''ਵੰਗ ਦਾ ਨਾਪ'' ਨਾਲ ਮੁੜ ਚਰਚਾ ''ਚ ਆਇਆ ''ਲੌਂਗ ਲਾਚੀ'' ਵਾਲਾ ਹਰਮਨਜੀਤ

5/25/2019 3:58:38 PM

ਜਲੰਧਰ (ਬਿਊਰੋ) - ਪਿਛਲੇ ਸਾਲ ਰਿਲੀਜ਼ ਹੋਈ ਪੰਜਾਬੀ ਫਿਲਮ 'ਲੌਂਗ ਲਾਚੀ' ਦਾ ਟਾਈਟਲ ਟਰੈਕ 'ਲੌਂਗ ਲਾਚੀ' ਸੁਪਰਹਿੱਟ ਰਿਹਾ ਸੀ। ਇਸ ਗੀਤ ਨੇ ਜਿਥੇ ਗਾਇਕਾ ਮੰਨਤ ਨੂਰ ਨੂੰ ਮਸ਼ਹੂਰ ਕਰ ਦਿੱਤਾ ਸੀ, ਉਥੇ ਹੀ ਫਿਲਮ ਦੇ ਗੀਤਕਾਰ ਹਰਮਨਜੀਤ ਦਾ ਨਾਂ ਵੀ ਖੂਬ ਚਰਚਾ 'ਚ ਆਇਆ ਸੀ। 'ਲੌਂਗ ਲਾਚੀ' ਦੀ ਪ੍ਰਸਿੱਧੀ ਤੋਂ ਬਾਅਦ ਹਰਮਨਜੀਤ ਨੇ ਹੋਰਨਾਂ ਕਈ ਪੰਜਾਬੀ ਫਿਲਮਾਂ ਲਈ ਗੀਤ ਲਿਖੇ।

PunjabKesari

ਹਰਮਨਜੀਤ ਵਲੋਂ ਲਿਖਿਆ ਹਰੇਕ ਗੀਤ ਹਿੱਟ ਰਿਹਾ ਕਿਉਂਕਿ ਉਸ ਦੇ ਲਿਖਣ ਦਾ ਅੰਦਾਜ਼ ਬਿਲਕੁਲ ਵੱਖਰਾ ਹੈ। ਹੁਣ ਇਕ ਵਾਰ ਫਿਰ ਹਰਮਨਜੀਤ ਚਰਚਾ 'ਚ ਹੈ। ਇਹ ਚਰਚਾ ਹਾਲ ਹੀ 'ਚ ਰਿਲੀਜ਼ ਪੰਜਾਬੀ ਫਿਲਮ 'ਮੁਕਲਾਵਾ' ਕਰ ਕੇ ਹੋ ਰਹੀ ਹੈ। ਇਸ ਫਿਲਮ ਨੂੰ ਜਿਥੇ ਦਰਸ਼ਕਾਂ ਨੇ ਖੂਬ ਪਸੰਦ ਕੀਤਾ, ਉਥੇ ਹੀ ਇਸ ਫਿਲਮ ਦੇ ਮਿਊਜ਼ਿਕ ਨੂੰ ਵੀ ਖੂਬ ਸਰਾਹਿਆ ਗਿਆ।

ਹਰਮਨਜੀਤ ਨੇ 'ਮੁਕਲਾਵਾ' 'ਚ 3 ਗੀਤ ਅਤੇ ਬੋਲੀਆਂ ਲਿਖੀਆਂ ਸਨ। ਜਿਥੇ ਫਿਲਮ ਦਾ ਗੀਤ 'ਕਾਲਾ ਸੂਟ' ਅਤੇ 'ਗੁਲਾਬੀ ਪਾਣੀ' ਹਿੱਟ ਰਹੇ, ਉਥੇ ਹੀ ਸਭ ਤੋਂ ਵੱਧ ਚਰਚਾ ਅਤੇ ਪ੍ਰਸਿੱਧੀ 'ਵੰਗ ਦਾ ਨਾਪ' ਗੀਤ ਨੂੰ ਮਿਲੀ। ਇਹ ਗੀਤ ਰਿਲੀਜ਼ ਹੁੰਦਿਆਂ ਹੀ ਦਰਸ਼ਕਾਂ ਦੀ ਜ਼ੁਬਾਨ 'ਤੇ ਚੜ੍ਹ ਗਿਆ। ਇਸ ਗੀਤ ਨੂੰ ਜਿਥੇ ਵੱਖ-ਵੱਖ ਟੀ. ਵੀ. ਚੈੱਨਲਾਂ 'ਤੇ ਵਧੀਆ ਹੁੰਗਾਰਾ ਮਿਲੀਆ। ਉਥੇ ਹੀ ਇਸ ਗੀਤ ਨੂੰ ਯੂਟਿਊਬ 'ਤੇ 14 ਮਿਲੀਅਨ ਤੋਂ ਵੀ ਵੱਧ ਵਾਰ ਦੇਖਿਆ ਗਿਆ। ਦੱਸ ਦਈਏ ਕਿ ਹਰਮਜੀਤ ਦੇ ਲਿਖੇ ਇਸ ਗੀਤ ਨੂੰ ਆਵਾਜ਼ ਐਮੀ ਵਿਰਕ ਨੇ ਦਿੱਤੀ ਸੀ ਤੇ ਗੁਰਮੀਤ ਸਿੰਘ ਨੇ ਇਸ ਗੀਤ ਦਾ ਮਿਊਜ਼ਿਕ ਤਿਆਰ ਕੀਤਾ ਸੀ। ਇਸ ਗੀਤ ਨੂੰ ਐਮੀ ਵਿਰਕ ਤੇ ਸੋਨਮ ਬਾਜਵਾ 'ਤੇ ਫਿਲਮਾਇਆ ਗਿਆ ਸੀ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News