ਹੋਲੀ ਪਾਰਟੀ ਦੌਰਾਨ ਮਸਤੀ ਮੂਡ ’ਚ ਦਿਸੇ ਪ੍ਰਿਅੰਕਾ-ਨਿੱਕ, ਵੀਡੀਓ ਵਾਇਰਲ

3/11/2020 9:38:10 AM

ਨਵੀਂ ਦਿੱਲੀ (ਬਿਊਰੋ)- ਫਿਲਮ ਅਦਾਕਾਰਾ ਪ੍ਰਿਅੰਕਾ ਚੋਪੜਾ ਅਤੇ ਨਿੱਕ ਜੋਨਸ ਨੇ ਹਾਲ ਹੀ ਵਿਚ ਮੁੰਬਈ ਵਿਚ ਹੋਲੀ ਮਨਾਈ ਅਤੇ ਦੋਵੇਂ ਦੀਆਂ ਰੰਗਾਂ ਵਿਚ ਡੁੱਬਿਆਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਬਹੁਤ ਵਾਇਰਲ ਹੋ ਰਹੀਆਂ ਹਨ। ਹੋਲੀ ਮਨਾਉਣ ਤੋਂ ਬਾਅਦ ਪ੍ਰਿਅੰਕਾ ਅਤੇ ਨਿੱਕ ਆਪਣੇ ਨਜ਼ਦੀਕੀ ਹੋਰ ਦੋਸਤਾਂ ਨਾਲ ਸ਼ਹਿਰ ਤੋਂ ਦੂਰ ਵੀਕੈਂਡ ਮਨਾਉਣ ਲਈ ਰਵਾਨਾ ਹੋਏ ਸਨ। ਹੋਲੀ ਪਾਰਟੀ ਵਿਚ ਪ੍ਰਿਅੰਕਾ ਅਤੇ ਨਿੱਕ ਨੇ ਭੰਗ ਪੀ ਕੇ ਖੂਬ ਮਸਤੀ ਕੀਤੀ। ਇਕ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿਚ ਪ੍ਰਿਅੰਕਾ ਮਸਤੀ ਕਰ ਰਹੀ ਹੈ।

 
 
 
 
 
 
 
 
 
 
 
 
 
 
 
 

A post shared by Priyanka Chopra Online (@priyankaonline) on Mar 9, 2020 at 9:29am PDT


ਉਨ੍ਹਾਂ ਨਾਲ ਗਰਲ ਗੈਂਗ ਵੀ ਨਜ਼ਰ ਆ ਰਿਹਾ ਹੈ। ਸਾਰੇ ਸੰਗੀਤ ਦਾ ਆਨੰਦ ਮਾਣ ਰਹੇ ਹਨ। ਜਦਕਿ ਨਿੱਕ ਨੂੰ ਪ੍ਰਿਅੰਕਾ ਦੇ ਭਰਾ ਸਿਧਾਰਥ ਨਾਲ ਗੱਲਬਾਤ ਕਰਦੇ ਹੋਏ ਦੇਖਿਆ ਗਿਆ। ਮੁੰਬਈ ਵਿਚ ਹੋਲੀ ਮਨਾਉਣ ਤੋਂ ਬਾਅਦ ਪ੍ਰਿਅੰਕਾ ਅਤੇ ਨਿੱਕ ਨੂੰ ਬੀਤੀ ਰਾਤ ਯੂਐੱਸਏ ਵਾਪਸ ਜਾਂਦੇ ਹੋਏ ਵੀ ਦੇਖਿਆ ਗਿਆ। ਦੋਵਾਂ ਨੂੰ ਏਅਰ ਪੋਰਟ 'ਤੇ ਦੇਖਿਆ ਗਿਆ।
PunjabKesariਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News