ਫਿਰ 'ਹੇਰਾ ਫੇਰੀ' ਕਰੇਗੀ ਬਾਲੀਵੁੱਡ ਦੀ ਇਹ ਤਿਕੜੀ
2/2/2019 12:43:36 PM
ਮੁੰਬਈ (ਬਿਊਰੋ) : ਬਾਲੀਵੁੱਡ ਐਕਟਰ ਸੁਨੀਲ ਸ਼ੈੱਟੀ, ਅਕਸ਼ੈ ਕੁਮਾਰ ਤੇ ਪਰੇਸ਼ ਰਾਵਲ ਦੀ ਤਿਕੜੀ ਜਲਦ ਹੀ ਆਪਣੀ ਸੁਪਰਹਿੱਟ ਫਿਲਮ 'ਹੇਰਾ ਫੇਰੀ' ਦਾ ਸੀਕਵਲ ਲੈ ਕੇ ਆ ਰਹੀ ਹੈ। ਫੈਨਜ਼ ਨੂੰ ਜਲਦ ਹੀ ਫੇਵਰੇਟ ਰਾਜੂ, ਸ਼ਿਆਮ ਅਤੇ ਬਾਬੂਰਾਓ ਸਿਲਵਰ ਸਕ੍ਰੀਨ 'ਤੇ ਨਜ਼ਰ ਆਉਣਗੇ। ਇਹ 'ਹੇਰੀ ਫੇਰੀ' ਸੀਰੀਜ਼ ਦੀ ਤੀਜੀ ਫਿਲਮ ਹੋਵੇਗੀ। ਫਿਲਮ ਦੀ ਲੰਬੇ ਸਮੇਂ ਤੋਂ ਤਿਆਰੀ ਚਲ ਰਹੀ ਸੀ ਪਰ ਕਿਸੇ ਨਾ ਕਿਸੇ ਗੱਲ ਕਾਰਨ ਫਿਲਮ ਸ਼ੁਰੂ ਨਹੀਂ ਹੋ ਪਾ ਰਹੀ ਸੀ। ਹੁਣ ਲੱਗਦਾ ਹੈ ਕਿ ਫਿਲਮ ਟ੍ਰੈਕ 'ਤੇ ਪਰਤ ਰਹੀ ਹੈ। ਹੁਣ ਫੈਨਜ਼ ਦਾ ਇੰਤਜ਼ਾਰ ਖਤਮ ਹੁੰਦਾ ਨਜ਼ਰ ਆ ਰਿਹਾ ਹੈ। ਫਿਲਮ ਦੀ ਸਕ੍ਰਿਪਟ ਲੌਕ ਕਰ ਦਿੱਤੀ ਗਈ ਹੈ। ਇਸ ਨੂੰ ਇੰਦਰ ਕੁਮਾਰ ਡਾਇਰੈਕਟ ਕਰਨਗੇ।
ਇੰਦਰ ਕੁਮਾਰ ਸਕ੍ਰਿਪਟ 'ਤੇ ਪਿਛਲੇ ਸਾਲ ਤੋਂ ਕੰਮ ਕਰ ਰਹੇ ਹਨ ਅਤੇ ਇਸ ਦੇ ਪਹਿਲੇ ਹਿੱਸੇ ਦੀ ਕਹਾਣੀ ਨੂੰ ਫਾਈਨਲ ਕਰ ਲਿਆ ਗਿਆ ਹੈ ਜਦਕਿ ਦੂਜੇ ਹਿੱਸੇ 'ਚ ਕੁਝ ਬਦਲਾਅ ਕਰਨੇ ਬਾਕੀ ਹਨ। 'ਹੇਰਾ ਫੇਰੀ' ਨੂੰ ਲੈ ਕੇ ਟੀਮ ਕਿਸੇ ਤਰ੍ਹਾਂ ਦੀ ਜਲਬਾਜ਼ੀ ਨਹੀਂ ਕਰਨਾ ਚਾਹੁੰਦੀ ਕਿਉਂਕਿ ਇਹ ਫ੍ਰੈਂਚਾਈਜ਼ੀ ਕਾਫੀ ਵੱਡੀ ਹੈ ਅਤੇ ਟੀਮ ਕਹਾਣੀ ਨਾਲ ਕੋਈ ਸਮਝੌਤਾ ਨਹੀਂ ਕਰਨਾ ਚਾਹੁੰਦੀ। 'ਹੇਰਾ ਫੇਰੀ 3' ਇਸੇ ਸਾਲ ਦੀ ਆਖਰ ਤੱਕ ਫਲੌਰ 'ਤੇ ਆ ਜਾਵੇਗੀ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ