'ਰੂਸ' 'ਚ ਵੀ ਹੇਮਾ ਮਾਲਿਨੀ ਲਈ ਦੀਵਾਨਗੀ, ਫੈਨਜ਼ ਦੇਖਣਾ ਚਾਹੁੰਦੇ ਹਨ 'ਸੀਤਾ ਔਰ ਗੀਤਾ 2'

10/2/2017 1:52:39 PM

ਨਵੀਂ ਦਿੱਲੀ(ਬਿਊਰੋ)— ਬਾਲੀਵੁੱਡ ਮਸ਼ਹੂਰ ਆਦਾਕਾਰਾ ਹੇਮਾ ਮਾਲਿਨੀ ਸਿਨੇਮਾ 'ਚ ਆਪਣੇ ਯੋਗਦਾਨ ਲਈ ਐਵਾਰਡ ਲੈਣ ਮਾਸਕੋ ਪਹੁੰਚੀ ਸੀ। ਉਨ੍ਹਾਂ ਨੇ ਕਿਹਾ ਕਿ ਰੂਸ ਦੇ ਲੋਕਾਂ ਤੋਂ ਮਿਲੇ ਪਿਆਰ ਨੂੰ ਦੇਖ ਕੇ ਮੈਂ ਬਹੁਤ ਖੁਸ਼ ਹਾਂ। ਲੋਕ ਮੈਨੂੰ ਯਾਦਗਾਰ ਫਿਲਮ 'ਸੀਤਾ ਔਰ ਗੀਤਾ' ਦੇ ਦੂਜੇ ਭਾਗ 'ਚ ਦੇਖਣਾ ਚਾਹੁੰਦੇ ਹਨ।

PunjabKesari

ਉਹ ਰੂਸ ਦੇ ਚੌਥੇ ਭਾਰਤੀ ਫਿਲਮ ਮਹੋਤਸਵ 'ਚ ਭਾਗ ਲੈਣ ਪਹੁੰਚੀ ਸੀ। ਆਪਣੀ ਯਾਤਰਾ ਅਤੇ ਪ੍ਰੋਗਰਾਮ ਦੀਆਂ ਝਲਕੀਆਂ ਸ਼ੇਅਰ ਕਰਦੇ ਹੋਏ ਹੇਮਾ ਨੇ ਐਤਵਾਰ ਨੂੰ ਟਵੀਟ ਕੀਤਾ। 'ਮਾਸਕੋ' 'ਚ ਭਾਰਤੀ ਸਿਨੇਮਾ 'ਚ ਯੋਗਦਾਨ ਲਈ ਐਵਾਰਡ ਮਿਲਣਾ ਤੇ ਰੂਸ ਅਤੇ ਦੁਨੀਆ 'ਚ ਪ੍ਰਸਿੱਧੀ ਬਣਾਉਣ ਲਈ ਜਿਸ ਤਰ੍ਹਾਂ ਰੂਸੀ ਮੇਰੇ ਦੀਵਾਨੇ ਹਨ, ਇਹ ਅਦਭੁੱਤ ਹੈ।

PunjabKesari
ਉਨ੍ਹਾਂ ਕਿਹਾ ਕਿ ਲੋਕ ਮੈਨੂੰ 'ਸੀਤਾ ਔਰ ਗੀਤਾ ਪਾਰਟ 2' 'ਚ ਦੇਖਣਾ ਚਾਹੁੰਦੇ ਹਨ। ਜੇਕਰ ਮੈਂ 40 ਸਾਲ ਬਾਅਦ ਵੀ ਕੰਮ ਕਰਦੀ ਹਾਂ ਤਾਂ ਹੀ ਉਹ ਮੈਨੂੰ ਇਸ ਫਿਲਮ 'ਚ ਦੇਖਣਾ ਚਾਹੁੰਦੇ ਹਨ। ਬਾਲੀਵੁੱਡ ਡਰੀਮ ਗਰਲ ਨੇ ਰੂਸ 'ਚ ਭਾਰਤੀ ਰਾਜਦੂਤ ਪੰਕਜ ਸਰਨ ਨਾਲ ਆਪਣੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ।

PunjabKesari

ਇਸ ਦੌਰਾਨ ਉਨ੍ਹਾਂ ਨੇ ਲਾਲ ਰੰਗ ਦੀ ਸਾੜੀ 'ਚ ਨਜ਼ਰ ਆਈ। ਹੇਮਾ ਨੇ ਟਵੀਟ ਕੀਤਾ, ''ਕੀ ਉਹ ਪਰਾਊਡ ਮੁਮੈਂਟ ਸੀ! ਹਿੰਦੀ ਫਿਲਮਾਂ ਦੇ ਪ੍ਰਸਿੱਧ ਗੀਤਾਂ ਨੂੰ ਵੱਡੀ ਸੰਖਿਆ 'ਚ ਦਰਸ਼ਕਾਂ ਦੁਆਰਾ ਜ਼ੋਰਦਾਰ ਤਾੜੀਆਂ 'ਚ ਖੂਬਸੂਰਤੀ ਨਾਲ ਪੇਸ਼ ਕੀਤਾ ਗਿਆ।''

PunjabKesari
ਦੱਸ ਦੇਈਏ ਕਿ ਬਾਲੀਵੁੱਡ ਅਭਿਨੇਤਰੀ ਤੇ ਡਰੀਮ ਗਰਲ ਹੇਮਾ ਮਾਲਿਨੀ ਦਾ ਜਨਮ 16 ਅਕਤੂਬਰ 1946 ਨੂੰ ਹੋਇਆ ਸੀ। ਉਹ ਭਰਤਨਾਟਯਮ ਅਤੇ ਓੜਿਸੀ ਦੀ ਬਿਹਤਰੀਨ ਡਾਂਸਰ ਹਨ। ਆਪਣੇ ਫਿਲਮੀ ਕਰੀਅਰ 'ਚ ਉਨ੍ਹਾਂ ਨੇ ਕਈ ਸੁਪਰਹਿੱਟ ਫਿਲਮਾਂ ਦਿੱਤੀਆਂ ਪਰ ਕਰੀਅਰ ਦੇ ਸ਼ੁਰੂਆਤੀ ਦੌਰ 'ਚ ਉਨ੍ਹਾਂ ਨੂੰ ਕਾਫੀ ਸੰਘਰਸ਼ ਵੀ ਕਰਨਾ ਪਿਆ।


ਹੇਮਾ ਨੂੰ ਤਾਮਿਲ ਫਿਲਮਾਂ ਦੇ ਡਾਇਰੈਕਟਰ ਸ਼੍ਰੀਧਰ ਨੇ ਇਹ ਕਹਿ ਕੇ ਨਕਾਰ ਦਿੱਤਾ ਸੀ ਕਿ ਉਨ੍ਹਾਂ ਦੇ ਚਿਹਰੇ 'ਚ ਕਿਸੇ ਸਿਤਾਰੇ ਵਰਗੀ ਚਮਕ ਨਹੀਂ ਪਰ ਬਾਲੀਵੁੱਡ 'ਚ ਡਰੀਮ ਗਰਲ ਦੇ ਰੂਪ 'ਚ ਖੁਦ ਨੂੰ ਸਥਾਪਤ ਕਰਨ 'ਚ ਹੇਮਾ ਸਫਲ ਰਹੀ।

ਸਾਲ 1961 ਵਿੱਚ ਹੇਮਾ ਨੂੰ ਇਕ ਲਘੂ ਨਾਟਕ 'ਪਾਂਡਵ ਵਨਵਾਸਮ' 'ਚ ਬਤੌਰ ਡਾਂਸਰ ਕੰਮ ਕਰਨ ਦਾ ਮੌਕਾ ਮਿਲਿਆ। ਫਿਲਮੀ ਕਰੀਅਰ ਦੀ ਸ਼ੁਰੂਆਤ ਉਨ੍ਹਾਂ ਰਾਜਕਪੂਰ ਨਾਲ ਫਿਲਮ 'ਸਪਨੋਂ ਕਾ ਸੌਦਾਗਰ' ਨਾਲ ਕੀਤੀ। ਫਿਲਮ 'ਜੌਨੀ ਮੇਰਾ ਨਾਮ' ਨੇ ਉਨ੍ਹਾਂ ਨੂੰ ਸਫਲਤਾ ਦਿਵਾਈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News