ਅਮਰੀਕੀ ਸਿੱਖ ਪੁਲਸ ਅਫਸਰ ਦੇ ਕਤਲ ''ਤੇ ਜ਼ੋਰਾ ਰੰਧਾਵਾ ਨੇ ਜਤਾਇਆ ਦੁੱਖ

9/28/2019 4:16:48 PM

ਜਲੰਧਰ (ਬਿਊਰੋ) : ਅਮਰੀਕਾ ਦੇ ਟੈਕਸਸ 'ਚ ਭਾਰਤੀ ਮੂਲ ਦੇ ਸਿੱਖ ਪੁਲਸ ਅਧਿਕਾਰੀ ਦਾ ਗੋਲੀ ਮਾਰਕੇ ਕਤਲ ਕਰ ਦਿੱਤਾ ਗਿਆ। ਖਬਰਾਂ ਦੀ ਮੰਨੀਏ ਤਾਂ ਇਹ ਵਾਰਦਾਤ ਟੈਕਸਸ ਦੇ ਸਾਇਪ੍ਰਸ ਸਿਟੀ ਕੋਲ ਹੋਈ ਹੈ। 42 ਸਾਲਾ ਸੰਦੀਪ ਧਾਲੀਵਾਲ ਨੂੰ ਟ੍ਰੈਫਿਕ ਸਿਗਨਲ 'ਤੇ ਪਿੱਛੋਂ ਇਕ ਵਿਅਕਤੀ ਨੇ ਗੋਲੀਆਂ ਮਾਰੀਆਂ ਸਨ। ਧਾਲੀਵਾਲ ਦੇ ਕਤਲ 'ਤੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਟਵੀਟ ਕਰ ਦੁੱਖ ਜ਼ਾਹਿਰ ਕੀਤਾ ਹੈ। ਧਾਲੀਵਾਲ ਨੂੰ ਹੈਲੀਕਾਪਟਰ ਦੀ ਮਦਦ ਨਾਲ ਹਸਪਤਾਲ ਲਿਜਾਇਆ ਗਿਆ ਸੀ, ਜਿੱਥੇ ਉਨ੍ਹਾਂ ਦੀ ਮੌਤ ਹੋ ਗਈ। ਇਸ ਘਟਨਾ ਤੇ ਗਾਇਕ ਜ਼ੋਰਾ ਰੰਧਾਵਾ ਨੇ ਦੁੱਖ ਪ੍ਰਗਟਾਇਆ। ਉਨ੍ਹਾਂ ਨੇ ਇਸ ਸਬੰਧ 'ਚ ਆਪਣੇ ਇੰਸਟਾਗ੍ਰਾਮ 'ਤੇ ਇਕ ਪੋਸਟ ਵੀ ਪਾਈ ਹੈ।

PunjabKesari
ਦੱਸ ਦਈਏ ਕਿ ਸਾਲ 2015 'ਚ ਸੰਦੀਪ ਧਾਲੀਵਾਲ ਨੇ ਇਕ ਮੁਹਿੰਮ ਚਲਾਈ ਸੀ, ਜਿਸ ਦੇ ਤਹਿਤ ਉਨ੍ਹਾਂ ਨੇ ਸਿੱਖ ਧਰਮ ਨਾਲ ਸੰਬਧਿਤ ਮੁੱਖ ਚਿੰਨ੍ਹਾਂ ਜਿਵੇਂ ਪੱਗ, ਦਾੜ੍ਹੀ ਨਾਲ ਅਧਿਕਾਰੀ ਦੇ ਤੌਰ 'ਤੇ ਆਪਣੀ ਸੇਵਾਵਾਂ ਜਾਰੀ ਰੱਖਣ ਦੀ ਇਜਾਜ਼ਤ ਮੰਗੀ ਸੀ। ਉਨ੍ਹਾਂ ਦੀ ਇਸ ਅਪੀਲ ਨੂੰ ਮੰਨ ਵੀ ਲਿਆ ਗਿਆ ਸੀ।

 



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News