ਬਚਪਨ 'ਚ ਗੁਆਂਢੀ ਕਿਹਾ ਕਰਦੇ ਸਨ ਸਿਧਾਰਥ ਬਣੇਗਾ ਹੀਰੋ, ਗਲੈਮਰ ਦੀ ਦੁਨੀਆ 'ਚ ਇੰਝ ਹੋਈ ਐਂਟਰੀ

12/12/2019 8:58:49 AM

ਨਵੀਂ ਦਿੱਲੀ (ਬਿਊਰੋ) : Bigg Boss 13  ਸ਼ੁਰੂ ਹੋਏ ਲਗਪਗ ਦੋ ਮਹੀਨੇ ਹੋ ਚੁੱਕੇ ਹਨ। ਇਸ ਵਾਰ ਸ਼ੋਅ ਥੋੜ੍ਹਾ ਟੇਢਾ ਨਜ਼ਰ ਆ ਰਿਹਾ ਹੈ। ਇਸ ਸ਼ੋਅ 'ਚ ਸਭ ਤੋਂ ਪਸੰਦੀਦਾ ਕੰਟੈਸਟੈਂਟ ਹਨ ਸਿਧਾਰਥ ਸ਼ੁਕਲਾ ਜਿਨ੍ਹਾਂ ਦੇ ਇਸ ਸ਼ੋਅ ਦੇ ਜਿੱਤਣ ਦੇ ਚਾਂਸ ਜ਼ਿਆਦਾ ਹਨ। ਹਰ ਕੋਈ ਕਹਿ ਰਿਹਾ ਹੈ ਕਿ ਸ਼ੋਅ ਤਾਂ ਸਿਧਾਰਥ ਸ਼ੁਕਲਾ ਹੀ ਚੱਲਾ ਰਹੇ ਹਨ। ਮਾਡਲ, ਟੀਵੀ, ਤੇ ਫਿਲਮ ਅਦਾਕਾਰ ਸਿਧਾਰਥ ਸ਼ਰਮਾ 12 ਦਸੰਬਰ ਯਾਨੀ ਕਿ ਨੂੰ ਆਪਣਾ 39ਵਾਂ ਜਨਮਦਿਨ ਮਨਾ ਰਹੇ ਹਨ। ਸਿਧਾਰਥ ਦੀ ਫੀਮੇਲ ਫੈਨ ਬਹੁਤ ਜ਼ਿਆਦਾ ਹਨ ਤੇ ਉਨ੍ਹਾਂ ਦੇ ਇੰਡਸਟਰੀ 'ਚ ਕਈ ਟੀਵੀ ਅਦਾਕਾਰਾ ਨਾਲ ਅਫੇਅਰ ਦੀ ਚਰਚਾ ਚੱਲ ਰਹੀਆਂ ਹਨ। ਬਿੱਗ ਬੌਸ ਸ਼ੋਅ ਦੇ ਇਸ ਪੰਸਦੀਦਾ ਕੰਟੈਸਟੈਂਟ ਦੇ ਬਾਰੇ 'ਚ ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਇਸ ਫੀਲਡ 'ਚ ਉਹ ਕਿਵੇਂ ਆਏ।


ਸਿਧਾਰਥ ਸ਼ੁਕਲਾ ਨੂੰ ਛੋਟੇ ਪਰਦੇ ਦਾ ਸ਼ਾਹਰੁਖ ਖਾਨ ਕਿਹਾ ਜਾਂਦਾ ਹੈ। ਉਨ੍ਹਾਂ ਨੇ ਸਾਲ 2008 'ਚ ਸੀਰੀਅਲ 'ਬਾਬੁਲ ਕਾ ਅੰਗਨਾ ਨਾ ਛੁੱਟੇ' ਤੋਂ ਕਰੀਅਰ ਸ਼ੁਰੂ ਕੀਤਾ ਸੀ। ਇਸ ਤੋਂ ਬਾਅਦ ਉਹ ਕਈ ਟੀਵੀ ਸ਼ੋਅ 'ਚ ਨਜ਼ਰ ਆਏ। ਉਨ੍ਹਾਂ ਨੇ ਸਾਲ 20014 'ਚ 'ਹਮਪਟੀ ਸ਼ਰਮਾ ਕੀ ਦੁਲਹਨਿਆ' ਤੋਂ ਬਾਲੀਵੁੱਡ 'ਚ ਡੈਬਿਊ ਕੀਤਾ ਸੀ, ਜਿਸ 'ਚ ਉਨ੍ਹਾਂ ਨਾਲ ਵਰੁਣ ਧਵਨ ਤੇ ਆਲਿਆ ਭੱਟ ਸਨ।


ਸਿਧਾਰਥ ਦਾ ਜਨਮ 12 ਦਸੰਬਰ 1980 'ਚ ਮੁੰਬਈ ਦੇ ਰਿਜ਼ਰਵ ਬੈਂਕ ਆਫ ਇੰਡੀਆ ਦੇ ਨਾਲ ਕੰਮ ਕਰ ਰਹੇ ਸਿਵਲ ਇੰਜੀਨੀਅਰ ਅਸ਼ੋਕ ਸ਼ੁਕਲਾ ਤੇ ਰੀਤਾ ਸ਼ੁਕਲਾ ਘਰ ਹੋਇਆ। ਉਨ੍ਹਾਂ ਦੀਆਂ ਦੋ ਵੱਡੀਆਂ ਭੈਣਾਂ ਹਨ। ਸਿਧਾਰਥ ਦੇ ਬਚਪਨ 'ਚ ਉਨ੍ਹਾਂ ਦੇ ਪਿਤਾ ਦਾ ਦਿਹਾਂਤ ਹੋ ਗਿਆ ਸੀ।

ਪਿਤਾ ਦੇ ਜਾਣ ਤੋਂ ਬਾਅਦ ਦੋਵੇਂ ਭੈਣਾਂ ਤੇ ਸਿਧਾਰਥ ਦੀ ਪਰਵਰਿਸ਼ ਮਾਂ ਰੀਤਾ ਨੇ ਇਕੱਲੇ ਕੀਤੀ। ਸਿਧਾਰਥ ਬਚਪਨ ਤੋਂ ਹੀ ਸਟਾਈਲਿਸ਼ ਦਿਖਾਈ ਦਿੰਦੇ ਸਨ ਤੇ ਪਰ ਉਨ੍ਹਾਂ ਨੂੰ ਮਾਡਲਿੰਗ ਜਾਂ ਐਕਟਿੰਗ 'ਚ ਰੁਚੀ ਨਹੀਂ ਸੀ। ਸਿਧਾਰਥ ਨੂੰ ਹਮੇਸ਼ਾ ਲਗਦਾ ਸੀ ਕਿ ਉਹ ਕੋਈ ਨੌਕਰੀ ਕਰਨਗੇ ਜਾਂ ਫਿਰ ਬਿਜਨੇਸ 'ਚ ਹੱਥ ਅਜਮਾਉਣਗੇ ਤੇ ਇਸ ਲਈ ਉਨ੍ਹਾਂ ਨੇ ਆਪਣੀ ਪੜ੍ਹਾਈ ਵੱਲ ਪੂਰਾ ਧਿਆਨ ਦਿੱਤਾ।

Image result for sidharth shukla
ਸਾਲ 2015 'ਚ ਸਿਧਾਰਥ 'ਖਤਰੋ ਕੇ ਖਿਲਾੜੀ' ਸੀਜ਼ਨ 7 'ਚ ਨਜ਼ਰ ਆਏ ਤੇ ਇਸ ਸ਼ੋਅ ਨੂੰ ਵੀ ਜਿੱਤਿਆ। ਸਾਲ 2014 'ਚ ਉਹ 'ਦਿਲ ਸੇ ਦਿਲ ਤਕ' ਸ਼ੋਅ 'ਚ ਲੀਡ ਅਦਾਕਾਰ ਬਣੇ ਜਿਸ 'ਚ ਉਨ੍ਹਾਂ ਨਾਲ ਰਸ਼ਮੀ ਵੀ ਨਜ਼ਰ ਆਈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News