''ਤੇਰੇ ਪਿੰਡ ਗਈ ਸਾਂ ਵੀਰਾ ਵੇ'' ਨਾਲ ਕੁੜੀ ਦੇ ਜਜ਼ਬਾਤਾਂ ਨੂੰ ਬਿਆਨ ਕਰਨਗੇ ਹਰਭਜਨ ਮਾਨ

6/17/2019 11:22:00 AM

ਜਲੰਧਰ (ਬਿਊਰੋ) — ਵੱਖ-ਵੱਖ ਗੀਤਾਂ ਤੇ ਅਦਾਕਾਰੀ ਨਾਲ ਪੰਜਾਬੀ ਇੰਡਸਟਰੀ 'ਚ ਸਿੱਕਾ ਜਮਾਉਣ ਵਾਲੇ ਪੰਜਾਬੀ ਗਾਇਕ ਹਰਭਜਨ ਮਾਨ ਬੁਹਤ ਜਲਦ ਆਪਣੇ ਨਵੇਂ ਗੀਤ 'ਤੇਰੇ ਪਿੰਡ ਗਈ ਸਾਂ ਵੀਰਾ ਵੇ' ਲੈ ਕੇ ਦਰਸ਼ਕਾਂ ਦੇ ਰੂ-ਬ-ਰੂ ਹੋਣ ਜਾ ਰਹੇ ਹਨ। ਕੁਝ ਘੰਟੇ ਪਹਿਲਾ ਹੀ ਹਰਭਜਨ ਮਾਨ ਨੇ ਆਪਣੇ ਇੰਸਟਾਗ੍ਰਾਮ 'ਤੇ ਇਕ ਵੀਡੀਓ ਸ਼ੇਅਰ ਕੀਤੀ ਹੈ, ਜਿਸ 'ਚ ਉਹ ਆਪਣੇ ਗੀਤ ਦੇ ਕੁਝ ਬੋਲ ਆਪਣੇ ਪ੍ਰਸ਼ੰਸਕਾਂ ਨਾਲ ਸਾਂਝੇ ਕਰਦੇ ਨਜ਼ਰ ਆ ਰਹੇ ਹਨ। ਵੀਡੀਓ ਨੂੰ ਇੰਸਟਾਗ੍ਰਾਮ 'ਤੇ ਸ਼ੇਅਰ ਕਰਦਿਆ ਹਰਭਜਨ ਮਾਨ ਨੇ ਕੈਪਸ਼ਨ ਚ ਲਿਖਿਆ ਹੈ, 'This song always chokes me up. These emotions are what we have all felt at some point in our lives. 
ਇਹ ਜਜ਼ਬਾਤ ਮੇਰੇ, ਤੁਹਾਡੇ ਸਭ ਦੇ ਸਾਂਝੇ ਆ।
‘Tere Pind Gayi San Veera Ve’
Out Tomorrow At 6PM ।'ਇਸ ਤੋਂ ਪਹਿਲਾ ਹਰਭਜਨ ਮਾਨ ਨੇ ਸੋਸ਼ਲ ਮੀਡੀਆ 'ਤੇ ਗੀਤ ਦੇ ਪੋਸਟਰ ਵੀ ਸ਼ੇਅਰ ਕੀਤੇ ਹਨ। ਇਹ ਗੀਤ 18 ਜੂਨ ਯਾਨੀ ਕਿ ਕੱਲ ਸਵੇਰੇ 6 ਵਜੇ ਰਿਲੀਜ਼ ਕੀਤਾ ਜਾ ਰਿਹਾ ਹੈ।

 
 
 
 
 
 
 
 
 
 
 
 
 
 

This song always chokes me up. These emotions are what we have all felt at some point in our lives. ਇਹ ਜਜ਼ਬਾਤ ਮੇਰੇ, ਤੁਹਾਡੇ ਸਭ ਦੇ ਸਾਂਝੇ ਆ। ‘Tere Pind Gayi San Veera Ve’ Out Tomorrow At 6PM 🙏🏼 #musicforthesoul #outtomorrow #terepindgayisanveerave #meripasand #punjabimusic #punjabi #newsong #song #meaningfulmusic #beatminister #babusinghmaan #stalinveerfilms #hmrecords #australianewzealandtourjuly2019

A post shared by Harbhajan Mann (@harbhajanmannofficial) on Jun 16, 2019 at 8:56pm PDT


ਦੱਸਣਯੋਗ ਹੈ ਕਿ ਹਰਭਜਨ ਮਾਨ ਨਾਲ ਇਸ ਵੀਡੀਓ 'ਚ ਬਾਬੂ ਸਿੰਘ ਮਾਨ ਵੀ ਨਜ਼ਰ ਆ ਰਹੇ ਹਨ, ਜਿਨ੍ਹਾਂ ਨੇ ਇਸ ਗੀਤ ਦੇ ਬੋਲ ਲਿਖੇ ਹਨ। ਇਸ ਗੀਤ ਦਾ ਮਿਊਜ਼ਿਕ ਮੰਨੇ-ਪ੍ਰਮੰਨੇ ਬੀਟ ਮਨਿਸਟਰ ਵਲੋਂ ਤਿਆਰ ਕੀਤਾ ਹੈ। ਇਸ ਗੀਤ 'ਚ ਕੁੜੀ ਦੇ ਪੇਕੇ ਘਰ ਦੇ ਲਈ ਜਜ਼ਬਾਤਾਂ ਨੂੰ ਪੇਸ਼ ਕੀਤਾ ਜਾਵੇਗਾ। ਦੱਸ ਦਈਏ ਕਿ ਹਰਭਜਨ ਮਾਨ ਵੀ ਆਪਣੇ ਇਸ ਗੀਤ ਨੂੰ ਲੈ ਕੇ ਕਾਫੀ ਉਤਸ਼ਾਹਿਤ ਨਜ਼ਰ ਆ ਰਹੇ ਹਨ। ਇਸ ਤੋਂ ਇਲਾਵਾ ਹਰਭਜਨ ਮਾਨ ਬਹੁਤ ਜਲਦ ਵੱਡੇ ਪਰਦੇ 'ਤੇ ਫਿਲਮ 'ਪੀ. ਆਰ.' ਨਾਲ ਆਪਣੀ ਅਦਾਕਾਰੀ ਦੇ ਜਲਵੇ ਬਿਖੇਰਦੇ ਨਜ਼ਰ ਆਉਣਗੇ।

 
 
 
 
 
 
 
 
 
 
 
 
 
 

Tohaade behut zyada sunehe aaye si jad tusi mainu 1-2 jagah ‘ Tere Pind Gayi San Veera Ve’ geet gungonaude suneya si, ke eh geet zarur record kareyo. Tohaadi ichcha meri ichcha😁 Lao ji fer karo date note 18.06.19 nu eh geet di audio te video YOUTUBE te saare DIGITAL PLATFORMS te release hovegi🙏 #meripasand #hmrecords #terepindgayisanveerave #beatminister #babusinghmaan #stalinveerfilms #australianewzealandtourjuly2019 #thirstyfish

A post shared by Harbhajan Mann (@harbhajanmannofficial) on Jun 14, 2019 at 8:06pm PDT



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News