ਆਖਿਰ ਕਿਉਂ ਐਸ਼ਵਰਿਆ ਤੋਂ ਸੰਜੇ ਦੱਤ ਨੂੰ ਦੂਰ ਰਹਿਣ ਦੀ ਭੈਣਾਂ ਨੇ ਦਿੱਤੀ ਚਿਤਾਵਨੀ, ਜਾਣੋ ਵਜ੍ਹਾ

5/26/2020 4:25:33 PM

ਮੁੰਬਈ (ਬਿਊਰੋ) — ਬਾਲੀਵੁੱਡ ਅਦਾਕਾਰਾ ਐਸ਼ਵਰਿਆ ਰਾਏ ਬਾਲੀਵੁੱਡ ਦੀਆਂ ਸਭ ਤੋਂ ਸਫਲ ਹੀਰੋਇਨਾਂ 'ਚੋਂ ਇੱਕ ਹੈ। ਉਨ੍ਹਾਂ ਦੀ ਖੂਬਸੂਰਤੀ ਦੇ ਚਰਚੇ ਦੇਸ਼ 'ਚ ਹੀ ਨਹੀਂ ਸਗੋ ਵਿਦੇਸ਼ਾਂ 'ਚ ਵੀ ਹੁੰਦੇ ਹਨ। ਇੱਕ ਸਮਾਂ ਇਸ ਤਰ੍ਹਾਂ ਦਾ ਵੀ ਸੀ ਜਦੋਂ ਵੱਡੇ-ਵੱਡੇ ਅਦਾਕਾਰ ਉਨ੍ਹਾਂ ਨਾਲ ਫਿਲਮਾਂ 'ਚ ਕੰਮ ਕਰਨ ਲਈ ਤਰਸਦੇ ਸਨ, ਇਨ੍ਹਾਂ ਵਿਚੋਂ ਇੱਕ ਸਨ ਸੰਜੇ ਦੱਤ। ਸੰਜੇ ਦੱਤ ਨੇ ਇੱਕ ਇੰਟਰਵਿਊ 'ਚ ਕਿਹਾ ਸੀ ਕਿ ਜਦੋਂ ਉਨ੍ਹਾਂ ਨੇ ਐਸ਼ਵਰਿਆ ਰਾਏ ਨੂੰ ਪਹਿਲੀ ਵਾਰ ਦੇਖਿਆ ਸੀ ਤਾਂ ਉਹ ਉਨ੍ਹਾਂ ਦੀ ਖੂਬਸੂਰਤੀ ਦੇ ਦੀਵਾਨੇ ਹੋ ਗਏ ਸਨ। ਸੰਜੇ ਨੇ ਦੱਸਿਆ ਕਿ ਉਹ ਕਿਸੇ ਨਾ ਕਿਸੇ ਬਹਾਨੇ ਐਸ਼ਵਰਿਆ ਨਾਲ ਜੁੜਨਾ ਚਾਹੁੰਦੇ ਸਨ ਪਰ ਉਨ੍ਹਾਂ ਦੀਆਂ ਭੈਣਾਂ ਨੇ ਉਸ ਨੂੰ ਚਿਤਾਵਨੀ ਦਿੱਤੀ ਅਤੇ ਐਸ਼ਵਰਿਆ ਤੋਂ ਦੂਰ ਰਹਿਣ ਲਈ ਕਿਹਾ ਸੀ।

ਦਰਅਸਲ ਇਹ ਗੱਲ ਸਾਲ 1993 ਦੀ ਹੈ, ਜਦੋਂ ਸੰਜੇ ਨੂੰ ਐਸ਼ਵਰਿਆ ਨਾਲ ਫੋਟੋਸ਼ੂਟ ਕਰਨ ਦਾ ਮੌਕਾ ਮਿਲਿਆ ਸੀ। ਇਸ ਦੌਰਾਨ ਸੰਜੇ ਦੱਤ ਐਸ਼ਵਰਿਆ ਨਾਲ ਦੋਸਤੀ ਦਾ ਹੱਥ ਵਧਾਉਣਾ ਚਾਹੁੰਦੇ ਸਨ ਪਰ ਉਨ੍ਹਾਂ ਦੀਆਂ ਭੈਣਾਂ ਨੇ ਸੰਜੇ ਨੂੰ ਸਾਫ ਚਿਤਾਵਨੀ ਦੇ ਦਿੱਤੀ ਕਿ ਉਹ ਐਸ਼ਵਰਿਆ ਨੂੰ ਬਹਿਲਾਉਣ ਦੀ ਕੋਸ਼ਿਸ ਨਾ ਕਰੇ ਅਤੇ ਨਾ ਹੀ ਉਸ ਦਾ ਨੰਬਰ ਲਵੇ ਕਿਉਂਕਿ ਉਸ ਦੌਰਾਨ ਸੰਜੇ ਦੀ ਇਮੇਜ਼ ਬਹੁਤ ਖਰਾਬ ਸੀ। ਸੰਜੇ ਦੀ ਖਰਾਬ ਛਵੀ ਬਾਰੇ ਉਨ੍ਹਾਂ ਦੀਆਂ ਭੈਣਾਂ ਨੂੰ ਵੀ ਪੂਰੀ ਜਾਣਕਾਰੀ ਸੀ। ਤੁਹਾਨੂੰ ਦੱਸ ਦਿੰਦੇ ਹਾਂ ਕਿ ਸੰਜੇ ਨੇ 'ਸ਼ਬਦ' ਫਿਲਮ 'ਚ ਐਸ਼ਵਰਿਆ ਨਾਲ ਕੰਮ ਕੀਤਾ ਸੀ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Content Editor sunita

Related News