ਈਸ਼ਾ ਦਿਓਲ ਦੇ ਆਉਣ ਵਾਲੇ ਬੱਚੇ ਲਈ ਮਾਂ ਹੇਮਾ ਮਾਲਿਨੀ ਨੇ ਕੀਤੀ ਇਹ ਯੋਜਨਾ
9/3/2017 12:53:36 PM

ਨਵੀਂ ਦਿੱਲੀ— ਬਾਲੀਵੁੱਡ ਅਦਾਕਾਰਾ ਈਸ਼ਾ ਦਿਓਲ ਦੀ ਗੋਦ ਭਰਾਈ ਦੀ ਰਸਮ ਕਾਫੀ ਚੰਗੇ ਤਰੀਕੇ ਨਾਲ ਪੂਰੀ ਹੋਈ। ਪਹਿਲਾ ਉਸ ਦੀ ਮੰਮੀ ਹੇਮਾ ਮਾਲਿਨੀ ਨੇ ਉਸ ਲਈ ਗੋਦ ਭਰਾਈ ਦਾ ਫੰਕਸ਼ਨ ਰੱਖਿਆ ਤੇ ਹੁਣ ਇਕ ਸਪ੍ਰਾਈਜ਼ ਪਾਰਟੀ ਰੱਖੀ ਹੈ। ਇਸ ਤੋਂ ਇਲਾਵਾ ਉਸ ਨੇ ਪਹਿਲੀ ਵਾਰ ਪੂਰੇ ਰੀਤੀ ਰਿਵਾਜਾਂ ਨਾਲ ਦੋਬਾਰਾ ਵਿਆਹ ਵੀ ਕਰਵਾਇਆ। ਉਸ ਦਾ ਪੂਰਾ ਪਰਿਵਾਰ ਆਉਣ ਵਾਲੇ ਨੰਨ੍ਹੇ ਮਹਿਮਾਨ ਲਈ ਖੂਬ ਤਿਆਰੀਆਂ ਕਰ ਰਿਹਾ ਹੈ। ਅਜਿਹੇ 'ਚ ਸਭ ਤੋਂ ਜ਼ਿਆਦਾ ਖੁਸ਼ ਹੈ ਉਸ ਦੀ ਨਾਨੀ ਹੇਮਾ ਮਾਲਿਨੀ। ਈਸ਼ਾ ਦੇ ਬੱਚੇ ਨੂੰ ਲੈ ਕੇ ਹੇਮਾ ਸਭ ਤੋਂ ਜ਼ਿਆਦਾ ਤਿਆਰੀਆਂ ਕਰ ਰਹੀ ਹੈ।
ਹਾਲ ਹੀ 'ਚ ਇਕ ਇੰਟਰਵਿਊ ਦੌਰਾਨ ਹੇਮਾ ਮਾਲਿਨੀ ਨੇ ਕਿਹਾ ਕਿ ਈਸ਼ਾ ਦੇ ਲੜਕੀ ਹੋਈ ਤਾਂ ਉਸ ਨੂੰ ਭਰਤਨਾਟਮ ਸਿਖਾਵੇਗੀ ਪਰ ਜੇਕਰ ਮੁੰਡਾ ਹੋਇਆ ਤਾਂ ਜਾਰਜੀਅਨ ਡਾਂਸ ਸਿਖਾਵਾਂਗੀ। ਇਕ ਮਸ਼ਹੂਰ ਡਾਂਸਰ ਤੇ ਬੇਹਤਰੀਨ ਹੀਰੋਇਨ ਦੇ ਤੌਰ 'ਤੇ ਖੁਦ ਨੂੰ ਫਿਲਮ ਇੰਡਸਟਰੀ 'ਚ ਸੈੱਟ ਕਰਨ ਵਾਲੀ ਹੇਮਾ ਦੀ ਬੇਟੀ ਈਸ਼ਾ ਦੇ ਬੱਚਾ 'ਚ ਵੀ ਇਹੀ ਗੁਣ ਪਾਉਣਾ ਚਾਹੁੰਦੀ ਹੈ। ਉਸ ਨੇ ਇਹ ਵੀ ਦੱਸਿਆ ਹੈ ਕਿ, ''ਮੈਂ ਈਸ਼ਾ ਦੀ ਪ੍ਰੈਗਨੈਂਸੀ ਦਾ ਇਤਜ਼ਾਰ ਕਰ ਰਹੀ ਸੀ।
ਈਸ਼ਾ ਦਾ ਕਹਿਣਾ ਹੈ ਕਿ ਜਦੋਂ ਸਮਾਂ ਆਵੇਗਾ ਮੈਂ ਤੁਹਾਨੂੰ ਦੱਸ ਦਵਾਂਗੀ। ਮੈਂ ਠੀਕ ਹਾਂ, ਮੈਂ ਇੰਤਜ਼ਾਰ ਕਰਾਂਗੀ ਪਰ ਅਸੀਂ ਹਮੇਸ਼ਾ ਪ੍ਰਾਥਨਾ ਕਰਦੇ ਸੀ ਕਿ ਸਭ ਕੁਝ ਚੰਗਾ ਹੋ ਹੋਵੇ। ਮੇਰੀ ਬੇਟੀ ਮੇਪੇ ਨਾਲ ਰਹਿ ਰਹੀ ਹੈ ਤੇ ਮਾਂ ਦੇ ਵਾਂਗ ਹੀ ਮੈਂ ਉਸ ਦਾ ਖਿਆਲ ਰੱਖਦੀ ਹਾਂ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ