ਜਿਨਸੀ ਸ਼ੋਸ਼ਣ ਮਾਮਲੇ 'ਚ ਪ੍ਰੋਡਿਊਸਰ ਨੂੰ ਹੋਈ 25 ਸਾਲ ਦੀ ਸਜ਼ਾ
2/25/2020 5:05:38 PM
ਮੁੰਬਈ (ਬਿਊਰੋ)— ਫਿਲਮਕਾਰ ਹਾਰਵੇ ਵਾਈਨਸਟੀਨ ਨੂੰ ਨਿਊਯਾਰਕ ਕੋਰਟ ਨੇ ਯੌਨ ਸ਼ੋਸ਼ਣ ਤੇ ਕੁਕਰਮ ਦੇ ਦੋ ਮਾਮਲਿਆਂ 'ਚ ਦੋਸ਼ੀ ਕਰਾਰ ਕਰ ਦਿੱਤਾ ਹੈ। ਬੀਤੇ 6 ਹਫਤਿਆਂ ਤੋਂ 12 ਮੈਂਬਰ ਜਿਊਰੀ ਮਾਮਲਿਆਂ ਦੀ ਸੁਣਵਾਈ ਕਰ ਰਹੀ ਸੀ। ਹਾਰਵੇ 'ਤੇ 80 ਤੋਂ ਜ਼ਿਆਦਾ ਮਹਿਲਾਵਾਂ ਨੇ ਦੋਸ਼ ਲਾਏ ਸਨ।
ਹਾਰਵੇ ਨੂੰ ਪ੍ਰੋਜੈਕਟ ਰਨਅਵੇ ਦੀ ਸਾਬਕਾ ਪ੍ਰੋਡਕਸ਼ਨ ਅਸਿਸਟੈਂਟ ਮੀਰੀਅਮ ਹਾਲੇ ਦੇ ਬਿਆਨਾਂ ਦੇ ਆਧਾਰ 'ਤੇ ਜਿਨਸੀ ਸ਼ੋਸ਼ਣ ਤੇ ਅਦਾਕਾਰਾ ਜੈਸਿਕਾ ਮਾਨ ਦੇ ਬਿਆਨਾਂ ਦੇ ਆਧਾਰ 'ਤੇ ਕੁਕਰਮ ਦਾ ਦੋਸ਼ੀ ਠਹਿਰਾਇਆ ਗਿਆ ਹੈ। ਹਾਲਾਂਕਿ ਉਸ ਨੂੰ 1 ਕੁਕਰਮ ਤੇ 2 ਹਿੰਸਕ ਯੌਨ ਸ਼ੋਸ਼ਣ ਦੇ ਮਾਮਲਿਆਂ 'ਚ ਬਰੀ ਕਰ ਦਿੱਤਾ ਗਿਆ ਹੈ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ