ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈਪੀ ਮਨੀਲਾ ਦਾ ਗੀਤ ‘Hardwork 2’

5/19/2020 10:29:16 AM

ਜਲੰਧਰ (ਵੈੱਬ ਡੈਸਕ) - ਹੈਪੀ ਮਨੀਲਾ ਭਾਵੇਂ ਇਕ ਮਜ਼ਾਕੀਆ ਗਾਇਕ ਅਤੇ ਗੀਤਕਾਰ ਹੈ ਪਰ ਉਹ ਸਮਾਜਿਕ ਹਲਾਤਾਂ ਦੇ ਨਾਲ-ਨਾਲ ਚੱਲਣ ਦਾ ਵੱਲ (ਢੰਗ) ਰੱਖਦਾ ਹੈ। ਇਸ ਸਮੇਂ ਸਮੁੱਚੀ ਦੁਨੀਆ ਵਿਚ 'ਕੋਰੋਨਾ ਵਾਇਰਸ' ਦਾ ਕਹਿਰ ਚੱਲ ਰਿਹਾ ਹੈ, ਜਿਸ ਨੂੰ ਲੈ ਕੇ ਹਰ ਕੋਈ ਚਿੰਤਿਤ ਹੈ ਪਰ ਆਪਣੇ ਨਵੇਂ ਗੀਤ ‘Hardwork 2’ ਰਾਹੀਂ ਹੈਪੀ ਮਨੀਲਾ ਇਸ ਵਾਰ ਕਰਫਿਊ ਵਿਚ ਮਿਲੀ ਢਿੱਲ ਨੂੰ ਲੈ ਕੇ ਸ਼ਰਾਬੀਆਂ ਦੀ ਹਾਲਤ ਬਿਆਨ ਕਰ ਰਹੇ ਹਨ। ਹੈਪੀ ਮਨੀਲਾ ਨੇ ਜਿਥੇ ਇਸ ਗੀਤ ਨੂੰ ਬੇਹੱਦ ਸ਼ਿੱਦਤ ਨਾਲ ਗਾਇਆ ਹੈ, ਉਥੇ ਹੀ ਇਸ ਗੀਤ ਦੇ ਬੋਲਾ ਨੂੰ ਉਸ ਨੇ  ਖੁਦ ਸ਼ਿੰਗਾਰਿਆ ਹੈ, ਜਿਸ ਦਾ ਮਿਊਜ਼ਿਕ ਸਾਹਿਬ ਹੀਰਾ ਨੇ ਤਿਆਰ ਕੀਤਾ ਹੈ। ਪਹਿਲਾਂ ਵਾਂਗ ਹੀ ਉਸ ਦੇ ਇਸ ਗੀਤ ਨੂੰ ਸੰਗੀਤ ਕੰਪਨੀ ਐੱਚ.ਐਮ.ਈ ਨੇ ਵਰਲਡ ਵਾਇਡ ਰਿਲੀਜ਼ ਕੀਤਾ ਹੈ।

ਦੱਸ ਦੇਈਏ ਕਿ ਹੈ ਹੈਪੀ ਮਨੀਲਾ ਦਾ ਇਹ ਗੀਤ ਦਰਸ਼ਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ ਅਤੇ ਸੋਸ਼ਲ ਮੀਡੀਆ 'ਤੇ ਫੈਨਜ਼ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਇਸ ਤੋਂ ਪਹਿਲਾ ਵੀ ਹੈਪੀ ਮਨੀਲਾ ਕਈ ਗੀਤਾਂ ਨੂੰ ਦਰਸ਼ਕਾਂ ਦੀ ਝੋਲੀ ਵਿਚ ਪਾ ਚੁੱਕਾ ਹੈ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Content Editor manju bala

Related News