Video : ਹਰਫ ਚੀਮਾ ਦੇ ਵਿਆਹ 'ਚ ਜੱਸ ਮਾਣਕ ਤੇ ਗੁਰੀ ਸਮੇਤ ਇਨ੍ਹਾਂ ਗਾਇਕਾਂ ਨੇ ਬੰਨ੍ਹਿਆ ਰੰਗ
2/26/2019 10:40:22 AM
ਜਲੰਧਰ (ਬਿਊਰੋ) : ਬਾਲੀਵੁੱਡ ਤੇ ਪਾਲੀਵੁੱਡ ਇੰਡਸਟਰੀ 'ਚ ਆਏ ਦਿਨ ਕੋਈ ਨਾ ਕੋਈ ਐਕਟਰ-ਐਕਟਰੈੱਸ ਵਿਆਹ ਦੇ ਬੰਧਨ 'ਚ ਬੱਝ ਰਿਹਾ ਹੈ। ਬੀਤੇ ਦਿਨੀਂ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਉੱਘੇ ਗਾਇਕ ਹਰਫ ਚੀਮਾ ਵੀ ਵਿਆਹ ਦੇ ਬੰਧਨ 'ਚ ਬੱਝ ਚੁੱਕੇ ਹਨ, ਜਿਸ ਦੀਆਂ ਤਸਵੀਰਾਂ ਤੇ ਕੁਝ ਵੀਡੀਓਜ਼ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀਆਂ ਹਨ।
ਹਰਫ਼ ਚੀਮਾ ਵੈਡਿੰਗ ਵੀਡੀਓ
ਹਰਫ ਚੀਮਾ ਦੀ ਮੈਰਿਜ 'ਚ ਪੰਜਾਬੀ ਮਿਊਜ਼ਿਕ ਜਗਤ ਦੇ ਕਈ ਉੱਘੇ ਗਾਇਕ ਪਹੁੰਚੇ ਸਨ, ਜਿਸ ਦੀਆਂ ਵੀਡੀਓ ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸ਼ੇਅਰ ਕੀਤੀਆਂ ਹਨ।
ਹਰਫ ਚੀਮਾ ਦੀ ਵੈਡਿੰਗ 'ਚ ਗੁਰੀ, ਜੱਸ ਮਾਣਕ, ਬੀ ਜੇ ਰੰਧਾਵਾ, ਨਿਸ਼ਾਨ ਭੁੱਲਰ, ਕਰਨ ਰੰਧਾਵਾ, ਸੱਤੀ ਢਿੱਲੋਂ, ਕੇ. ਵੀ. ਢਿੱਲੋਂ ਵਰਗੇ ਸਿਤਾਰੇ ਪਹੁੰਚੇ ਸਨ ਅਤੇ ਹਰਫ ਚੀਮਾ ਦੇ ਵਿਆਹ ਨੂੰ ਜੱਸ ਮਾਣਕ, ਕਰਨ ਰੰਧਾਵਾ ਤੇ ਗੁਰੀ ਨੇ ਬਹੁਤ ਸਪੈਸ਼ਲ ਬਣਾ ਦਿੱਤਾ ਸੀ।
ਜੀ ਹਾਂ, ਇਨ੍ਹਾਂ ਨੇ ਹਰਫ ਚੀਮਾ ਦੇ ਵਿਆਹ 'ਚ ਖੂਬ ਰੌਣਕਾਂ ਲਾਈਆਂ ਤੇ ਭੰਗੜੇ ਪਾਏ। ਇਸ ਦੌਰਾਨ ਗੁਰੀ ਤੇ ਬੀ. ਜੇ. ਰੰਧਾਵਾ ਨੇ ਸਟੇਜ 'ਤੇ ਗੀਤਾਂ ਨਾਲ ਰੰਗ ਵੀ ਬੰਨ੍ਹਿਆ।
ਇਸ ਤੋਂ ਇਲਾਵਾ ਸਾਰਿਆਂ ਨੇ ਮਿਲ ਕੇ ਕਾਫੀ ਮਸਤੀ ਕੀਤੀ।
ਹਰਫ਼ ਚੀਮਾ ਵੈਡਿੰਗ ਪਿਕਸ
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ