ਫਿਲਮਾਂ ''ਚ ਵਾਪਸੀ ਕਰਨ ਦੇ ਸਵਾਲ ''ਤੇ ਹੇਮਾ ਮਾਲਿਨੀ ਨੇ ਦਿੱਤਾ ਇਹ ਜਵਾਬ
9/7/2017 3:49:57 PM
ਮੁੰਬਈ— ਦਿੱਗਜ ਅਭਿਨੇਤਰੀ ਤੇ ਸੰਸਦ ਮੈਂਬਰ ਹੇਮਾ ਮਾਲਿਨੀ ਦਾ ਕਹਿਣਾ ਹੈ ਕਿ ਅਭਿਨੈ ਹੁਣ ਉਸ ਦੀ ਜ਼ਿੰਦਗੀ ਦਾ ਹਿੱਸਾ ਨਹੀਂ ਹੈ ਪਰ ਜੇਕਰ ਉਨ੍ਹਾਂ ਨੂੰ ਕੋਈ ਮਜ਼ੇਦਾਰ ਤੇ ਵਧੀਆ ਕਿਰਦਾਰ ਨਿਭਾਉਣ ਦਾ ਆਫਰ ਮਿਲਦਾ ਹੈ ਤਾਂ ਉਹ ਜ਼ਰੂਰ ਕਰਨਗੇ। ਹੇਮਾ ਨੇ ਅਗਾਮੀ ਪ੍ਰੋਗਰਾਮ 'ਸਿਨਰਜੀ 2017' (ਅੰਤਰਰਾਸ਼ਟਰੀ ਸੰਸਕ੍ਰਿਤਕ ਮਹਾਉਤਸਵ) ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ, 'ਮੈਨੂੰ ਲੱਗਦਾ ਹੈ ਕਿ ਮੇਰੀ ਜ਼ਿੰਦਗੀ ਦਾ ਉਹ ਦੌਰ ਹੁਣ ਖਤਮ ਹੋ ਗਿਆ ਹੈ। ਇਥੋਂ ਤਕ ਕਿ ਸੰਸਦ 'ਚ ਵੀ ਲੋਕ ਮੈਨੂੰ ਪੁੱਛਦੇ ਹਨ ਕਿ ਮੈਂ ਫਿਲਮਾਂ ਕਰ ਰਹੀ ਹਾਂ ਜਾਂ ਨਹੀਂ। ਮੈਂ ਕਰਨਾ ਚਾਹੁੰਦੀ ਹਾਂ ਪਰ ਮੈਨੂੰ ਇਕ ਚੰਗੀ ਕਹਾਣੀ ਚਾਹੀਦੀ ਹੈ। ਮੈਂ ਸਿਰਫ ਫਿਲਮ ਕਰਨ ਲਈ ਫਿਲਮ ਨਹੀਂ ਕਰਨਾ ਚਾਹੁੰਦੀ। ਜੇਕਰ ਮੈਨੂੰ 'ਬਾਗਬਾਨ' ਨਾਲ ਮਿਲਦਾ-ਜੁਲਦਾ ਜਾਂ ਕੋਈ ਮਜ਼ੇਦਾਰ ਕਿਰਦਾਰ ਮਿਲਦਾ ਹੈ ਤਾਂ ਫਿਰ ਮੈਂ ਫਿਲਮ 'ਚ ਕੰਮ ਜ਼ਰੂਰ ਕਰਾਂਗੀ।'
'ਸਿਨਰਜੀ 2017' ਪ੍ਰੋਗਰਾਮ ਬਾਰੇ ਉਨ੍ਹਾਂ ਕਿਹਾ ਕਿ ਉਹ ਇਸ ਨੂੰ ਪੇਸ਼ ਕਰਨ ਜਾ ਰਹੀ ਹੈ। ਅਭਿਨੇਤਰੀ ਨੇ ਕਿਹਾ, 'ਮੈਂ ਇਸ ਪ੍ਰੋਗਰਾਮ 'ਤੇ ਧਿਆਨ ਕੇਂਦਰਿਤ ਕਰ ਰਹੀ ਹਾਂ। ਮੈਂ ਇਸ 'ਚ ਡਾਂਸ ਨਹੀਂ ਕਰਾਂਗੀ। ਮੈਂ ਇਸ ਨੂੰ ਪੇਸ਼ ਕਰ ਰਹੀ ਹਾਂ। ਇਸ ਦਾ ਮਤਲਬ ਇਹ ਨਹੀਂ ਹੈ ਕਿ ਮੈਂ ਡਾਂਸ ਕਰਨਾ ਬੰਦ ਕਰ ਰਹੀ ਹਾਂ। ਮੈਂ ਡਾਂਸ ਦੇ ਖੇਤਰ ਤੇ ਸਾਡੇ ਦੇਸ਼ ਦੇ ਲੋਕਾਂ ਦੀ ਸੇਵਾ ਦੇ ਖੇਤਰ 'ਚ ਕੰਮ ਕਰਦੇ ਰਹਿਣਾ ਚਾਹੁੰਦੀ ਹਾਂ।'
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ