ਬਿੱਗ ਬੌਸ 13 : ਹਿਮਾਂਸ਼ੀ ਖੁਰਾਨਾ ''ਤੇ ਭੜਕੀ ਸਨਾ ਖਾਨ, ਲਾਏ ਗੰਭੀਰ ਦੋਸ਼

1/31/2020 3:05:57 PM

ਮੁੰਬਈ (ਬਿਊਰੋ) — ਰਿਐਲਿਟੀ ਟੀ. ਵੀ. ਸ਼ੋਅ 'ਬਿੱਗ ਬੌਸ 13' ਦੇ ਘਰ 'ਚ ਜਦੋਂ ਤੋਂ ਮੁਕਾਬਲੇਬਾਜ਼ ਦੇ ਕਨੈਕਸ਼ਨ ਆਏ ਹਨ, ਉਦੋਂ ਤੋਂ ਸ਼ੋਅ 'ਚ ਨਵਾਂ ਐਂਗਲ ਦੇਖਣ ਨੂੰ ਮਿਲ ਰਿਹਾ ਹੈ। ਹਿਮਾਂਸ਼ੀ ਖੁਰਾਨਾ ਆਸਿਮ ਰਿਆਜ਼ ਦਾ ਕਨੈਕਸ਼ਨ ਬਣ ਕੇ ਆਈ ਹੈ। ਸ਼ੋਅ 'ਚ ਆਸਿਮ ਰਿਆਜ਼-ਹਿਮਾਂਸ਼ੀ ਖੁਰਾਨਾ ਦੀ ਲਵ ਸਟੋਰੀ ਦੇਖਣ ਨੂੰ ਮਿਲ ਰਹੀ ਹੈ। ਆਸਿਮ ਨੇ ਨੈਸ਼ਨਲ ਟੀ. ਵੀ. 'ਤੇ ਹਿਮਾਂਸ਼ੀ ਨੂੰ ਵਿਆਹ ਲਈ ਪ੍ਰਪੋਜ਼ ਕੀਤਾ ਤੇ ਆਈ. ਲਵ. ਯੂ ਬੋਲਿਆ। ਇਸੇ ਦੌਰਾਨ ਹਿਮਾਂਸ਼ੀ ਜਿਵੇਂ ਆਸਿਮ ਨੂੰ ਆਪਣੀ ਫੀਲਿੰਗਸ ਨਹੀਂ ਦੱਸ ਰਹੀ ਹੈ। ਇਸ ਤੋਂ ਸਾਬਿਤ ਹੁੰਦਾ ਹੈ ਕਿ ਹਿਮਾਂਸ਼ੀ ਖੁਰਾਨਾ ਇਸ ਰਿਸ਼ਤੇ ਨੂੰ ਲੈ ਕੇ ਵੀ ਜਲਦਬਾਜ਼ੀ ਨਹੀਂ ਕਰਨਾ ਚਾਹੁੰਦੀ। ਬੀਤੇ ਐਪੀਸੋਡ 'ਚ ਹਿਮਾਂਸ਼ੀ ਨੇ ਦੱਸਿਆ ਕਿ ਉਸ ਨੇ ਆਸਿਮ ਦਾ ਪ੍ਰਪੋਜ਼ਲ ਫਿਲਮੀ ਲੱਗਾ। ਹਿਮਾਂਸ਼ੀ ਦਾ ਇਹ ਵਤੀਰਾ ਸਾਬਕਾ ਮੁਕਾਬਲੇਬਾਜ਼ ਸਨਾ ਖਾਨ ਨੂੰ ਪਸੰਦ ਨਹੀਂ ਆ ਰਿਹਾ ਹੈ। ਉਸ ਦਾ ਮੰਨਣਾ ਹੈ ਕਿ ਉਹ ਆਸਿਮ ਨੂੰ ਬੇਫਕੂਫ ਬਣਾ ਰਹੀ ਹੈ।

ਸਨਾ ਖਾਨ ਨੇ ਟਵੀਟ ਕਰਕੇ ਲਾਈ ਹਿਮਾਂਸ਼ੀ ਦੀ ਕਲਾਸ
ਸਨਾ ਖਾਨ ਨੇ ਟਵੀਟ ਕਰਕੇ ਲਿਖਿਆ, ''ਹਿਮਾਂਸ਼ੀ ਜੋ ਵੀ ਰਸ਼ਮੀ ਨਾਲ ਗੱਲਾਂ ਕਰ ਰਹੀ ਹੈ, ਉਹ ਬੇਵਕੂਫਾਨਾ ਹੈ। ਉਹ ਆਸਿਮ ਦਾ ਖੇਡ ਤੇ ਉਸ ਦੀ ਇਮੇਜ ਬਰਬਾਦ ਕਰ ਰਹੀ ਹੈ ਕਿਉਂਕਿ ਹਿਮਾਂਸ਼ੀ ਦੀਆਂ ਗੱਲਾਂ ਲੋਕਾਂ ਤੇ ਵੋਟਸ ਨੂੰ ਕੰਫਿਊਜ਼ ਕਰ ਸਕਦੀ ਹੈ। ਜੇਕਰ ਅਜਿਹਾ ਸੀ ਤਾਂ ਉਸ ਨੇ ਘਰ 'ਚ ਨਹੀਂ ਆਉਣਾ ਸੀ।''

ਦੂਜੇ ਟਵੀਟ 'ਚ ਸਨਾ ਨੇ ਲਿਖਿਆ, ''ਹਿਮਾਂਸ਼ੀ ਸ਼ੋਅ 'ਚ ਆਪਣਾ ਮੈਟਰ ਕਲੀਅਰ ਕਰਨ ਆਈ ਹੈ ਤੇ ਉਹ ਆਸਿਮ ਨੂੰ ਬੇਫਕੂਫ ਦਿਖਾਉਣਾ ਚਾਹੁੰਦੀ ਹੈ। ਉਹ ਆਸਿਮ ਦੇ ਵੋਟਸ ਨੂੰ ਖਤਰੇ 'ਚ ਪਾ ਰਹੀ ਹੈ। ਜਦੋਂ ਤੋਂ ਹਿਮਾਂਸ਼ੀ ਸ਼ੋਅ 'ਚ ਆਈ ਹੈ, ਆਪਣੇ ਸਾਬਕਾ ਪ੍ਰੇਮੀ ਤੇ ਉਸ ਦੇ ਮਾਤਾ-ਪਿਤਾ ਬਾਰੇ ਹੀ ਗੱਲ ਕਰ ਰਹੀ ਹੈ ਪਰ ਆਸਿਮ ਬਾਰੇ ਕੁਝ ਨਹੀਂ ਬੋਲ ਰਹੀ। ਸਨਾ ਨੇ ਆਸਿਮ ਦੇ ਭਰਾ ਓਮਰ ਰਿਆਜ਼ ਦੇ ਹਿਮਾਂਸ਼ੀ ਦੀ ਬਜਾਏ 'ਬਿੱਗ ਬੌਸ' 'ਚ ਜਾਣ ਦੀ ਗੱਲ ਕੀਤੀ। ਅਦਾਕਾਰਾ ਨੇ ਲਿਖਿਆ ਕਾਸ਼ ਹਿਮਾਂਸ਼ੀ ਦੀ ਜਗ੍ਹਾ ਓਮਰ ਘਰ 'ਚ ਜਾਂਦੇ। ਉਹ ਆਸਿਮ ਤੇ ਉਸ ਦੀ ਗੇਮ ਨੂੰ ਹੋਰ ਮਜ਼ਬੂਤ ਕਰਦੇ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News