ਦਿਲਜੀਤ ਨਾਲ ਇਸ ਫਿਲਮ 'ਚ ਅਹਿਮ ਭੂਮਿਕਾ 'ਚ ਦਿਸਣਗੇ ਹਰਸਿਮਰਨ

10/18/2019 1:18:06 PM

ਜਲੰਧਰ (ਬਿਊਰੋ) — ਪੰਜਾਬੀ ਸਿਨੇਮਾ ਦਾ ਹਿੱਟ ਫੈਕਟਰ ਬਣ ਚੁੱਕੇ ਦਿਲਜੀਤ ਦੋਸਾਂਝ ਅਗਲੇ ਸਾਲ ਰਿਲੀਜ਼ ਹੋਣ ਵਾਲੀ ਫਿਲਮ 'ਜੋੜੀ' ਦੀ ਸ਼ੂਟਿੰਗ ਰੁੱਝੇ ਹੋਏ ਹਨ। ਜਿੱਥੇ ਇਸ ਫਿਲਮ 'ਚ ਗਾਇਕਾ ਅਤੇ ਅਦਾਕਾਰਾ ਨਿਮਰਤ ਖਹਿਰਾ ਫੀਮੇਲ ਲੀਡ 'ਚ ਨਜ਼ਰ ਆਵੇਗੀ, ਉੱਥੇ ਹੀ ਗਾਇਕ ਹਰਸਿਮਰਨ ਵੀ ਦਿਲਜੀਤ ਦੋਸਾਂਝ ਤੇ ਨਿਮਰਤ ਖਹਿਰਾ ਨਾਲ ਸਕ੍ਰੀਨ ਸਾਂਝੀ ਕਰਦੇ ਹੋਏ ਨਜ਼ਰ ਆਉਣਗੇ। ਹਰਸਿਮਰਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਫਿਲਮ ਦੇ ਨਾਇਕ ਡਾਇਰੈਕਟਰ ਅਤੇ ਪ੍ਰੋਡਿਊਸਰ ਨਾਲ ਤਸਵੀਰ ਸਾਂਝੀ ਕਰਕੇ ਧੰਨਵਾਦ ਕੀਤਾ ਹੈ। ਉਨ੍ਹਾਂ ਤਸਵੀਰ ਦੀ ਕੈਪਸ਼ਨ 'ਚ ਲਿਖਿਆ, ''ਲਓ ਜੀ ਮਾਲਕ ਦੀ ਕ੍ਰਿਪਾ ਨਾਲ ਆਪਣੀ ਫਿਲਮ 'ਜੋੜੀ' ਦੀ ਸ਼ੂਟਿੰਗ ਸ਼ੁਰੂ ਹੋ ਗਈ ਹੈ। ਧੰਨਵਾਦ ਸਾਰਿਆਂ ਦਾ ਅਤੇ ਖਾਸ ਧੰਨਵਾਦ ਜਰਨੈਲ ਭਾਜੀ, ਅੰਬਰਦੀਪ ਵੀਰਾ, ਕਾਰਜ ਗਿੱਲ ਭਾਜੀ, ਅਮਰਿੰਦਰ ਗਿੱਲ ਭਾਜੀ, ਦਿਲਜੀਤ ਦੋਸਾਂਝ ਵੀਰੇ, ਰਿਧਮ ਬੁਆਏਜ਼ ਟੀਮ ਦਾ।''

PunjabKesari

ਦੱਸਣਯੋਗ ਹੈ ਕਿ ਰਿਦਮ ਬੁਆਏਜ਼ ਅਤੇ ਡੇਲਮੋਰਾ ਫਿਲਮਜ਼ ਦੇ ਬੈਨਰ ਹੇਠ ਬਣ ਰਹੀ ਇਸ ਫਿਲਮ ਦੀ ਕਹਾਣੀ ਅਤੇ ਨਿਰਦੇਸ਼ਨ ਅੰਬਰਦੀਪ ਕਰ ਰਹੇ ਹਨ। ਇਹ ਫਿਲਮ 2020 ਦੀ 26 ਜੂਨ ਨੂੰ ਰਿਲੀਜ਼ ਹੋਣ ਵਾਲੀ ਹੈ। ਫਿਲਮ ਗਾਇਕੀ ਖੇਤਰ ਦੇ ਮੁੱਦੇ 'ਤੇ ਹੀ ਫਿਲਮਾਈ ਜਾ ਰਹੀ ਹੈ। ਹਰਸਿਮਰਨ ਇਸ ਫਿਲਮ ਤੋਂ ਇਲਾਵਾ ਫਿਲਮ 'ਮੁਸਾਫਿਰ' 'ਚ ਕਰਤਾਰ ਚੀਮਾ ਅਤੇ ਨੇਹਾ ਮਲਿਕ ਨਾਲ ਅਹਿਮ ਭੂਮਿਕਾ 'ਚ ਨਜ਼ਰ ਆਉਣਗੇ।

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News