OMG ਆਲੀਆ ਭੱਟ ਦੀ ਮੁਰੀਦ ਹੋਈ ਬੱਚਨ ਪਰਿਵਾਰ ਦੀ ਨੂੰਹ ਐਸ਼ਵਰਿਆ

8/9/2018 9:09:16 AM

ਮੁੰਬਈ(ਬਿਊਰੋ)— ਬਾਲੀਵੁੱਡ ਦੀ ਮਸ਼ਹੂਰ ਤੇ ਸਟਾਈਲਿਸ਼ ਅਦਾਕਾਰਾ ਐਸ਼ਵਰਿਆ ਰਾਏ ਬੱਚਨ ਬੀ-ਟਾਊਨ ਦੀ ਕਿਊਟ ਗਰਲ ਆਲੀਆ ਭੱਟ ਦੀ ਮੁਰੀਦ ਬਣ ਗਈ ਹੈ। ਐਸ਼ਵਰਿਆ ਨੇ ਆਲੀਆ ਦੀ ਤਾਰੀਫ ਕਰਦੇ ਹੋਏ ਕਿਹਾ ਕਿ ਇਹ ਬਹੁਤ ਹੀ ਚੰਗੀ ਗੱਲ ਹੈ ਕਿ ਉਹ ਆਪਣੇ ਕੰਮ ਨੂੰ ਹੋਰ ਜ਼ਿਆਦਾ ਐਕਸਪਲੋਰ ਕਰ ਰਹੀ ਹੈ ਅਤੇ ਫਿਲਮਾਂ ਵਿਚ ਚੰਗਾ ਕੰਮ ਕਰ ਰਹੀ ਹੈ।

PunjabKesari

ਮੈਂ ਇਹ ਖੁਦ ਆਲੀਆ ਨੂੰ ਵੀ ਕਿਹਾ ਸੀ ਕਿ ਜਿਵੇਂ ਤੁਹਾਨੂੰ ਕਰਨ ਜੌਹਰ ਦੀ ਸਪੋਰਟ ਮਿਲੀ ਹੈ, ਉਹ ਤੁਹਾਡੇ ਲਈ ਕਾਫੀ ਚੰਗਾ ਹੈ। ਇਕ ਅਦਾਕਾਰ ਦੇ ਨਾਤੇ ਆਲੀਆ ਦੇ ਅੱਗੇ ਕਾਫੀ ਸਾਰੇ ਮੌਕੇ ਹਨ ਅਤੇ ਇਸ ਲਈ ਉਸ ਦੀ ਜਿੰਨੀ ਤਾਰੀਫ ਕੀਤੀ ਜਾਵੇ ਘੱਟ ਹੈ।''

PunjabKesari
ਦੱਸਣਯੋਗ ਹੈ ਕਿ ਹਾਲ ਹੀ ਵਿਚ ਪ੍ਰਦਰਸ਼ਿਤ ਫਿਲਮ 'ਰਾਜ਼ੀ' ਵਿਚ ਆਲੀਆ ਦੀ ਐਕਟਿੰਗ ਦੀ ਵੀ ਸ਼ਲਾਘਾ ਕੀਤੀ ਗਈ। ਛੇਤੀ ਹੀ ਉਹ ਰਣਵੀਰ ਕਪੂਰ ਅਤੇ ਮਹਾਨਾਇਕ ਅਮਿਤਾਭ ਬੱਚਨ ਨਾਲ ਫਿਲਮ 'ਬ੍ਰਹਮਅਸਤਰ' ਵਿਚ ਨਜ਼ਰ ਆਵੇਗੀ।

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News