ਨੇਹਾ ਕੱਕੜ ਦੇ ਸਾਬਕਾ ਪ੍ਰੇਮੀ ਹਿਮਾਂਸ਼ ਕੋਹਲੀ ਨਾਲ ਹੋਈ ਲੁੱਟ ਖੋਹ
12/11/2019 3:56:04 PM
ਨਵੀਂ ਦਿੱਲੀ (ਬਿਊਰੋ) : ਬਾਲੀਵੁੱਡ ਤੇ ਪੰਜਾਬੀ ਗਾਇਕਾ ਨੇਹਾ ਕੱਕੜ ਕਾਰਨ ਹਿਮਾਂਸ਼ ਕੋਹਲੀ ਅਕਸਰ ਸੁਰਖੀਆਂ 'ਚ ਬਣੇ ਰਹਿੰਦੇ ਹਨ। ਹਾਲ ਹੀ 'ਚ 'ਇੰਡੀਅਨ ਆਈਡਲ' ਦੇ ਮੰਚ 'ਤੇ ਨੇਹਾ ਕੱਕੜ ਨੇ ਆਪਣੇ ਬੁਰੇ ਦਿਨਾਂ ਨੂੰ ਯਾਦ ਕੀਤਾ, ਜਿਸ ਤੋਂ ਬਾਅਦ ਹਿਮਾਂਸ਼ ਕੋਹਲੀ ਇਕ ਵਾਰ ਫਿਰ ਖਬਰਾਂ 'ਚ ਆ ਗਿਆ। ਹਾਲ ਹੀ 'ਚ ਉਨ੍ਹਾਂ ਨੂੰ ਇਕ ਹਾਦਸੇ 'ਚੋਂ ਗੁਜ਼ਰਨਾ ਪਿਆ। ਹਿਮਾਂਸ਼ ਕੋਹਲੀ ਆਪਣੇ ਇਕ ਵੀਡੀਓ ਸ਼ੂਟ ਲਈ ਵੈਨਿਸ ਗਏ ਸਨ। ਉੱਥੇ ਹੀ ਉਨ੍ਹਾਂ ਨਾਲ ਲੁੱਟ ਖੋਹ ਹੋ ਗਈ। ਇਸ ਘਟਨਾ 'ਚ ਉਨ੍ਹਾਂ ਦਾ ਸਾਰਾ ਕੀਮਤੀ ਸਾਮਾਨ ਤਾਂ ਗਿਆ ਹੀ, ਡੂੰਗੇ ਮੈਂਟਲ ਟ੍ਰੌਮਾ 'ਚੋਂ ਵੀ ਉਨ੍ਹਾਂ ਨੂੰ ਗੁਜ਼ਰਨਾ ਪਿਆ। ਉਹ ਹਾਲੇ ਵੀ ਵਿਦੇਸ਼ 'ਚ ਫਸੇ ਹੋਏ ਹਨ ਕਿਉਂਕਿ ਉਨ੍ਹਾਂ ਦਾ ਪਾਸਪੋਰਟ ਵੀ ਇਸ ਘਟਨਾ 'ਚ ਚੋਰੀ ਹੋ ਗਿਆ।
ਦੱਸ ਦਈਏ ਕਿ ਹਿਮਾਂਸ਼ ਕੋਹਲੀ ਆਪਣੇ ਨਾਲ ਗਈ ਟੀਮ ਦੀ ਮਦਦ ਨਾਲ ਵਿਦੇਸ਼ 'ਚ ਦਿਨ ਕੱਟ ਰਿਹਾ ਹੈ। ਹਿਮਾਂਸ਼ ਕੋਹਲੀ ਨੇ ਕਿਹਾ ਹੈ, ''ਮੈਂ ਕਾਰ 'ਚ ਵੈਨਿਸ ਲਈ ਨਿਕਲ ਰਿਹਾ ਸੀ। ਸਵਿਟਜ਼ਰਲੈਂਡ ਛੱਡਣ ਤੋਂ ਪਹਿਲਾਂ ਸੋਚਿਆ ਕਿ ਕੁਝ ਪਲ ਹੋਰ ਇਸ ਨੂੰ ਨਿਹਾਰ ਲਵਾਂ। ਮੈਂ ਇੱਥੇ ਆਪਣਾ ਨਵਾਂ ਟਰੈਕ ਸ਼ੂਟ ਕਰਨ ਆਇਆ ਸੀ। ਅਸੀਂ ਇਕ ਜਗ੍ਹਾ ਕਾਰ ਪਾਰਕ ਕੀਤੀ ਤੇ ਲਗਪਗ ਇਕ ਘੰਟਾ ਆਲੇ-ਦੁਆਲੇ ਘੁੰਮਦੇ ਰਹੇ। ਜਦੋਂ ਪਰਤ ਕੇ ਆਏ ਤਾਂ ਦੇਖਿਆ ਕਿ ਕਾਰ ਦੇ ਸਾਰੇ ਦਰਵਾਜ਼ੇ ਖੁੱਲ੍ਹੇ ਸਨ। ਡਿੱਕੀ ਤਕ ਉਨ੍ਹਾਂ ਨੇ ਖੋਲ੍ਹ ਲਈ ਸੀ। ਅਸੀਂ ਦੌੜ ਕੇ ਕਾਰ ਨੇੜੇ ਪੁੱਜੇ ਪਰ ਉਸ 'ਚ ਕੁਝ ਨਹੀਂ ਸੀ।''
ਦੱਸਣਯੋਗ ਹੈ ਕਿ ਹਿਮਾਂਸ਼ ਕੋਹਲੀ ਦਾ ਕਾਫੀ ਸਾਮਾਨ ਇਸ ਘਟਨਾ ਦੌਰਾਨ ਚਲਾ ਗਿਆ। ਉਨ੍ਹਾਂ ਨੂੰ ਆਦਤ ਹੈ ਕਾਫੀ ਮਹਿੰਗੇ ਸਾਮਾਨ ਨਾਲ ਸਫਰ ਕਰਨ ਦੀ। ਉਹ ਸ਼ੂਟ 'ਤੇ ਸੀ ਤਾਂ ਕੱਪੜੇ, ਬੈਗ, ਘੜੀਆਂ ਤੇ ਤਮਾਮ ਅਸੈੱਸਰੀਜ਼ ਉਨ੍ਹਾਂ ਦੇ ਨਾਲ ਸਨ। ਸਾਰੇ ਕਾਗਜ਼ਾਤ ਵੀ ਉਨ੍ਹਾਂ ਦੇ ਨਾਲ ਹੀ ਚਲੇ ਗਏ। ਪਾਸਪੋਰਟ ਜਾਣ ਕਾਰਨ ਉਹ ਕਾਫੀ ਪਰੇਸ਼ਾਨ ਹੋਏ ਅਤੇ ਸਾਰਾ ਕੈਸ਼ ਵੀ ਬੈਗ 'ਚ ਹੀ ਸੀ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ