''ਹੈਪੀ ਹਾਰਡੀ ਐਂਡ ਹੀਰ'' ਦੇ ਗੀਤ ਦਾ ਟੀਜ਼ਰ ਆਊਟ, ਰਾਨੂ ਮੰਡਲ ਵੀ ਆਈ ਨਜ਼ਰ

9/11/2019 9:13:13 AM

ਮੁੰਬਈ (ਬਿਊਰੋ) — ਬਾਲੀਵੁੱਡ ਐਕਟਰ ਹਿਮੇਸ਼ ਰੇਸ਼ਮੀਆ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ 'ਹੈਪੀ ਹਾਰਡੀ ਐਂਡ ਹੀਰ' ਨੂੰ ਲੈ ਕੇ ਖੂਬ ਚਰਚਾ 'ਚ ਹਨ। 'ਹੈਪੀ ਹਾਰਡੀ ਐਂਡ ਹੀਰ' 'ਚ ਰਾਨੂ ਮੰਡਲ ਅਤੇ ਹਿਮੇਸ਼ ਰੇਸ਼ਮੀਆ ਦੀ ਆਵਾਜ਼ 'ਚ ਗਾਇਆ ਗਿਆ ਹੈ, ਇਸ ਦਾ ਟੀਜ਼ਰ ਸਾਹਮਣੇ ਆਇਆ ਹੈ। ਇਸ ਨੂੰ ਹਿਮੇਸ਼ ਰੇਸ਼ਮੀਆ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਵੀ ਸਾਂਝਾ ਕੀਤਾ ਹੈ। 'ਤੇਰੀ ਮੇਰੀ ਕਹਾਣੀ' ਦੇ ਟਾਈਟਲ ਹੇਠ ਸਾਹਮਣੇ ਆਏ ਇਸ ਟੀਜ਼ਰ 'ਚ ਗਾਇਕ ਅਤੇ ਅਦਾਕਾਰ ਦੇ ਤੌਰ 'ਤੇ ਫਿਲਮ 'ਚ ਮੁੱਖ ਭੂਮਿਕਾ ਨਿਭਾਉਣ ਵਾਲੇ ਹਿਮੇਸ਼ ਰੇਸ਼ਮੀਆ ਦੇ ਨਾਲ-ਨਾਲ ਰਾਨੂ ਮੰਡਲ ਨਜ਼ਰ ਆ ਰਹੇ ਹਨ।


ਦੱਸ ਦਈਏ ਕਿ ਇਹ ਉਹੀ ਪਹਿਲਾਂ ਗੀਤ ਹੈ, ਜਿਸ ਨਾਲ ਰਾਨੂ ਮੰਡਲ ਦੀ ਬਾਲੀਵੁੱਡ 'ਚ ਐਂਟਰੀ ਹੋਈ ਹੈ ਅਤੇ ਇਸੇ ਗੀਤ ਨੇ ਰਾਨੂ ਮੰਡਲ ਨੂੰ ਸ਼ੌਹਰਤ ਦੀਆਂ ਬੁਲੰਦੀਆਂ 'ਤੇ ਪਹੁੰਚਾ ਦਿੱਤਾ ਹੈ। ਇਸ ਫਿਲਮ ਤੋਂ ਹਿਮੇਸ਼ ਰੇਸ਼ਮੀਆ ਨੂੰ ਬਹੁਤ ਉਮੀਦਾਂ ਹਨ। ਰਾਨੂ ਮੰਡਲ ਰੇਲਵੇ ਸਟੇਸ਼ਨ 'ਤੇ ਗਾਉਂਦੀ ਸੀ, ਜਿਸ ਦਾ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ ਸੀ। ਇਸ ਤੋਂ ਬਾਅਦ ਰਾਨੂ ਮੰਡਲ ਦਾ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਅੱਗ ਵਾਂਗ ਫੈਲ ਗਿਆ ਸੀ ਤੇ ਉਹ ਰਾਤੋਂ-ਰਾਤ ਸਟਾਰ ਬਣ ਗਈ ਸੀ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News