B''Day Spl : ਅਮਰੀਕ ਸਿੰਘ ਤੋਂ ਬਣੇ ਮੀਕਾ ਸਿੰਘ, ਜਾਣੋ ਜ਼ਿੰਦਗੀ ਦੇ ਖਾਸ ਪਹਿਲੂ
6/10/2020 12:18:56 PM

ਜਲੰਧਰ (ਬਿਊਰੋ) : ਬਾਲੀਵੁੱਡ ਦੇ ਪ੍ਰਸਿੱਧ ਗਾਇਕ ਮੀਕਾ ਸਿੰਘ ਨੇ ਆਪਣੇ ਕਰੀਅਰ 'ਚ ਕਈ ਸੁਪਰਹਿਟ ਗੀਤ ਦਿੱਤੇ ਹਨ। ਅੱਜ ਮੀਕਾ ਫਿਲਮ ਤੇ ਸੰਗੀਤ ਜਗਤ ਦਾ ਵੱਡਾ ਨਾਂ ਹੈ। ਮੀਕਾ ਸਿੰਘ ਦਾ ਜਨਮ 10 ਜੂਨ 1977 ਨੂੰ ਹੋਇਆ ਸੀ। ਅੱਜ ਮੀਕਾ ਸਿੰਘ 43 ਸਾਲ ਦੇ ਹੋ ਗਏ ਹਨ। ਮੀਕਾ ਸਿੰਘ ਦਾ ਅਸਲੀ ਨਾਂ ਅਮਰੀਕ ਸਿੰਘ ਹੈ। ਉਨ੍ਹਾਂ ਦੇ ਪਿਤਾ ਅਜਮੇਰ ਸਿੰਘ ਚੰਦਨ ਤੇ ਮਾਤਾ ਬਬੀਰ ਕੌਰ ਦੋਵੇਂ ਹੀ ਸੰਗੀਤ ਦਾ ਗਿਆਨ ਰੱਖਦੇ ਸਨ। ਮੀਕਾ ਪੰਜਾਬੀ ਗਾਇਕ ਦਲੇਰ ਸਿੰਘ ਮਹਿੰਦੀ ਦੇ ਛੋਟੇ ਭਰਾ ਹਨ। ਘਰ 'ਚ ਸੰਗੀਤ ਦਾ ਮਹੌਲ ਹੋਣ ਕਾਰਨ ਮੀਕਾ ਬਚਪਨ ਤੋਂ ਹੀ ਸੰਗੀਤ ਨਾਲ ਜੁੜ ਗਏ ਸਨ।
ਮੀਕਾ ਨੂੰ ਬਚਪਨ 'ਚ ਹੀ ਸੰਗੀਤ ਦੀ ਸਿੱਖਿਆ ਮਿਲਣੀ ਸ਼ੁਰੂ ਹੋ ਗਈ ਸੀ। ਉਨ੍ਹਾਂ ਦਾ ਆਪਣਾ ਪਹਿਲਾ Solo album 'ਸਾਵਨ ਮੇ ਲੱਗ ਗਈ ਅੱਗ...' 21 ਸਾਲ ਦੀ ਉਮਰ 'ਚ ਲਾਂਚ ਹੋਇਆ ਸੀ। ਉਸ ਤੋਂ ਬਾਅਦ ਉਨ੍ਹਾਂ ਦੇ 'ਸਮਥਿੰਗ-ਸਮਥਿੰਗ', 'ਇਛਕ ਬ੍ਰਾਂਡੀ' ਜਿਹੇ ਕਈ ਗੀਤ ਲੋਕਾਂ ਵੱਲੋਂ ਕਾਫੀ ਪਸੰਦ ਕੀਤੇ ਗਏ। ਇਸ ਤੋਂ ਬਾਅਦ ਉਨ੍ਹਾਂ ਨੇ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ ਫਿਲਮ 'ਪਿਆਰ ਦੇ ਸਾਈਡ Effects' ਨਾਲ ਕੀਤੀ।
ਇਹੀ ਨਹੀਂ ਉਨ੍ਹਾਂ ਨੂੰ ਉਨ੍ਹਾਂ ਦੇ ਕਈ ਸ਼ਾਨਦਾਰ ਗੀਤਾਂ ਲਈ ਉਨ੍ਹਾਂ ਨੂੰ ਕਈ ਪੁਰਸਕਾਰਾਂ ਨਾਲ ਵੀ ਸਮਾਨਤ ਕੀਤਾ ਗਿਆ। ਸੰਗੀਤ ਤੋਂ ਇਲਾਵਾ ਮੀਕਾ ਸਿੰਘ ਨੇ ਐਕਟਿੰਗ ਦੇ ਖੇਤਰ 'ਚ ਵੀ ਆਪਣਾ ਹੱਥ ਅਜ਼ਮਾਇਆ ਹੈ। ਉਨ੍ਹਾਂ ਨੇ ਪੰਜਾਬੀ ਫਿਲਮ 'ਰੈਥ ਕਪੂਰ' 'ਚ ਮਾਈਕਲ ਦੀ ਭੂਮਿਕਾ ਅਤੇ ਹਾਲ ਹੀ 'ਚ ਫਿਲਮ 'ਬਲਵਿੰਦਰ ਸਿੰਘ ਫੇਮਸ ਹੋ ਗਿਆ' 'ਚ ਬਲਵਿੰਦਰ ਦਾ ਕਿਰਦਾਰ ਨਿਭਾਇਆ ਹੈ।
ਕੁਝ ਸਮੇਂ ਪਹਿਲਾਂ ਮੀਕਾ ਸਿੰਘ ਸਿੰਗਰ ਕਨਿਕਾ ਕਪੂਰ ਨੂੰ ਲੈ ਕੇ ਚਰਚਾ 'ਚ ਆਏ ਸਨ। ਦਰਅਸਲ ਮੀਕਾ ਸਿੰਘ, ਕਨਿਕਾ ਕਪੂਰ ਦੇ ਨਾਲ 3omedian ਕਪਿਲ ਸ਼ਰਮਾ ਦੇ ਸ਼ੋਅ 'ਚ ਪਹੁੰਚੇ ਸਨ। ਉਨ੍ਹਾਂ ਨਾਲ ਵੈਸਟਇੰਡੀਜ਼ ਦੇ ਕ੍ਰਿਕਟਰ ਕ੍ਰਿਸ ਗੇਲ ਵੀ ਮੌਜ਼ੂਦ ਸਨ। ਇਸ ਦੌਰਾਨ ਮੀਕਾ ਨੇ ਗੇਲ ਨਾਲ ਕਨਿਕਾ ਕਪੂਰ ਵੱਲ ਦੇਖਦੇ ਹੋਏ ਕਿਹਾ, 'ਭਾਬੀ ਜੀ ਨਮਸਤੇ', ਇਸ 'ਤੇ ਜਦੋਂ ਕ੍ਰਿਸ ਨੇ ਮੀਕਾ ਦੇ ਸ਼ਬਦ ਦੋਹਰਾਏ ਤਾਂ ਉੱਥੇ ਬੈਠੇ ਸਾਰੇ ਲੋਕ ਹੱਸਣ ਲੱਗੇ। ਮੀਕਾ ਸਿੰਘ ਦਾ ਇਹ ਫਲਰਟ ਇੱਥੇ ਹੀ ਖ਼ਤਮ ਨਹੀਂ ਹੋਇਆ ਉਨ੍ਹਾਂ ਨੇ ਗੇਲ ਨੂੰ ਕਿਹਾ ਕਿ ਤੁਸੀਂ ਜੋ ਕਿਹਾ ਹੈ ਹੁਣ ਮੈਂ ਤੁਹਾਨੂੰ ਉਸ ਦਾ ਮਤਲਬ ਸਮਝਾਉਂਦਾ ਹਾਂ।
ਮੀਕਾ ਨੇ ਕਿਹਾ ਤੁਸੀਂ ਕਨਿਕਾ ਨੂੰ ਭਾਬੀ ਕਿਹਾ ਹੈ... ਭਾਵ ਇਹ ਮੇਰੀ ਪਤਨੀ ਹੈ ਤੇ ਤੁਸੀਂ ਇਨ੍ਹਾਂ ਨੂੰ 'Hello' ਬੋਲ ਰਹੇ ਹੋ। ਮੀਕਾ ਦੀ ਇਸ ਗੱਲ ਨੂੰ ਸੁਣ ਕੇ ਕਨਿਕਾ ਤੁਰੰਤ ਬੋਲੀ। 'ਤੁਸੀਂ ਇਹ ਕੀ ਬੋਲ ਰਹੇ ਹੋ? ਕੁੱਝ ਵੀ ਬੋਲੀ ਜਾ ਰਹੇ ਹੋ।' ਜਿਸ ਤੋਂ ਬਾਅਦ ਮੀਕਾ ਨੇ ਹੱਸਦੇ ਹੋਏ ਕਨਿਕਾ ਕਪੂਰ ਨੂੰ ਗਲ਼ੇ ਲਾ ਲਿਆ ਤੇ ਬੋਲੇ, ਅਰੇ... ਮੈਂ ਗੇਲ ਨੂੰ ਸਿਰਫ਼ ਪੰਜਾਬੀ ਸਿਖਾ ਰਿਹਾ ਹਾਂ। ਸੀਰੀਅਸ ਨਾ ਹੋਵੋ ਮੈਂ ਤੁਹਾਡੇ ਨਾਲ ਵਿਆਹ ਨਹੀਂ ਕਰਾਂਗਾ। ਇਹ ਸਭ ਸੁਣ ਕੇ ਉੱਥੇ ਮੌਜ਼ੂਦ ਸਾਰੇ ਲੋਕ ਹੱਸਣ ਲੱਗੇ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ