B''Day Spl : ਤਾਂ ਇੰਝ ਹੋਈ ਸੀ ਸ਼ਿਲਪਾ ਤੇ ਰਾਜ ਕੁੰਦਰਾ ਦੀ ''ਲਵ ਸਟੋਰੀ'' ਦੀ ਸ਼ੁਰੂਆਤ

6/8/2019 11:49:53 AM

ਮੁੰਬਈ (ਬਿਊਰੋ) — ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈੱਟੀ ਆਪਣੀ ਫਿਟਨੈੱਸ ਤੇ ਯੋਗਾ ਲਈ ਜਾਣੀ ਜਾਂਦੀ ਹੈ। ਸ਼ਿਲਪਾ ਸ਼ੈੱਟੀ ਅੱਜ ਆਪਣਾ 44ਵਾਂ ਜਨਮਦਿਨ ਸੈਲੀਬ੍ਰੇਟ ਕਰ ਰਹੀ ਹੈ। ਸ਼ਿਲਪਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਫਿਲਮ 'ਬਾਜੀਗਰ' ਫਿਲਮ ਨਾਲ ਕੀਤੀ ਸੀ। ਇਸ ਫਿਲਮ 'ਚ ਉਹ ਸ਼ਾਹਰੁਖ ਖਾਨ ਦੇ ਓਪੋਜਿਟ ਨਜ਼ਰ ਆਈ ਸੀ।

PunjabKesari

ਕਰੀਅਰ ਤੋਂ ਬਾਅਦ ਜੇਕਰ ਸ਼ਿਲਪਾ ਦੀ ਲਵ ਲਾਈਫ ਦੀ ਗੱਲ ਕਰੀਏ ਤਾਂ ਇਹ ਵੀ ਕਿਸੇ ਫਿਲਮ ਦੀ ਕਹਾਣੀ ਤੋਂ ਘੱਟ ਨਹੀਂ ਹੈ। ਸ਼ਿਲਪਾ ਤੇ ਰਾਜ ਕੁੰਦਰਾ ਨੇ ਸਾਲ 2009 'ਚ ਵਿਆਹ ਕਰਵਾਇਆ ਸੀ। ਸ਼ਿਲਪਾ ਸ਼ੈੱਟੀ ਤੇ ਰਾਜ ਕੁੰਦਰਾ ਦੀ ਲਵ ਸਟੋਰੀ ਦੀ ਸ਼ੁਰੂਆਤ ਉਨ੍ਹਾਂ ਦੇ 'ਪਰਫਿਊਮ ਬ੍ਰਾਂਡ ਐੱਸ 2' ਦੀ ਪ੍ਰਮੋਸ਼ਨ ਦੌਰਾਨ ਹੋਈ ਸੀ।

PunjabKesari

ਇਸ ਦੌਰਾਨ ਰਾਜ ਕੁੰਦਰਾ ਸ਼ਿਲਪਾ ਦੇ ਬ੍ਰਾਂਡ ਦੀ ਪ੍ਰਮੋਸ਼ਨ ਕਰਨ 'ਚ ਮਦਦ ਕਰ ਰਹੇ ਸਨ। ਹੋਲੀ-ਹੋਲੀ ਇਹ ਕਹਾਣੀ ਅੱਗੇ ਵਧੀ ਤੇ ਦੋਵਾਂ ਨੇ ਡੇਟ ਕਰਨਾ ਸ਼ੁਰੂ ਕਰ ਦਿੱਤਾ ਸੀ।

PunjabKesari
ਜਦੋਂ ਦੋਵਾਂ ਦੇ ਰਿਸ਼ਤੇ ਨੂੰ ਲੈ ਕੇ ਗੱਲਾਂ ਹੋਣ ਲੱਗੀਆਂ ਤਾਂ ਸ਼ਿਲਪਾ ਨੇ ਇੱਕ ਇੰਟਰਵਿਊ ਦੌਰਾਨ ਕਿਹਾ ਸੀ, 'ਮੈਂ ਕਿਸੇ ਨੂੰ ਡੇਟ ਕਰ ਰਹੀ ਹਾਂ ਪਰ ਹਾਲੇ ਮੈਂ ਇਸ ਬਾਰੇ ਕੁਝ ਵੀ ਨਹੀਂ ਕਹਿਣਾ ਚਾਹੁੰਦੀ। ਕਿਉਂਕਿ ਇਹ ਹਾਲੇ ਸਾਡੇ ਰਿਲੇਸ਼ਨਸ਼ਿਪ ਦੀ ਸ਼ੁਰੂਆਤ ਹੈ।'

PunjabKesari
ਰਾਜ ਕੁੰਦਰਾ ਪਹਿਲਾ ਤੋਂ ਹੀ ਵਿਆਹੇ ਹੋਏ ਸਨ। ਉਹ ਦੌਰਾਨ ਰਾਜ ਕੁੰਦਰਾ ਦੀ ਪਹਿਲੀ ਪਤਨੀ ਕਵਿਤਾ ਨੇ ਸ਼ਿਲਪਾ 'ਤੇ ਦੋਸ਼ ਲਾਇਆ ਸੀ ਕਿ ਉਹ ਰਾਜ ਕੁੰਦਰਾ ਨਾਲ ਵਿਆਹ ਸਿਰਫ ਪੈਸਿਆਂ ਲਈ ਕਰ ਰਹੀ ਹੈ ਅਤੇ ਮੇਰੇ ਵਿਆਹ ਨੂੰ ਤੋੜ ਰਹੀ ਹੈ।

PunjabKesari

ਇਸ ਦੌਰਾਨ ਸ਼ਿਲਪਾ ਦਾ ਸਾਥ ਦਿੰਦੇ ਹੋਏ ਕੁੰਦਰਾ ਨੇ ਕਿਹਾ ਸੀ 'ਸਾਡਾ ਵਿਆਹ 12 ਮਹੀਨੇ ਪਹਿਲਾਂ ਹੀ ਟੁੱਟ ਚੁੱਕਾ ਹੈ ਅਤੇ ਇਸ 'ਚ ਸ਼ਿਲਪਾ ਨੇ ਕੁਝ ਨਹੀਂ ਕੀਤਾ।'

PunjabKesari
ਇਸ ਲਵ ਸਟੋਰੀ ਨੇ ਸਾਲ 2009 'ਚ ਵਿਆਹ ਕਰਵਾ ਲਿਆ। ਸ਼ਿਲਪਾ ਤੇ ਰਾਜ ਕੁੰਦਰਾ ਦੇ ਵਿਆਹ ਨੂੰ ਤਕਰੀਬਨ 10 ਸਾਲ ਹੋ ਚੁੱਕੇ ਹਨ। ਦੋਵਾਂ ਦਾ ਇਕ ਬੇਟਾ ਹੈ, ਜਿਸ ਦਾ ਨਾਂ ਵਿਹਾਨ ਕੁੰਦਰਾ ਹੈ।

PunjabKesari

ਸ਼ਿਲਪਾ ਆਪਣੇ ਪਰਿਵਾਰ ਨਾਲ ਅਕਸਰ ਹੀ ਵੈਕਸ਼ਨ 'ਤੇ ਜਾਂਦੀ ਰਹਿੰਦੀ ਹੈ, ਜਿਸ ਦੀਆਂ ਤਸਵੀਰਾਂ ਉਹ ਅਕਸਰ ਹੀ ਇੰਸਟਾਗ੍ਰਾਮ 'ਤੇ ਸ਼ੇਅਰ ਕਰਦੀ ਰਹਿੰਦੀ ਹੈ। 

PunjabKesari

PunjabKesari

PunjabKesari

PunjabKesariਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News