ਦੁਬਈ ਪਹੁੰਚੀ ਪਾਕਿਸਤਾਨੀ ਟਿੱਕ-ਟਾਕ ਸਟਾਰ ਹਰੀਮ ਸ਼ਾਹ ਨਾਲ ਭੀੜ ਨੇ ਕੀਤੀ ਧੱਕਾ-ਮੁੱਕੀ

12/19/2019 10:18:57 AM

ਮੁੰਬਈ(ਬਿਊਰੋ)- ਹਾਲ ਹੀ ਵਿਚ ਦੁਬਈ ਸਥਿਤ ਇਕ ਮਾਲ ਦੀ ਓਪਨਿੰਗ ਸੈਰੇਮਨੀ ਵਿਚ ਪਹੁੰਚੀ ਪਾਕਿਸਤਾਨ ਦੀ ਟਿੱਕ-ਟਾਕ ਸਟਾਰ ਹਰੀਮ ਸ਼ਾਹ ਭੀੜ ਵੱਲੋਂ ਉਤਪੀੜਨ ਦਾ ਸ਼ਿਕਾਰ ਹੋ ਗਈ। ਹਰੀਮ ਨੇ ਮਾਮਲੇ ਦਾ ਵੀਡੀਓ ਟਵਿਟਰ ’ਤੇ ਸ਼ੇਅਰ ਕਰਦੇ ਹੋਏ ਨਾਰਾਜ਼ਗੀ ਜਤਾਈ। ਇੰਨਾ ਹੀ ਨਹੀਂ ਉਨ੍ਹਾਂ ਨੇ ਜ਼ਿੰਮੇਦਾਰਾਂ ਕੋਲੋਂ ਸਵਾਲ ਕੀਤਾ ਕਿ ਤੁਸੀਂ ਆਪਣੀਆਂ ਮਹਿਲਾਵਾਂ ਨਾਲ ਇਸ ਤਰ੍ਹਾਂ ਦਾ ਵਿਵਹਾਰ ਕਰਦੇ ਹੋ। ਹਰੀਮ ਕੁੱਝ ਸਮੇਂ ਪਹਿਲਾਂ ਫਾਰੇਨ ਆਫਿਸ ਵਿਚ ਟਿੱਕ-ਟਾਕ ਵੀਡੀਓ ਬਣਾਉਣ ਕਾਰਨ ਕਾਫੀ ਮਸ਼ਹੂਰ ਹੋਈ ਸੀ।
 

ਸੋਸ਼ਲ ਮੀਡੀਆ ਸਟਾਰ ਨੇ ਦੱਸਿਆ,‘‘ਮੈਨੂੰ ਦੁਬਈ ਦੇ ਓਸਿਸ ਮਾਲ ਦੀ ਓਪਨਿੰਗ ’ਤੇ ਮਹਿਮਾਨ ਦੇ ਤੌਰ ’ਤੇ ਸੱਦਾ ਦਿੱਤਾ ਗਿਆ ਸੀ। ਉੱਥੇ ਅਣਗਿਣਤ ਪਾਕਿਸਤਾਨੀ ਜਵਾਨਾਂ ਨੇ ਮੈਨੂੰ ਧੱਕਾ ਦਿੱਤਾ, ਗਾਲ੍ਹਾਂ ਕੱਢੀਆਂ ਅਤੇ ਕੁੱਝ ਨੇ ਤਾਂ ਮੈਨੂੰ ਲੱਤਾਂ ਤੱਕ ਮਾਰੀਆਂ।’’ ਇਕ ਇੰਟਰਵਿਊ ਦੌਰਾਨ ਉਨ੍ਹਾਂ ਨੇ ਕਿਹਾ ਕਿ ਇਸ ਤਰ੍ਹਾਂ ਦੀ ਘਟਨਾ ਕੋਈ ਵੀ ਮਹਿਲਾ ਸਵੀਕਾਰ ਨਹੀਂ ਕਰੇਗੀ, ਫਿਰ ਚਾਹੇ ਉਹ ਕੋਈ ਵੀ ਹੋਵੇ। ਉਨ੍ਹਾਂ ਨੇ ਕਿਹਾ ਕਿ ਦੁੱਖ ਦੀ ਗੱਲ ਹੈ ਕਿ ਪਾਕਿਸਤਾਨ ਵਿਚ ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਲੈ ਕੇ ਕੋਈ ਵੀ ਕਾਨੂੰਨ ਨਹੀਂ ਹੈ।


ਧਿਆਨਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਹਰੀਮ ਯੌਨ ਉਤਪੀੜਨ ਦਾ ਸ਼ਿਕਾਰ ਹੋ ਚੁੱਕੀ ਹੈ। ਬੀਤੇ ਹਫਤੇ ਇਕ ਪ੍ਰੋਗਰਾਮ ਦੌਰਾਨ ਵੀ ਉਨ੍ਹਾਂ ਨੂੰ ਨੌਜਵਾਨਾਂ ਨੇ ਤਸਵੀਰ ਲੈਣ ਦੇ ਬਹਾਨੇ ਘੇਰ ਲਿਆ ਸੀ। ਉਨ੍ਹਾਂ ਨੇ ਦੱਸਿਆ ਕਿ ਤਸਵੀਰ ਲੈਣ ਦੇ ਬਹਾਨੇ ਇਕ ਜਵਾਨ ਨੇ ਉਨ੍ਹਾਂ ਦਾ ਹੱਥ ਫੜ੍ਹ ਕੇ ਗਲਤ ਹਰਕਤ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਉਹ ਸਮਾਂ ਰਹਿੰਦੇ ਉਸ ਵਿਅਕਤੀ ਕੋਲੋਂ ਦੂਰ ਹੋ ਗਈ।
ਹਰੀਮ ਕਰੀਬ ਦੋ ਮਹੀਨਾ ਪਹਿਲਾਂ ਫਾਰੇਨ ਅਫੇਯਰਸ ਕਮੇਟੀ ਰੂਮ ਵਿਚ ਟਿੱਕ-ਟਾਕ ਵੀਡੀਓ ਬਣਾਉਣ ਕਾਰਨ ਵਿਵਾਦਾਂ ਵਿਚ ਆ ਗਈ ਸੀ। ਕਈ ਅਧਿਕਾਰੀਆਂ ਵੱਲੋਂ ਸਵਾਲ ਚੁੱਕੇ ਗਏ ਸਨ ਕਿ ਉਨ੍ਹਾਂ ਨੂੰ ਵੀਡੀਓ ਬਣਾਉਣ ਲਈ ਮੰਤਰਾਲਾ ਵਿਚ ਆਉਣ ਲਈ ਆਗਿਆ ਕਿਵੇਂ ਮਿਲ ਗਈ। ਟਿੱਕ-ਟਾਕ ’ਤੇ ਉਨ੍ਹਾਂ ਦੇ ਕਰੀਬ 15 ਲੱਖ ਫਾਲੋਅਰਜ਼ ਹਨ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News