4 ਸਾਲ ਦੀ ਉਮਰ 'ਚ ਨੇਹਾ ਕੱਕੜ ਨੇ ਚੁੱਕੀ ਸੀ ਘਰ ਦੀ ਜ਼ਿੰਮੇਵਾਰੀ, ਸਕੂਲ 'ਚ ਇਸ ਕਰਕੇ ਬੱਚੇ ਉਡਾਉਂਦੇ ਸਨ ਕਾਫ਼ੀ ਮਜ਼ਾਕ
6/6/2020 4:29:36 PM

ਜਲੰਧਰ (ਬਿਊਰੋ) — ਗਾਇਕਾ ਨੇਹਾ ਕੱਕੜ ਦਾ ਅੱਜ ਆਪਣਾ 32ਵਾਂ ਜਨਮ ਦਿਨ ਸੈਲੀਬ੍ਰੇਟ ਕਰ ਰਹੀ ਹੈ। ਉਨ੍ਹਾਂ ਦਾ ਜਨਮ 6 ਜੂਨ 1988 ਨੂੰ ਰਿਸ਼ੀਕੇਸ਼ 'ਚ ਹੋਇਆ ਸੀ। ਨੇਹਾ ਇੱਕ ਅਜਿਹੀ ਗਾਇਕਾ ਹੈ, ਜਿਸ ਦੇ ਇੰਸਟਾਗ੍ਰਾਮ 'ਤੇ 38 ਮਿਲੀਅਨ ਫਾਲੋਵਰ ਹਨ। ਨੇਹਾ ਅੱਜ ਜਿਸ ਮੁਕਾਮ 'ਤੇ ਹੈ, ਉਸ 'ਤੇ ਪਹੁੰਚਣਾ ਆਸਾਨ ਨਹੀਂ ਸੀ। ਇੱਕ ਸਮਾਂ ਅਜਿਹਾ ਵੀ ਸੀ, ਜਦੋਂ ਨੇਹਾ ਕੱਕੜ ਦੇ ਪਰਿਵਾਰ ਦੇ ਹਲਾਤ ਬਹੁਤ ਮਾੜੇ ਸਨ। ਨੇਹਾ ਕੱਕੜ ਨੇ ਇੱਕ ਸ਼ੋਅ 'ਚ ਖੁਲਾਸਾ ਕੀਤਾ ਸੀ ਕਿ ''ਉਹ ਜਦੋਂ ਵੀ ਕਿਸੇ ਬੱਚੇ ਨੂੰ ਮਿਹਨਤ ਕਰਦੇ ਦੇਖਦੀ ਹੈ ਤਾਂ ਉਸ ਨੂੰ ਆਪਣੇ ਸ਼ੰਘਰਸ ਦੇ ਦਿਨ ਯਾਦ ਆ ਜਾਂਦੇ ਹਨ। ਸਾਡੇ ਪਿਤਾ ਜੀ ਸਾਨੂੰ ਚੰਗਾ ਜੀਵਨ ਦੇਣ ਲਈ ਬਹੁਤ ਮਿਹਨਤ ਕਰਦੇ ਸਨ। ਮੈਂ ਅੱਜ ਵੀ ਉਹ ਦਿਨ ਨਹੀਂ ਭੁੱਲੀ ਜਦੋਂ ਮੇਰੇ ਪਿਤਾ ਸਕੂਲ ਦੇ ਬਾਹਰ ਸਮੋਸੇ ਵੇਚਦੇ ਸਨ, ਜਿਸ ਕਰਕੇ ਬੱਚੇ ਉਨ੍ਹਾਂ ਦਾ ਮਜ਼ਾਕ ਬਣਾਉਂਦੇ ਸਨ।''
ਨੇਹਾ ਕੱਕੜ ਨੇ ਦੱਸਿਆ ਕਿ ''ਇਸ ਤੋਂ ਬਾਅਦ ਉਹ ਦਿੱਲੀ ਆ ਗਏ, ਜਿੱਥੇ ਉਨ੍ਹਾਂ ਦੀ ਵੱਡੀ ਭੈਣ ਸੋਨੂੰ ਕੱਕੜ ਤੇ ਭਰਾ ਟੋਨੀ ਕੱਕੜ ਜਾਗਰਣ 'ਚ ਭਜਨ ਗਾਉਂਦੇ ਸਨ। ਮੈਂ ਚਾਰ ਸਾਲਾਂ ਦੀ ਉਮਰ 'ਚ ਹੀ ਗਾਣਾ ਸ਼ੁਰੂ ਕਰ ਦਿੱਤਾ ਸੀ। ਸਾਰੀ ਰਾਤ ਜਾਗਰਣ 'ਚ ਭਜਨ ਗਾਉਂਦੇ ਹੋਏ ਸਵੇਰ ਹੋ ਜਾਂਦੀ ਸੀ, ਜਿਸ ਕਰਕੇ ਮੈਂ ਸਕੂਲ ਨਹੀਂ ਜਾ ਪਾਉਂਦੀ ਸੀ।'' ਇਸ ਤੋਂ ਬਾਅਦ ਮੈਂ ਇੱਕ ਰਿਐਲਿਟੀ ਸ਼ੋਅ 'ਚ ਹਿੱਸਾ ਲਿਆ।
ਇਹ ਸ਼ੋਅ ਨੇਹਾ ਕੱਕੜ ਜਿੱਤ ਨਹੀਂ ਸਕੀ ਸੀ ਪਰ ਇਸ ਤੋਂ ਬਾਅਦ ਉਨ੍ਹਾਂ ਨੇ ਕਦੇ ਵੀ ਪਿੱਛੇ ਮੁੜ ਕੇ ਨਹੀਂ ਦੇਖਿਆ। ਇਸ ਸ਼ੋਅ ਤੋਂ ਬਾਅਦ ਨੇਹਾ ਨੇ ਸਾਲ 2008 'ਚ ਨੇਹਾ ਦਾ ਰਾਕਸਟਾਰ ਐਲਬਮ ਕੱਢੀ, ਜਿਸ ਨੇ ਉਨ੍ਹਾਂ ਦੀ ਕਿਸਮਤ ਹੀ ਬਦਲ ਦਿੱਤੀ। ਪਿਛਲੇ ਕੁਝ ਸਾਲ ਤੋਂ ਹਰ ਵਾਰ ਉਹੀ ਸਭ ਤੋਂ ਜ਼ਿਆਦਾ ਹਿੱਟ ਗੀਤ ਦੇ ਰਹੀ ਹੈ। ਅਜੋਕੇ ਦੌਰ 'ਚ ਉਨ੍ਹਾਂ ਨੂੰ ਸਭ ਤੋਂ ਮਸ਼ਹੂਰ ਸਿੰਗਰ ਬਿਨਾਂ ਕਿਸੇ ਸ਼ੱਕ ਦੇ ਕਿਹਾ ਜਾ ਸਕਦਾ ਹੈ।
ਨੇਹਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਇੰਡੀਅਨ ਆਈਡਲ 'ਚ ਬਤੌਰ ਕੰਟੈਂਸਟੈਂਟ ਭਾਗ ਲਿਆ ਸੀ। ਨੇਹਾ ਕਿੰਨਾ ਬਦਲ ਚੁੱਕੀ ਹੈ ਇਸ ਦਾ ਅੰਦਾਜ਼ਾ ਤੁਸੀਂ ਉਨ੍ਹਾਂ ਦੀਆਂ ਪੁਰਾਣੀਆਂ ਤਸਵੀਰਾਂ ਨੂੰ ਵੇਖ ਕੇ ਲਗਾ ਸਕਦੇ ਹੋ ਜਦੋਂ ਉਹ ਪੈਸਾ ਕਮਾਉਣ ਲਈ ਮਾਤਾ ਦੇ ਜਗਰਾਤਿਆਂ 'ਚ ਗਾਇਆ ਕਰਦੀ ਸੀ ਪਰ ਹੁਣ ਜਿਸ ਸ਼ੋਅ ਦੀ ਉਹ ਕਦੇ ਪ੍ਰਤੀਭਾਗੀ ਰਹੀ ਸੀ ਉਸੇ ਸ਼ੋਅ 'ਚ ਬਤੌਰ ਜੱਜ ਉਹ ਕੰਮ ਕਰ ਰਹੀ ਹੈ। ਜੀ ਹਾਂ ਨੇਹਾ ਕੱਕੜ ਇੰਡੀਅਨ ਆਈਡਲ 'ਚ ਬਤੌਰ ਜੱਜ ਦੇ ਤੌਰ 'ਤੇ ਸ਼ਿਰਕਤ ਕਰ ਰਹੇ ਹਨ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ