ਨਵਾਂ ਗੀਤ ਸ਼ੇਅਰ ਕਰਦਿਆਂ ਹਰਜੀਤ ਹਰਮਨ ਨੂੰ ਆਈ ਪਰਗਟ ਸਿੰਘ ਦੀ ਯਾਦ

2/26/2020 11:40:42 PM

ਜਲੰਧਰ (ਬਿਊਰੋ): ਪੰਜਾਬੀ ਗਾਇਕ ਹਰਜੀਤ ਹਰਮਨ ਦਾ ਨਵਾਂ ਗੀਤ 'ਦਿਲ ਦੀਆਂ ਫਰਦਾਂ' ਅੱਜ ਰਿਲੀਜ਼ ਕੀਤਾ ਗਿਆ। ਹਰਜੀਤ ਹਰਮਨ ਦਾ ਲੰਮੇ ਸਮੇਂ ਬਾਅਦ ਬੀਟ ਸੌਂਗ ਰਿਲੀਜ਼ ਹੋਇਆ ਹੈ। ਹਾਲਾਂਕਿ ਇਸ ਗੀਤ ਨੂੰ ਹਰਜੀਤ ਹਰਮਨ ਸੋਸ਼ਲ ਮੀਡੀਆ 'ਤੇ ਸਾਂਝਾ ਕਰਦੇ ਸਮੇਂ ਭਾਵੁਕ ਵੀ ਹੋ ਗਏ। ਹਰਜੀਤ ਹਰਮਨ ਗੀਤਕਾਰ ਪਰਗਟ ਸਿੰਘ ਨੂੰ ਯਾਦ ਕਰਕੇ ਭਾਵੁਕ ਹੋਏ, ਜਿਨ੍ਹਾਂ ਦਾ ਮਾਰਚ, 2019 ਵਿਚ ਦਿਹਾਂਤ ਹੋ ਗਿਆ ਸੀ।ਹਰਜੀਤ ਹਰਮਨ ਨੇ ਫੇਸਬੁੱਕ 'ਤੇ ਗੀਤ ਸਾਂਝਾ ਕਰਦਿਆਂ ਲਿਖਿਆ, 'ਦੋਸਤੋ ਆ ਗਿਆ ਆਪਣਾ ਗੀਤ 'ਦਿਲ ਦੀਆਂ ਫ਼ਰਦਾਂ'।

PunjabKesari

ਕਾਫ਼ੀ ਲੰਮੇ ਸਮੇਂ ਬਾਅਦ ਆਪਣਾ ਬੀਟ ਸੌਂਗ ਆਇਆ ਤੇ ਮੈਨੂੰ ਪੂਰੀ ਉਮੀਦ ਹੈ ਕਿ ਤੁਸੀਂ ਹਮੇਸ਼ਾ ਦੀ ਤਰ੍ਹਾਂ ਪਿਆਰ ਦਿਓਗੇ। ਜਿਥੇ ਮੈਂ ਤੁਹਾਡੇ ਨਾਲ ਆਪਣਾ ਗੀਤ ਸ਼ੇਅਰ ਕਰਕੇ ਖ਼ੁਸ਼ੀ ਮਹਿਸੂਸ ਕਰ ਰਿਹਾ ਹਾਂ, ਦੋਸਤੋ ਉਥੇ ਸਰਦਾਰ ਪਰਗਟ ਸਿੰਘ ਦੀ ਘਾਟ ਵੀ ਮਹਿਸੂਸ ਕਰ ਰਿਹਾ ਹਾਂ।' ਤੁਹਾਨੂੰ ਦੱਸ ਦਈਏ ਕਿ 'ਦਿਲ ਦੀਆਂ ਫਰਦਾਂ' ਗੀਤ ਦੇ ਬੋਲ ਮਸ਼ਹੂਰ ਪੰਜਾਬੀ ਗੀਤਕਾਰ ਬਚਨ ਬੇਦਿਲ ਵਲੋਂ ਲਿਖੇ ਗਏ ਹਨ। ਗੀਤ ਨੂੰ ਸੰਗੀਤ ਮਿਕਸ ਸਿੰਘ ਨੇ ਦਿੱਤਾ ਹੈ। ਗੀਤ ਦੀ ਵੀਡੀਓ ਬੀ 2 ਗੈਦਰ ਵਲੋਂ ਫਿਲਮਾਈ ਗਈ ਹੈ। ਪਿੰਕੀ ਧਾਲੀਵਾਲ ਵਲੋਂ ਹਰਜੀਤ ਹਰਮਨ ਦੇ ਇਸ ਗੀਤ ਨੂੰ ਪ੍ਰੋਡਿਊਸ ਕੀਤਾ ਗਿਆ ਹੈ, ਜੋ ਯੂਟਿਊਬ 'ਤੇ ਮੈਡ 4 ਮਿਊਜ਼ਿਕ ਦੇ ਬੈਨਰ ਹੇਠ ਰਿਲੀਜ਼ ਹੋਇਆ ਹੈ।

https://www.youtube.com/watch?v=X2XWKDbq2jc&feature=youtu.beਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Sunny Mehra

This news is Edited By Sunny Mehra

Related News