ਹੈਪੀ ਰਾਏਕੋਟੀ ਲੈ ਕੇ ਆ ਰਹੇ ਹਨ ਨਵਾਂ ਸਿੰਗਲ ਟਰੈਕ ‘ਰਾਤ ਗਈ ਬਾਤ ਗਈ’

5/25/2020 3:21:29 PM

ਜਲੰਧਰ(ਬਿਊਰੋ)- ਪੰਜਾਬੀ ਗੀਤਕਾਰ ਹੈਪੀ ਰਾਏਕੋਟੀ ਜਲਦ ਆਪਣਾ ਨਵਾਂ ਸਿੰਗਲ ਟਰੈਕ ‘ਰਾਤ ਗਈ ਬਾਤ ਗਈ’ ਲੈ ਕੇ ਆ ਰਹੇ ਹਨ। ਇਸ ਗੱਲ ਦੀ ਜਾਣਕਾਰੀ ਦਿੰਦੇ ਹੋਏ ਹੈਪੀ ਰਾਏਕੋਟੀ ਨੇ ਇੰਸਟਾਗ੍ਰਾਮ ਅਕਾਉਂਟ ‘ਤੇ ਪੋਸਟਰ  ਸਾਂਝੀ ਕਰਕੇ ਦਿੱਤੀ। ਹੈਪੀ ਰਾਏਕੋਟੀ ਨੇ ਦੱਸਿਆ ਹੈ ਕਿ ਇਹ ਗੀਤ ਉਨ੍ਹਾਂ ਦੇ ਦਿਲ ਦੇ ਬਹੁਤ ਕਰੀਬ ਹੈ ਤੇ ਉਨ੍ਹਾਂ ਨੂੰ ਉਮੀਦ ਹੈ ਕਿ ਇਹ ਗੀਤ ਦਰਸ਼ਕਾਂ ਨੂੰ ਵੀ ਬਹੁਤ ਪਸੰਦ ਆਵੇਗਾ।

 
 
 
 
 
 
 
 
 
 
 
 
 
 

Raat Gayi Baat Gayi Poora Gana Aa Riha 30 May nu Mere Dil De Bahut Nede Aa Menu Yakeen Aa Tuhanu V Pasand Aau Ga❤️ @laddigill_ @saragurpals @itsafsanakhan @b2getherpros @deepgoldmedia @goldmediaa @arshgoldmedia @sumitbhardwajofficial @worldwiderecordspunjabi

A post shared by Happy Raikoti (ਲਿਖਾਰੀ) (@urshappyraikoti) on May 23, 2020 at 6:35pm PDT


ਜੇ ਗੱਲ ਕਰੀਏ ਗੀਤ ਦੇ ਬੋਲਾਂ ਦੀ ਤਾਂ ਉਹ ਖੁਦ ਹੈਪੀ ਰਾਏਕੋਟੀ ਨੇ ਲਿਖੇ ਹਨ। ਇਸ ਗੀਤ ‘ਚ ਅਫਸਾਨਾ ਖ਼ਾਨ ਤੇ ਸਾਰਾ ਗੁਰਪਾਲ ਫੀਚਰਿੰਗ ਕਰਦੇ ਹੋਏ ਨਜ਼ਰ ਆਉਣਗੇ । ਗੀਤ ਦਾ ਮਿਊਜ਼ਿਕ ਲਾਡੀ ਗਿੱਲ ਨੇ ਤਿਆਰ ਕੀਤਾ ਹੈ ਤੇ ਵੀਡੀਓ ਬੀ ਟੂਗੇਦਰਸ ਵਾਲਿਆਂ ਵੱਲੋਂ ਤਿਆਰ ਕੀਤੀ ਗਈ ਹੈ । ਇਹ ਗੀਤ ਬਹੁਤ ਜਲਦ ਦਰਸ਼ਕਾਂ ਦੇ ਰੂ-ਬ-ਰੂ ਹੋ ਜਾਵੇਗਾ।

 
 
 
 
 
 
 
 
 
 
 
 
 
 

Raat Gayi Baat Gayi Poster Coming Soon❤️

A post shared by Happy Raikoti (ਲਿਖਾਰੀ) (@urshappyraikoti) on May 20, 2020 at 9:24pm PDT


ਹੈਪੀ ਰਾਏਕੋਟੀ ਦੇ ਲਿਖੇ ਗੀਤ ਕਈ ਨਾਮੀ ਗਾਇਕ ਜਿਵੇਂ ਰੌਸ਼ਨ ਪ੍ਰਿੰਸ, ਐਮੀ ਵਿਰਕ, ਗਿੱਪੀ ਗਰੇਵਾਲ ਤੇ ਕਈ ਹੋਰ ਗਾਇਕ ਵੀ ਗਾ ਚੁੱਕੇ ਹਨ। ਇਸ ਤੋਂ ਇਲਾਵਾ ਉਹ ਆਪਣੀ ਆਵਾਜ਼ ‘ਚ ਸਿੰਗਲ ਟਰੈਕ ਜਿਵੇਂ ‘ਜ਼ਿੰਦਾ’, ‘ਪਿਆਰ ਨਹੀਂ ਕਰਨਾ’, ‘ਜਾਨ’, ‘ਬਾਈ ਹੁੱਡ’, ‘ਮੁਟਿਆਰ’, ‘ਕੁੜੀ ਮਰਦੀ ਆ ਤੇਰੇ ਤੇ’ ਵਰਗੇ ਕਈ ਸੁਪਰ ਹਿੱਟ ਗੀਤਾਂ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਹਨ। ਉਹ ਕਈ ਪੰਜਾਬੀ ਫਿਲਮਾਂ ਦੇ ਲਈ ਵੀ ਗੀਤ ਲਿਖ ਚੁੱਕੇ ਹਨ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Content Editor manju bala

Related News