ਇਕ ਤੀਰ ਨਾਲ ਹਿਮਾਂਸ਼ੀ ਖੁਰਾਣਾ ਨੇ ਲਾਏ 2 ਨਿਸ਼ਾਨੇ, ਹੇਟਰਾਂ ਨੂੰ ਇੰਝ ਦਿੱਤਾ ਕਰਾਰਾ ਜਵਾਬ
4/11/2020 8:47:07 AM
ਜਲੰਧਰ (ਵੈੱਬ ਡੈਸਕ) - ਰਿਐਲਿਟੀ ਸ਼ੋਅ 'ਬਿੱਗ ਬੌਸ 13' ਤੋਂ ਬਾਅਦ ਹਿਮਾਂਸ਼ੀ ਖੁਰਾਣਾ ਲਗਾਤਾਰ ਸੁਰਖੀਆਂ ਵਿਚ ਛਾਈ ਹੋਈ ਹੈ। ਇਸ ਸ਼ੋਅ ਵਿਚ ਹਿਮਾਂਸ਼ੀ ਖੁਰਾਣਾ ਦੀਆਂ ਨਜ਼ਦੀਕੀਆਂ ਆਸਿਮ ਰਿਆਜ਼ ਨਾਲ ਵਧੀਆਂ, ਉਸ ਨੇ ਆਪਣੇ ਮੰਗੇਤਰ ਨਾਲੋਂ ਸਾਰੇ ਰਿਸ਼ਤੇ-ਨਾਤੇ ਤੋੜ ਲਏ। ਹਿਮਾਂਸ਼ੀ ਦੇ ਇਸ ਫੈਸਲੇ ਦਾ ਕਈ ਲੋਕਾਂ ਨੇ ਵਿਰੋਧ ਵੀ ਕੀਤਾ ਸੀ ਪਰ ਉਸਨੇ ਇਸਦੀ ਕੋਈ ਪ੍ਰਵਾਹ ਨਹੀਂ ਕੀਤੀ।
I think bille bille nain kudio ke baad haters ki playlist me Ek or gana add krva deti hu ......... distance song soon 😜😜
— Himanshi khurana (@realhimanshi) April 8, 2020
ਦੱਸ ਦਈਏ ਕਿ ਹਿਮਾਂਸ਼ੀ ਇਸ ਤਰ੍ਹਾਂ ਦੀਆਂ ਚੀਜ਼ਾਂ ਨੂੰ ਬਹੁਤ ਸ਼ਾਨਦਾਰ ਤਰੀਕੇ ਨਾਲ ਸੰਭਾਲਦੀ ਹੈ ਅਤੇ ਇਸ ਦੇ ਨਾਲ ਹੀ ਉਹ ਆਪਣੇ ਹੇਟਰਾਂ ਨੂੰ ਵੀ ਕਰਾਰਾ ਜਵਾਬ ਦਿੰਦੀ ਹੈ। ਹਿਮਾਂਸ਼ੀ ਨੇ ਇਕ ਟਵਿੱਟਰ 'ਤੇ ਇਕ ਟਵੀਟ ਕੀਤਾ ਹੈ, ਜਿਸ ਵਿਚ ਉਸਨੇ ਆਪਣੇ ਹੇਟਰਾਂ ਨੂੰ ਚੇਤਾਵਨੀ ਦਿੱਤੀ ਹੈ। ਹਿਮਾਂਸ਼ੀ ਨੇ ਟਵੀਟ ਵਿਚ ਲਿਖਿਆ, 'ਮੈਂ ਸੋਚਿਆ ਕਿ ਬਿੱਲੇ ਬਿੱਲੇ ਨੈਣ ਕੁੜੀ ਦੇ' ਤੋਂ ਬਾਅਦ ਹੇਟਰਾਂ ਦੀ ਪਲੇਅ ਲਿਸਟ ਵਿਚ ਇਕ ਹੋਰ ਗੀਤ ਐੱਡ ਕਰਵਾ ਦੇਵਾਂ....ਡਿਸਟੈਂਸ ਗਾਣਾ ਬਹੁਤ ਹੀ ਛੇਤੀ। ਇਸ ਟਵੀਟ ਰਹੀ ਹਿਮਾਂਸ਼ੀ ਖੁਰਾਣਾ ਨੇ ਦੱਸ ਦਿੱਤਾ ਹੈ ਕਿ ਉਹ ਬਹੁਤ ਜਲਦ ਸੋਸ਼ਲ ਮੀਡੀਆ 'ਤੇ ਧਮਾਲ ਮਚਾਉਣ ਵਾਲੀ ਹੈ ਤੇ ਉਸਦੇ ਹੇਟਰ ਇਸ ਲਈ ਤਿਆਰ ਰਹਿਣ।
Ab India nahi rukega, kyuki UPI chalega. PaySafeIndia.
— Himanshi khurana (@realhimanshi) April 10, 2020
Pay Karna ho, UPI Karo. #UPIChalegaChallenge pic.twitter.com/hwwE1YPJtR
ਹਿਮਾਂਸ਼ੀ ਖੁਰਾਣਾ ਨੇ 'ਬਿੱਗ ਬੌਸ 13' ਦੇ ਘਰ ਤੋਂ ਬਾਹਰ ਆਉਂਦੇ ਹੀ ਆਪਣਾ ਨਵਾਂ ਗੀਤ 'ਸ਼ਰੇਆਮ' ਰਿਲੀਜ਼ ਕੀਤਾ ਸੀ,ਜਿਸ ਨੂੰ ਦਰਸ਼ਕਾਂ ਵੱਲੋਂ ਕਾਫੀ ਪਸੰਦ ਕੀਤਾ ਗਿਆ। ਇਸ ਗੀਤ ਤੋਂ ਲੋਕਾਂ ਨੇ ਅੰਦਾਜ਼ਾ ਲਾਇਆ ਸੀ ਕਿ ਇਹ ਗੀਤ ਹਿਮਾਂਸ਼ੀ ਨੇ ਆਸਿਮ ਨੂੰ ਡੈਡੀਕੇਟ ਕੀਤਾ ਸੀ। ਇਸ ਤੋਂ ਬਾਅਦ ਹਾਲ ਹੀ ਹਿਮਾਂਸ਼ੀ ਖੁਰਾਣਾ ਤੇ ਆਸਿਮ ਰਿਆਜ਼ ਦਾ ਗੀਤ 'ਤੂੰ ਕੱਲ੍ਹਾ ਸੋਹਣਾ ਨਹੀਂ' ਰਿਲੀਜ਼ ਹੋਇਆ ਸੀ, ਜਿਸ ਨੂੰ ਫੈਨਜ਼ ਵੱਲੋ ਕਾਫੀ ਪਸੰਦ ਕੀਤਾ ਗਿਆ। ਇਸ ਗੀਤ ਵਿਚ ਦੋਹਾ ਦੀ ਸ਼ਾਨਦਾਰ ਕੈਮਿਸਟਰੀ ਦੇਖਣ ਨੂੰ ਮਿਲੀ।
Dress @zara Heel @callitspring Accessories @thecelebstore_official
A post shared by Himanshi Khurana 👑 (@iamhimanshikhurana) on Apr 9, 2020 at 10:32am PDT
ਦੱਸਣਯੋਗ ਹੈ ਕਿ ਹਿਮਾਂਸ਼ੀ ਖੁਰਾਣਾ ਅਤੇ ਆਸਿਮ ਰਿਆਜ਼ ਦੀ ਮੁਲਾਕਾਤ ਇਕ ਰਿਐਲਿਟੀ ਸ਼ੋਅ ਦੌਰਾਨ ਹੋਈ ਸੀ ਅਤੇ ਦੋਵਾਂ ਦੀ ਵਧੀਆ ਬਾਂਡਿੰਗ ਸ਼ੋਅ ਦੌਰਾਨ ਦੇਖਣ ਨੂੰ ਮਿਲੀ ਸੀ। ਹਿਮਾਂਸ਼ੀ ਅਤੇ ਆਸਿਮ ਆਪਣੀ ਰਿਲੇਸ਼ਨਸ਼ਿਪ ਨੂੰ ਲੈ ਕੇ ਪਿਛਲੇ ਕਾਫੀ ਸਮੇਂ ਤੋਂ ਲਗਾਤਾਰ ਚਰਚਾ ਵਿਚ ਹਨ। ਕੁਝ ਦਿਨ ਪਹਿਲਾਂ ਹੀ ਹਿਮਾਂਸ਼ੀ ਖੁਰਾਣਾ ਨੇ ਇਕ ਟਵੀਟ ਕੀਤਾ ਹੈ, ਜਿਸ ਨਾਲ ਸੋਸ਼ਲ ਮੀਡੀਆ 'ਤੇ ਨਵੀਂ ਚਰਚਾ ਛਿੜ ਗਈ ਸੀ। ਉਸ ਨੇ ਟਵੀਟ ਕੀਤਾ ਸੀ, ਜਿਸ ਵਿਚ ਉਸ ਨੇ ਲਿਖਿਆ, ''ਸਾਨੂੰ ਕੋਈ ਨਾਲ ਨਹੀਂ ਵੇਖਣਾ ਚਾਹੁੰਦਾ।'' ਇਸ ਟਵੀਟ ਦੇ ਨਾਲ ਹੀ ਉਸ ਨੇ ਇਕ ਟੁੱਟਿਆ ਹੋਇਆ ਦਿਲ ਵੀ ਪੋਸਟ ਕੀਤਾ ਹੈ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ