ਹਿੱਟ ਗੀਤਾਂ ਰਾਹੀਂ ਹਰ ਦਿਲ ਦਾ ਅਜ਼ੀਜ਼ ਬਣਿਆ ਗੈਰੀ ਸੰਧੂ

4/4/2019 2:29:29 PM

ਜਲੰਧਰ (ਬਿਊਰੋ)— ਗੈਰੀ ਸੰਧੂ ਉਹ ਗਾਇਕ ਹੈ, ਜਿਸ ਨੇ ਆਪਣੇ ਹਰੇਕ ਗੀਤ ਰਾਹੀਂ ਆਪਣੀ ਪਛਾਣ ਸਰੋਤਿਆਂ 'ਚ ਹੁਣ ਤਕ ਕਾਇਮ ਰੱਖੀ ਹੈ। ਗੈਰੀ ਸੰਧੂ ਦਾ ਜਨਮ 4 ਅਪ੍ਰੈਲ 1984 ਨੂੰ ਜਲੰਧਰ ਨੇੜੇ ਪਿੰਡ ਰੁੜਕਾ ਕਲਾਂ 'ਚ ਹੋਇਆ। ਗੈਰੀ ਸੰਧੂ ਦੇ ਪਿਤਾ ਦਾ ਨਾਮ ਸੋਹਨ ਸਿੰਘ ਹੈ। ਗੈਰੀ ਸੰਧੂ ਨੇ ਆਪਣੀ ਪੜ੍ਹਾਈ ਰੁੜਕਾ ਕਲਾਂ ਤੋਂ ਕੀਤੀ। ਪੜ੍ਹਾਈ ਤੋਂ ਬਾਅਦ ਗੈਰੀ ਇੰਗਲੈਂਡ ਚਲਾ ਗਿਆ। ਗੈਰੀ ਨੇ ਉਥੇ ਕਾਫੀ ਸੰਘਰਸ਼ ਕੀਤਾ। 2011 'ਚ ਉਥੇ ਗੈਰ-ਕਾਨੂੰਨੀ ਢੰਗ ਨਾਲ ਰਹਿਣ ਕਰਕੇ ਉਸ ਨੂੰ ਗ੍ਰਿਫਤਾਰ ਵੀ ਕੀਤਾ ਗਿਆ। 4 ਦਿਨ ਜੇਲ ਕੱਟਣ ਤੋਂ ਬਾਅਦ ਉਸ ਵਾਪਸ ਪੰਜਾਬ ਭੇਜ ਦਿੱਤਾ ਗਿਆ।

PunjabKesari

ਗੈਰੀ ਨੂੰ ਬਚਪਨ ਤੋਂ ਹੀ ਗਾਇਕੀ ਦਾ ਸ਼ੌਕ ਸੀ। ਉਹ ਆਪਣੇ ਦੋਸਤ ਜੱਗੀ ਸਿੰਘ ਦੇ ਪਿੰਡ 'ਚ ਕਵੀਸ਼ਰੀ ਕਰਦੇ ਸਨ। ਗੈਰੀ ਨੇ 'ਸਾਹਾਂ ਤੋਂ ਪਿਆਰਿਆ' ਤੇ 'ਮੈਂ ਨੀਂ ਪੀਂਦਾ ਹਾਣ ਦੀਏ' ਵਰਗੇ ਗੀਤਾਂ ਨਾਲ ਆਪਣੇ ਗਾਇਕੀ ਸਫਰ ਦੀ ਸ਼ੁਰੂਆਤ ਕੀਤੀ। ਇਸ ਤੋਂ ਬਾਅਦ ਉਸ ਨੇ 'ਦਿਨ ਰਾਤ', 'ਈਗੋ', 'ਦਿਲ ਦੇ ਦੇ', 'ਮੇਰੇ ਬਾਰੇ', 'ਅਥਰੂ', 'ਇਕ ਤੇਰਾ ਸਹਾਰਾ', 'ਬੰਦਾ ਬਣ ਜਾ', 'ਜਾਨੂੰ', 'ਰਾਤਾਂ', 'ਦਿਨ ਗਏ', 'ਤੜਪ', 'ਲੱਡੂ', 'ਜਾ ਨੀਂ ਜਾ', 'ਟੁੱਟਿਆ ਗਰੂਰ', 'ਯੇ ਬੇਬੀ' ਵਰਗੇ ਗੀਤ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਦਿੱਤੇ।

PunjabKesari

ਇਸ ਫ਼ਿਲਮ 'ਚ ਗਾਇਆ ਸੀ ਪਲੇਬੈਕ
ਗੈਰੀ ਸੰਧੂ ਨੇ 2013 'ਚ ਆਈ ਪੰਜਾਬੀ ਫ਼ਿਲਮ 'ਜੱਟ ਬੁਆਏਜ਼ : ਪੁੱਤ ਜੱਟਾਂ ਦੇ' 'ਚ ਪਲੇਬੈਕ ਗੀਤ 'ਕਿੰਨਾ ਤੈਨੂੰ ਕਰਦਾ ਹਾਂ' ਗਾਇਆ ਸੀ। ਇਸ ਗੀਤ ਨੇ ਗੈਰੀ ਦੀ ਗਾਇਕੀ ਦਾ ਗ੍ਰਾਫ ਹੋਰ ਉੱਚਾ ਕਰ ਦਿੱਤਾ।

PunjabKesari

2014 'ਚ ਕੀਤੀ ਡੈਬਿਊ ਫ਼ਿਲਮ
ਗੈਰੀ ਸੰਧੂ ਨੇ ਸਾਲ 2014 'ਚ ਜੈਜ਼ੀ ਬੀ ਨਾਲ ਫ਼ਿਲਮ 'ਰੋਮੀਓ ਰਾਂਝਾ' ਕੀਤੀ। ਫਿਲਮ ਨੂੰ ਦਰਸ਼ਕਾਂ ਵਲੋਂ ਰਲਿਆ-ਮਿਲਿਆ ਹੁੰਗਾਰਾ ਮਿਲਿਆ ਸੀ। ਇਸ ਤੋਂ ਬਾਅਦ ਗੈਰੀ ਨੇ ਕੋਈ ਪੰਜਾਬੀ ਫਿਲਮ ਨਹੀਂ ਕੀਤੀ।

PunjabKesari

ਗੈਰੀ ਸੰਧੂ ਦੀ ਲਵ ਲਾਈਵ
ਗੈਰੀ ਸੰਧੂ ਨੂੰ ਪੰਜਾਬੀ ਸੰਗੀਤ ਜਗਤ 'ਚ ਆਪਣਾ ਲੇਡੀ ਲਵ ਜੈਸਮੀਨ ਸੈਂਡਲਸ ਦੇ ਰੂਪ 'ਚ ਮਿਲਿਆ। ਦੋਵਾਂ ਦੀ ਜੋੜੀ 'ਲੱਡੂ' ਗੀਤ ਰਾਹੀਂ ਸਾਹਮਣੇ ਆਈ। ਇਸ ਤੋਂ ਬਾਅਦ ਦੋਵਾਂ ਨੇ ਇਕੱਠਿਆਂ 'ਇਲ-ਲੀਗਲ ਵੈਪਨ' ਗੀਤ ਗਾਇਆ। ਹਾਲਾਂਕਿ ਗੈਰੀ ਤੇ ਜੈਸਮੀਨ ਦਾ ਰਿਲੇਸ਼ਨ ਜ਼ਿਆਦਾ ਦੇਰ ਨਹੀਂ ਟਿਕਿਆ ਤੇ ਦੋਵੇਂ ਅਲੱਗ ਹੋ ਗਏ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News