ਅਸਹਿਣਸ਼ੀਲਤਾ ’ਤੇ ਬਿਆਨ ਦੇ ਕੇ ਮੁਸ਼ਕਿਲਾਂ ’ਚ ਫਸੇ ਆਮਿਰ ਖਾਨ, ਹਾਈ ਕੋਰਟ ਨੇ ਮੰਗਿਆ ਜਵਾਬ

3/18/2020 11:08:35 AM

ਬਿਲਾਸਪੁਰ (ਛੱਤੀਸਗੜ੍ਹ) – ਛੱਤੀਸਗੜ੍ਹ ਹਾਈ ਕੋਰਟ ਦੀ ਸਿੰਗਲ ਬੈਂਚ ਨੇ ਅਸਹਿਣਸ਼ੀਲਤਾ ਦੇ ਸਬੰਧ ਵਿਚ ਦਿੱਤੇ ਗਏ ਇਕ ਕਥਿਤ ਬਿਆਨ ਖਿਲਾਫ ਦਾਇਰ ਪਟੀਸ਼ਨ ’ਤੇ ਸੁਣਵਾਈ ਕਰਦਿਆਂ ਬਾਲੀਵੁੱਡ ਫਿਲਮ ਅਦਾਕਾਰ ਆਮਿਰ ਖਾਨ ਅਤੇ ਸੂਬਾ ਪ੍ਰਸ਼ਾਸਨ ਵਲੋਂ ਕਲੈਕਟਰ ਰਾਏਪੁਰ ਨੂੰ ਨੋਟਿਸ ਜਾਰੀ ਕਰ ਕੇ ਜਵਾਬ ਮੰਗਿਆ ਹੈ।

ਵਕੀਲ ਅਮਿਯਕਾਂਤ ਤਿਵਾੜੀ ਨੇ ਅੱਜ ਦੱਸਿਆ ਕਿ ਇਸ ਮਾਮਲੇ ਦੀ ਅਗਲੀ ਸੁਣਵਾਈ 17 ਅਪ੍ਰੈਲ ਨੂੰ ਹੋਵੇਗੀ। ਰਾਏਪੁਰ ਦੇ ਦੀਪਕ ਦੀਵਾਨ ਨੇ ਇਸ ਸਬੰਧ ਵਿਚ ਪਟੀਸ਼ਨ ਦਾਇਰ ਕੀਤੀ ਸੀ। ਅਦਾਕਾਰ ਖਾਨ ਨੇ 2015 ਵਿਚ ਇਕ ਬਿਆਨ ਦਿੱਤਾ ਸੀ, ਜਿਸ ਵਿਚ ਉਨ੍ਹਾਂ ਨੇ ਕਥਿਤ ਤੌਰ ’ਤੇ ਕਿਹਾ ਸੀ ਕਿ ਦੇਸ਼ ਵਿਚ ਅਸਹਿਣਸ਼ੀਲਤਾ ਦੇ ਮਾਹੌਲ ਕਾਰਨ ਉਨ੍ਹਾਂ ਨੂੰ ਅਤੇ ਉਨ੍ਹਾਂ ਦੀ ਪਤਨੀ ਨੂੰ ਭਾਰਤ ਵਿਚ ਰਹਿਣ ਤੋਂ ਡਰ ਲੱਗਦਾ ਹੈ।

ਦੱਸਣਯੋਗ ਹੈ ਕਿ ਆਮਿਰ ਨੇ ਸਾਲ 2015 ਵਿਚ ਇਕ ਬਿਆਨ ਦਿੱਤਾ ਸੀ, ਜਿਸ ਵਿਚ ਆਮਿਰ ਨੇ ਕਿਹਾ ਸੀ, ਦੇਸ਼ ਵਿਚ ਅਸਹਿਣਸ਼ੀਲਤਾ ਦੇ ਮਾਹੌਲ ਦੇ ਚੱਲਦਿਆਂ ਮੈਨੂੰ ਤੇ ਮੇਰੀ ਪਤਨੀ ਨੂੰ ਭਾਰਤ ਵਿਚ ਰਹਿਣ ਤੋਂ ਡਰ ਲੱਗਦਾ ਹੈ। ਇਸ ਬਿਆਨ ਤੋਂ ਬਾਅਦ ਦੀਪਕ ਨੇ ਅਭਿਨੇਤਾ ਖਿਲਾਫ ਧਾਰਾ 153ਏ ਤੇ 153ਬੀ ਤਹਿਤ ਪਟੀਸ਼ਨ ਦਾਇਰ ਕੀਤੀ ਸੀ।

ਇਹ ਵੀ ਪੜ੍ਹੋ: 'ਕੋਰੋਨਾ ਵਾਇਰਸ' ਨਾਲ ਨਜਿੱਠਣ ਲਈ ਅਮਿਤਾਭ ਬੱਚਨ ਨੇ ਦਿੱਤੇ ਇਹ ਟਿਪਸ, ਵੀਡੀਓ ਵਾਇਰਲ

ਇਹ ਵੀ ਪੜ੍ਹੋ: 9 ਸਾਲ ਪਹਿਲਾਂ ਹੀ ਬਣ ਗਈ ਸੀ 'ਕੋਰੋਨਾ' 'ਤੇ ਫਿਲਮ, ਵਾਇਰਲ ਹੋਏ ਸੀਨਜ਼

ਇਹ ਵੀ ਪੜ੍ਹੋ: 'ਕੋਰੋਨਾ ਵਾਇਰਸ' ਦੇ ਡਰ ਕਾਰਨ ਆਲੀਆ ਭੱਟ 'ਆਈਸੋਲੇਸ਼ਨ ਵਾਰਡ' 'ਚ ਦਾਖਲਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News