ਹੈਪੀ ਰਾਏਕੋਟੀ ਦੀ ਲਾਡਲੀ ਧੀ ਨੇ ਗਾਇਆ 'ਰਾਤ ਗਈ ਬਾਤ ਗਈ', ਵੀਡੀਓ ਵਾਇਰਲ

6/1/2020 5:01:28 PM

ਜਲੰਧਰ (ਬਿਊਰੋ) — ਹੈਪੀ ਰਾਏਕੋਟੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਵੀਡੀਓ ਸਾਂਝਾ ਕੀਤਾ ਹੈ। ਇਸ ਵੀਡੀਓ 'ਚ ਉਹ ਆਪਣੀ ਧੀ ਨਾਲ ਨਜ਼ਰ ਆ ਰਹੇ ਹਨ। ਇਸ ਵੀਡੀਓ 'ਚ ਹੈਪੀ ਰਾਏਕੋਟੀ ਆਪਣੀ ਧੀ ਨਾਲ ਆਪਣਾ ਹਾਲ ਹੀ 'ਚ ਰਿਲੀਜ਼ ਹੋਇਆ ਗੀਤ 'ਰਾਤ ਗਈ ਬਾਤ ਗਈ' ਗਾਉਂਦੇ ਹੋਏ ਵਿਖਾਈ ਦੇ ਰਹੇ ਹਨ। ਹੈਪੀ ਰਾਏਕੋਟੀ ਦਾ ਇਹ ਸੈਡ ਸੌਂਗ ਪਿਛਲੇ ਦਿਨੀਂ ਹੀ ਰਿਲੀਜ਼ ਹੋਇਆ ਹੈ, ਜਿਸ ਨੂੰ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲਿਆ ਹੈ। ਇਸ ਵੀਡੀਓ ਨੂੰ ਸਾਂਝਾ ਕਰਦਿਆਂ ਹੈਪੀ ਰਾਏਕੋਟੀ ਨੇ ਦੱਸਿਆ ਹੈ ਕਿ ਇਸ ਗੀਤ ਨੂੰ 24 ਘੰਟਿਆਂ 'ਚ 4 ਮਿਲੀਅਨ ਵਿਊਜ਼ ਮਿਲੇ ਹਨ। ਇਸ ਗੀਤ ਦੇ ਬੋਲ ਹੈਪੀਰਾਏ ਕੋਟੀ ਨੇ ਖੁਦ ਸ਼ਿੰਗਾਰੇ ਹਨ, ਜਿਸਨੂੰ ਸੰਗੀਤ ਲਾਡੀ ਗਿੱਲ ਵੱਲੋਂ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਹੈਪੀ ਰਾਏਕੋਟੀ ਨੇ ਕਈ ਹਿੱਟ ਗੀਤ ਸੰਗੀਤ ਜਗਤ ਦੀ ਝੋਲੀ 'ਚ ਪਾਏ ਹਨ। ਵੀਡੀਓ ਬੀ ਟੂਗੇਦਰਸ ਵਾਲਿਆਂ ਵੱਲੋਂ ਤਿਆਰ ਕੀਤੀ ਗਈ ਹੈ।

 
 
 
 
 
 
 
 
 
 
 
 
 
 

Mai Te Amber Gaa Rahe C Raat Chali Gayi Baat Chali Gayi Nd Love You So Much for Loving Raat Gayi Baat Gyi Almost 4milion +views in 24 hours❤️ #raatgayibaatgayi #happyraikoti

A post shared by Happy Raikoti (ਲਿਖਾਰੀ) (@urshappyraikoti) on May 30, 2020 at 9:57pm PDT

ਹੈਪੀ ਰਾਏਕੋਟੀ ਦੇ ਲਿਖੇ ਗੀਤ ਕਈ ਨਾਮੀ ਗਾਇਕ ਜਿਵੇਂ ਰੌਸ਼ਨ ਪ੍ਰਿੰਸ, ਐਮੀ ਵਿਰਕ, ਗਿੱਪੀ ਗਰੇਵਾਲ ਤੇ ਕਈ ਹੋਰ ਗਾਇਕ ਵੀ ਗਾ ਚੁੱਕੇ ਹਨ। ਇਸ ਤੋਂ ਇਲਾਵਾ ਉਹ ਆਪਣੀ ਆਵਾਜ਼ 'ਚ ਸਿੰਗਲ ਟਰੈਕ ਜਿਵੇਂ 'ਜ਼ਿੰਦਾ', 'ਪਿਆਰ ਨਹੀਂ ਕਰਨਾ', 'ਜਾਨ', 'ਬਾਈ ਹੁੱਡ', 'ਮੁਟਿਆਰ', 'ਕੁੜੀ ਮਰਦੀ ਆ ਤੇਰੇ 'ਤੇ' ਵਰਗੇ ਕਈ ਸੁਪਰ ਹਿੱਟ ਗੀਤਾਂ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਹਨ। ਉਹ ਕਈ ਪੰਜਾਬੀ ਫਿਲਮਾਂ ਲਈ ਵੀ ਗੀਤ ਲਿਖ ਚੁੱਕੇ ਹਨ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Content Editor sunita

Related News