿਨੈ ਦਾ ਲੋਹਾ ਮਨਵਾਇਆ। 

PunjabKesari

ਇਨ੍ਹਾਂ ਫਿਲਮਾਂ 'ਚ ਸਕਾਰਾਤਮਕ ਕਿਰਦਾਰਾਂ ਨਾਲ ਜਿੱਤੇ ਲੋਕਾਂ ਦੇ ਦਿਲ
ਨੇਗੇਟਿਵ ਕਿਰਦਾਰਾਂ ਤੋਂ ਇਲਾਵਾ ਉਨ੍ਹਾਂ ਦੇ ਸਕਾਰਾਤਮਕ ਕਿਰਦਾਰ ਵੀ ਪਰਦੇ 'ਤੇ ਖੂਬ ਪਸੰਦ ਕੀਤੇ ਗਏ। 'ਵਿਰਾਸਤ', 'ਇਤਿਹਾਸ', 'ਦਿਲਵਾਲੇ ਦੁਲਹਨੀਆ ਲੇ ਜਾਏਗੇ'  ਅਤੇ 'ਘਾਤਕ' ਆਦਿ ਕਈ ਫਿਲਮਾਂ 'ਚ ਉਨ੍ਹਾਂ ਦੇ ਸਕਾਰਾਤਮਕ ਕਿਰਦਾਰਾਂ ਨੇ ਲੋਕਾਂ ਦਾ ਦਿਲ ਜਿੱਤ ਲਿਆ। ਉਨ੍ਹਾਂ ਨੇ ਲਗਭਗ 400 ਫਿਲਮਾਂ 'ਚ ਕੰਮ ਕੀਤਾ ਹੈ। ਉਨ੍ਹਾਂ ਨੇ ਹਾਲੀਵੁੱਡ ਡਾਇਰੈਕਟਰ ਸਟੀਵਨ ਸਪੀਲਬਰਗ ਨਾਲ ਫਿਲਮ 'ਇੰਡਿਆਨਾ ਜੋਨਸ ਦਿ ਟੇਂਪਲ ਆਫ ਡੂਮ' 'ਚ ਕੰਮ ਕੀਤਾ ਹੈ। 

PunjabKesari

2005 'ਚ ਦੁਨੀਆ ਨੂੰ ਹਮੇਸ਼ਾ ਲਈ ਆਖ ਗਏ ਅਲਵਿਦਾ 
ਅਮਰੀਸ਼ ਪੁਰੀ ਦਾ ਦਿਹਾਂਤ 12 ਜਨਵਰੀ 2005 ਨੂੰ 72 ਸਾਲ ਦੀ ਉਮਰ 'ਚ ਹੋ ਗਿਆ ਸੀ। ਉਹ ਮਾਈਲੋਡੀਸਪਲਾਸਚਿਕ ਸਿੰਡਰੋਮ ਨਾਂ ਦੇ ਇਕ ਬਲੱਡ ਕੈਂਸਰ ਨਾਲ ਲੜ ਰਹੇ ਸਨ। 

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News