ਇੰਟਰਨੈੱਟ ''ਤੇ ਹਿਮਾਂਸ਼ੀ ਖੁਰਾਨਾ ਦੀ ਖੂਬਸੂਰਤੀ ਤੇ ਹੌਟਨੈੱਸ ਦੇ ਜਲਵੇ
11/8/2018 1:28:40 PM
ਜਲੰਧਰ (ਬਿਊਰੋ)— ਪੰਜਾਬੀ ਅਦਾਕਾਰਾ ਤੇ ਮਾਡਲ ਹਿਮਾਂਸ਼ੀ ਖੁਰਾਨਾ ਸੋਸ਼ਲ ਮੀਡੀਆ 'ਤੇ ਅਕਸਰ ਖੂਬਸੂਰਤ ਅਤੇ ਹੌਟ ਤਸਵੀਰਾਂ ਸ਼ਾਂਝੀਆਂ ਕਰਦੀ ਰਹਿੰਦੀ ਹੈ। ਉਹ ਕਈ ਪੰਜਾਬੀ ਗੀਤਾਂ 'ਚ ਆਪਣੇ ਜਲਵੇ ਦਿਖਾ ਚੁੱਕੀ ਹੈ।
ਹਿਮਾਂਸ਼ੀ ਆਪਣੇ ਗੈਲਮਰਸ ਲੁੱਕ ਨਾਲ ਕਿਸੇ ਵੀ ਹਸੀਨਾ ਨੂੰ ਟੱਕਰ ਦੇ ਸਕਦੀ ਹੈ। ਹੁਣ ਹਾਲ ਹੀ 'ਚ ਹਿਮਾਂਸ਼ੀ ਨੇ ਆਪਣੇ ਇੰਸਟਾ ਅਕਾਊਂਟ 'ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ 'ਚ ਉਨ੍ਹਾਂ ਦਾ ਸਟਨਿੰਗ ਲੁੱਕ ਦੇਖਣਯੋਗ ਹੈ।
ਪ੍ਰਸ਼ੰਸਕ ਵੀ ਹਰ ਵਾਰ ਹਿਮਾਂਸ਼ੀ ਦਾ ਕਾਤਿਲਾਨਾ ਅੰਦਾਜ਼ ਪਸੰਦ ਕਰਦੇ ਹਨ। ਜਾਣਕਾਰੀ ਮੁਤਾਬਕ ਹਿਮਾਂਸ਼ੀ ਖੁਰਾਨਾ ਦੇ ਇੰਸਟਾਗ੍ਰਾਮ 'ਤੇ ਲੱਖਾਂ ਦੀ ਤਾਦਾਦ 'ਚ ਫਾਲੋਅਰਜ਼ ਹਨ, ਜੋ ਉਨ੍ਹਾਂ ਨੂੰ ਬਹੁਤ ਜ਼ਿਆਦਾ ਪਸੰਦ ਕਰਦੇ ਹਨ।
ਹਿਮਾਂਸ਼ੀ ਆਪਣੇ ਫਾਲੋਅਰਜ਼ ਲਈ ਹਰ ਦਿਨ ਖੂਬਸੂਰਤ ਅਤੇ ਬੋਲਡ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਦੀ ਰਹਿੰਦੀ ਹੈ, ਜੋ ਤੁਸੀ ਸਾਰਿਆਂ ਨੇ ਦੇਖੀਆਂ ਹੀ ਹੋਣਗੀਆਂ।
ਅਕਸਰ ਹੀ ਬੋਲਡ, ਹੌਟ ਤੇ ਸੰਸਕਾਰੀ ਲੁੱਕਸ 'ਚ ਹਿਮਾਂਸ਼ੀ ਨੇ ਆਪਣੇ ਜਲਵੇ ਦਿਖਾਏ ਹਨ। ਅੱਜ ਅਸੀਂ ਤੁਹਾਡੇ ਲਈ ਹਿਮਾਂਸ਼ੀ ਦੀਆਂ ਜੋ ਤਸਵੀਰਾਂ ਲੈ ਕੇ ਆਏ ਹਾਂ ਉਹ ਸਾਰੀਆਂ ਬਹੁਤ ਹੀ ਬੋਲਡ ਤੇ ਸ਼ਾਨਦਾਰ ਹਨ।
ਇਨ੍ਹਾਂ ਤਸਵੀਰਾਂ 'ਚ ਕਿਤੇ ਨਾ ਕਿਤੇ ਹਿਮਾਂਸ਼ੀ ਟ੍ਰਡੀਸ਼ਨਲ ਲੁੱਕ 'ਚ ਵੀ ਨਜ਼ਰ ਆ ਰਹੀ ਹੈ। ਦੱਸ ਦੇਈਏ ਕਿ ਜੇਕਰ ਪੰਜਾਬੀ ਅਦਾਕਾਰਾਂ ਦੀ ਖੂਬਸੂਰਤੀ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲੇ ਨੰਬਰ 'ਤੇ ਹਿਮਾਂਸ਼ੀ ਦਾ ਹੀ ਨਾਂ ਆਉਂਦਾ ਹੈ।
ਉਹ ਕਈ ਹਿੱਟ ਪੰਜਾਬੀ ਮਿਊਜ਼ਿਕ ਵੀਡੀਓਜ਼ ਕਰ ਚੁੱਕੀ ਹੈ। ਪੰਜਾਬੀ ਗੀਤਾਂ 'ਚ ਉਨ੍ਹਾਂ ਵੱਲੋਂ ਕੀਤੀ ਮਾਡਲਿੰਗ ਨੂੰ ਲੋਕ ਬੇਹੱਦ ਪਸੰਦ ਕਰਦੇ ਹਨ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ