ਵੀਡੀਓ ''ਚ ਦੇਖੋ ਪਾਕਿ ਨੂੰ ਸਬਕ ਸਿਖਾਉਣ ਲਈ ਕੀ ਬੋਲ ਰਿਹਾ ਹੈ ਹਰਮਨ ਚੀਮਾ

3/1/2019 10:05:38 AM

ਜਲੰਧਰ (ਬਿਊਰੋ) : ਪੁਲਵਾਮਾ 'ਚ ਹੋਏ ਅੱਤਵਾਦੀ ਹਮਲੇ 'ਚ ਭਾਰਤ ਦੇ ਕਈ ਜਵਾਨ ਸ਼ਹੀਦ ਹੋ ਗਏ ਸਨ, ਜਿਸ ਤੋਂ ਬਾਅਦ ਭਾਰਤ ਨੇ ਪਾਕਿਸਤਾਨ ਦੇ ਅੱਤਵਾਦੀ ਟਿਕਾਣਿਆਂ 'ਤੇ ਸਖਤ ਕਾਰਵਾਈ ਕੀਤੀ। ਇਸ ਤੋਂ ਬਾਅਦ ਭਾਰਤ 'ਚ ਮੌਜੂਦ ਉਨ੍ਹਾਂ ਮਾਵਾਂ, ਜਿਨ੍ਹਾਂ ਦੇ ਪੁੱਤਰਾਂ ਨੇ ਸਰਹੱਦਾਂ ਦੀ ਰਾਖੀ ਕਰਦੇ ਹੋਏ ਸ਼ਹੀਦ ਹੋ ਗਏ, ਉਨ੍ਹਾਂ ਦੇ ਕਲੇਜੇ ਵੀ ਠੰਡੇ ਹੋਏ ਹਨ। ਭਾਰਤ ਦੀ ਇਸ ਕਾਰਵਾਈ ਦੀ ਜਿੱਥੇ ਆਮ ਲੋਕ ਸ਼ਲਾਘਾ ਕਰ ਰਹੇ ਹਨ, ਉੱਥੇ ਹੀ ਸੈਲੇਬ੍ਰਿਟੀਜ਼ ਨੇ ਆਪੋ-ਆਪਣੇ ਤਰੀਕੇ ਨਾਲ ਭਾਰਤੀ ਸੈਨਾ ਦੀ ਹੌਸਲਾ ਅਫਜ਼ਾਈ ਕੀਤੀ ਹੈ। ਇਸ ਕਾਰਵਾਈ ਦੀ ਹਰਮਨ ਚੀਮਾ ਨੇ ਵੀ ਸ਼ਲਾਘਾ ਕੀਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ, ''ਮੈਂ ਵੀ ਸਰਹੱਦ 'ਤੇ ਜਾ ਕੇ ਲੜਨ ਨੂੰ ਤਿਆਰ ਹਾਂ। ਉਨ੍ਹਾਂ ਨੇ ਪਾਕਿਸਤਾਨ ਨੂੰ ਵੰਗਾਰਦਿਆਂ ਕਿਹਾ ਹੈ ਕਿ ਮੈਨੂੰ ਭਾਰਤ ਸਰਕਾਰ ਇਜਾਜ਼ਤ ਦੇਵੇ ਤਾਂ ਉਹ ਸਰਹੱਦ 'ਤੇ ਆਪਣੇ ਦੇਸ਼ ਲਈ ਲੜਾਈ ਲੜਨ ਲਈ ਤਿਆਰ ਹਾਂ।''

 

 
 
 
 
 
 
 
 
 
 
 
 
 
 

ਜਜ਼ਬਾਤਾ ਤੇ ਕਾਬੂ ਰੱਖ ਤਾਰੀ 🔥🔥🔥🔥 😊😊😊😊😊 ਚੀਮਾ ਜੀ |||| Admin @dilkaransran #dilkaransran

A post shared by America Canada Vasde Punjabi™️ (@pakke_canadawale) on Feb 27, 2019 at 9:00pm PST

ਦੱਸ ਦਈਏ ਕਿ ਭਾਰਤ ਵੱਲੋਂ ਹਮੇਸ਼ਾ ਹੀ ਦੋਸਤੀ ਦੀ ਗੱਲ ਪਾਕਿਸਤਾਨ ਨਾਲ ਕਰਨ ਦੀ ਪਹਿਲ ਕੀਤੀ ਗਈ ਹੈ ਪਰ ਪਾਕਿਸਤਾਨ ਵੱਲੋਂ ਕਦੇ ਐੱਲਓਸੀ ਦਾ ਉਲੰਘਣ ਕੀਤਾ ਜਾਂਦਾ ਹੈ ਅਤੇ ਕਈ ਬੇਕਸੂਰ ਆਮ ਲੋਕਾਂ ਦੇ ਨਾਲ-ਨਾਲ ਭਾਰਤੀ ਫੌਜ ਦੇ ਜਵਾਨਾਂ ਨੂੰ ਵੀ ਨਿਸ਼ਾਨਾ ਬਣਾਇਆ ਜਾਂਦਾ ਰਿਹਾ ਹੈ, ਜਿਸ ਦਾ ਨਤੀਜਾ ਭਾਰਤ ਵੱਲੋਂ ਕੀਤੀ ਗਈ ਇਹ ਕਾਰਵਾਈ ਹੈ ।
 

 



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News