ਹਰਭਜਨ ਸਿੰਘ ਨੇ ਪਹਿਲੀ ਵਾਰ ਸਾਂਝਾ ਕੀਤਾ ਧੀ ਦਾ ਅਜਿਹਾ ਵੀਡੀਓ, ਜੋ ਕੁਝ ਪਲਾਂ ''ਚ ਹੋਇਆ ਵਾਇਰਲ

6/14/2020 12:34:31 PM

ਜਲੰਧਰ (ਬਿਊਰੋ) — ਭਾਰਤੀ ਕ੍ਰਿਕੇਟ ਦੇ ਤੇਜ਼ ਗੇਂਦਬਾਜ਼ ਹਰਭਜਨ ਸਿੰਘ ਨੇ ਹਮੇਸ਼ਾ ਹੀ ਆਪਣੇ ਪ੍ਰਦਰਸ਼ਨ ਨਾਲ ਸਾਹਮਣੇ ਵਾਲੀ ਟੀਮ ਦੇ ਹੋਸ਼ ਉਡਾਏ ਹਨ। ਇੰਨੀਂ ਦਿਨੀਂ ਉਹ ਆਪਣੇ ਪਰਿਵਾਰ ਨਾਲ ਸਮਾਂ ਬਿਤਾ ਰਹੇ ਹਨ, ਜਿਸ ਕਰਕੇ ਉਹ ਸੋਸ਼ਲ ਮੀਡੀਆ 'ਤੇ ਵੀ ਕਾਫੀ ਸਰਗਰਮ ਹਨ। ਉਹ ਅਕਸਰ ਆਪਣੀ ਧੀ ਤੇ ਪਤਨੀ ਦੀਆਂ ਤਸਵੀਰਾਂ ਸਾਂਝੀਆਂ ਕਰਦੇ ਰਹਿੰਦੇ ਹਨ। ਇਸ ਵਾਰ ਉਨ੍ਹਾਂ ਨੇ ਆਪਣੀ ਬੇਟੀ ਦਾ ਕਿਊਟ ਅਤੇ ਮਜ਼ੇਦਾਰ ਵੀਡੀਓ ਪ੍ਰਸ਼ੰਸਕਾਂ ਨਾਲ ਸਾਂਝਾ ਕੀਤਾ ਹੈ। ਇਸ ਵੀਡੀਓ ਨੂੰ ਪੋਸਟ ਕਰਦੇ ਹੋਏ ਉਨ੍ਹਾਂ ਨੇ ਲੋਕਾਂ ਨੂੰ ਦੱਸਿਆ ਕਿ ਕਿਵੇਂ ਘਰ ਨੂੰ ਹੀ ਪਲੇਅ ਗਰਾਊਡ 'ਚ ਬਦਲ ਸਕਦੇ ਹੋ।

 
 
 
 
 
 
 
 
 
 
 
 
 
 

Superb creativity wifey @geetabasra for lil Nona @hinayaheerplaha when kids can’t go out make their playground at 🏠 ❤️❤️

A post shared by Harbhajan Turbanator Singh (@harbhajan3) on Jun 13, 2020 at 5:54am PDT

ਦੱਸਣਯੋਗ ਹੈ ਕਿ ਇਸ ਸਮੇਂ ਪੂਰਾ ਦੇਸ਼ ਕੋਰੋਨਾ ਵਾਇਰਸ ਨਾਲ ਜੰਗ ਲੜ ਰਿਹਾ ਹੈ ਤੇ ਸਭ ਆਪਣੇ ਘਰਾਂ 'ਚ ਹੀ ਰਹਿ ਰਹੇ ਹਨ। ਇਸ ਲਈ ਬੱਚੇ ਵੀ ਬਾਹਰ ਪਲੇਅ ਗਰਾਊਂਡ 'ਚ ਖੇਡ ਨਹੀਂ ਸਕਦੇ। ਇਸ ਵੀਡੀਓ 'ਚ ਹਰਭਜਨ ਸਿੰਘ ਦੀ ਪਤਨੀ ਗੀਤਾ ਬਸਰਾ ਨੇ ਧੀ ਹਿਨਾਇਆ ਹੀਰ ਲਈ ਘਰ 'ਚ ਹੀ ਫਨ ਐਕਟੀਵਿਟੀ ਤਿਆਰ ਕਰ ਦਿੱਤੀ ਹੈ। ਵੀਡੀਓ 'ਚ ਹਿਨਾਇਆ ਹੀਰ ਘਰ 'ਚ ਖੇਡਦੀ ਹੋਈ ਨਜ਼ਰ ਆ ਰਹੀ ਹੈ। ਇਸ ਤਰ੍ਹਾਂ ਦੀਆਂ ਐਕਟੀਵਿਟੀਜ਼ ਨਾਲ ਬੱਚੇ ਵਧੀਆ ਚੀਜ਼ ਸਿੱਖਣ ਦੇ ਨਾਲ-ਨਾਲ ਸਰੀਰਕ ਕਸਰਤ ਵੀ ਕਰ ਸਕਦੇ ਹਨ ਤੇ ਨਾਲ ਹੀ ਵੀਡੀਓ ਗੇਮ ਤੇ ਮੋਬਾਇਲ ਗੇਮ ਤੋਂ ਦੂਰ ਰਹਿ ਸਕਦੇ ਹਨ।

 
 
 
 
 
 
 
 
 
 
 
 
 
 

Sunday ho ya Monday.. Exercise First and Must 💪Good day

A post shared by Harbhajan Turbanator Singh (@harbhajan3) on Jun 13, 2020 at 9:21pm PDT



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Content Editor sunita

Related News