ਹਾਰਡੀ ਸੰਧੂ ਦਾ ਨਵਾਂ ਗੀਤ ‘ਡਾਂਸ ਲਾਈਕ’ ਹੋਇਆ ਰਿਲੀਜ਼

12/1/2019 12:57:24 PM

ਜਲੰਧਰ(ਬਿਊਰੋ)- ਪੰਜਾਬੀ ਗਾਇਕ ਹਾਰਡੀ ਸੰਧੂ ਆਪਣੇ ਨਵੇਂ ਗੀਤ ‘ਡਾਂਸ ਲਾਈਕ’ ਨਾਲ ਦਰਸ਼ਕਾਂ ਦੇ ਰੂ-ਬੁ-ਰੂ ਹੋ ਚੁੱਕੇ ਹਨ। ਇਸ ਗੀਤ ਨੂੰ ਹਾਰਡੀ ਸੰਧੂ ਨੇ ਆਪਣੀ ਮਿੱਠੀ ਆਵਾਜ਼ ਨਾਲ ਸ਼ਿੰਗਾਰਿਆ ਹੈ। ‘ਡਾਂਸ ਲਾਈਕ’ ਗੀਤ ਚੱਕਵੀਂ ਬੀਟ ਵਾਲਾ ਗੀਤ ਹੈ, ਜੋ ਸਭ ਨੂੰ ਨੱਚਣ ਲਈ ਮਜ਼ਬੂਰ ਕਰ ਰਿਹਾ ਹੈ। ਗੀਤ ਦੇ ਬੋਲ ਨਾਮੀ ਗੀਤਕਾਰ ਜਾਨੀ ਵੱਲੋਂ ਲਿਖੇ ਗਏ ਹਨ ਤੇ ਬੀ ਪਰਾਕ ਨੇ ਆਪਣੇ ਮਿਊਜ਼ਿਕ ਨਾਲ ਇਸ ਨੂੰ ਚਾਰ ਚੰਨ ਲਗਾਏ ਹਨ।

ਗੀਤ ਦਾ ਸ਼ਾਨਦਾਰ ਵੀਡੀਓ KEONI MARCELO ਵੱਲੋਂ ਡਾਇਰੈਕਟ ਕੀਤਾ ਗਿਆ ਹੈ। ਵੀਡੀਓ ‘ਚ ਅਦਾਕਾਰੀ ਵੀ ਖੁਦ ਹਾਰਡੀ ਸੰਧੂ ਨੇ ਕੀਤੀ ਹੈ ਤੇ ਬਾਲੀਵੁੱਡ ਦੀ ਖੂਬਸੂਰਤ ਮਾਡਲ Lauren Gottlieb ਆਪਣੀ ਦਿਲਕਸ਼ ਅਦਾਵਾਂ ਬਿਖੇਰਦੇ ਹੋਏ ਨਜ਼ਰ ਆ ਰਹੀ ਹਨ। ਇਸ ਗੀਤ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। ਸੋਨੀ ਮਿਊਜ਼ਿਕ ਇੰਡੀਆ ਦੇ ਲੇਬਲ ਹੇਠ ਗੀਤ ਨੂੰ ਰਿਲੀਜ਼ ਕੀਤਾ ਗਿਆ ਹੈ। ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News