ਆਸਿਮ ਤੇ ਰਸ਼ਮੀ ਦੇ ਅਜਿਹੇ ਡਾਂਸ ਨੂੰ ਦੇਖ ਹਿਮਾਂਸ਼ੀ ਦਾ ਨਿਕਲਿਆ ਹਾਸਾ, ਵੀਡੀਓ ਵਾਇਰਲ

2/18/2020 4:45:24 PM

ਜਲੰਧਰ (ਬਿਊਰੋ) : ਰਿਐਲਿਟੀ ਟੀ. ਵੀ. ਸ਼ੋਅ 'ਬਿੱਗ ਬੌਸ 13' ਖਤਮ ਹੋਣ ਤੋਂ ਬਾਅਦ ਸਾਰੇ ਕੰਟੈਸਟੈਂਟ ਹੁਣ ਬਾਹਰ ਦੀ ਦੁਨੀਆ 'ਚ ਆਪਣੇ ਦੋਸਤਾਂ ਅਤੇ ਪਰਿਵਾਰਕ ਮੈਂਬਰਾਂ ਨਾਲ ਖੂਬ ਇੰਜੁਆਏ ਕਰ ਰਹੇ ਹਨ। ਲਗਭਗ 4 ਮਹੀਨੇ ਤੱਕ ਚੱਲੇ ਇਸ ਰਿਐਲਿਟੀ ਸ਼ੋਅ ਦੇ ਸਿਧਾਰਥ ਸ਼ੁਕਲਾ ਜੇਤੂ ਰਹੇ ਅਤੇ ਆਸਿਮ ਰਿਆਜ ਫਰਸਟ ਰਨਰਅਪ ਬਣੇ। ਸੋਸ਼ਲ ਮੀਡੀਆ 'ਤੇ ਬਿੱਗ ਬੌਸ ਸਟਾਰਸ ਦਾ ਇਕ ਵੀਡੀਓ ਖੂਬ ਵਾਇਰਲ ਹੋ ਰਿਹਾ ਹੈ, ਜਿਸ 'ਚ ਆਸਿਮ ਰਿਆਜ਼, ਉਮਰ ਰਿਆਜ਼ ਅਤੇ ਰਸ਼ਮੀ ਦੇਸਾਈ ਇਕ ਡਾਂਸ ਮੂਵ ਕਰਦੇ ਨਜ਼ਰ ਆ ਰਹੇ ਹਨ। ਆਸਿਮ ਅਤੇ ਰਸ਼ਮੀ ਇਸ ਵੀਡੀਓ 'ਚ ਫਲੋਰ 'ਤੇ ਫਿਲਮ 'ਸਟ੍ਰੀਟ ਡਾਂਸਰ 3ਡੀ' ਦੇ ਗੀਤ 'ਹਾਏ ਗਰਮੀ' 'ਤੇ ਡਾਂਸ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਇਸ ਗੀਤ 'ਤੇ ਨੌਰਾ ਫਤੇਹੀ ਨੇ ਪਰਫਾਰਮ ਕੀਤਾ ਸੀ ਅਤੇ ਉਨ੍ਹਾਂ ਦਾ ਡਾਂਸ ਮੂਵ ਕਾਫੀ ਵਾਇਰਲ ਹੋਇਆ ਸੀ। ਆਸਿਮ ਰਿਆਜ਼ ਅਤੇ ਰਸ਼ਮੀ ਫਲੋਰ 'ਤੇ ਜਦੋਂ ਇਹ ਡਾਂਸ ਮੂਵ ਕਰ ਰਹੇ ਹਨ, ਉਦੋਂ ਹਿਮਾਂਸ਼ੀ ਖੁਰਾਣਾ ਬੈੱਡ 'ਤੇ ਖੜ੍ਹੀ ਹੁੰਦੀ ਹੈ ਅਤੇ ਉਸ ਨੂੰ ਇਹ ਡਾਂਸ ਮੂਵ ਕਰਦੇ ਦੇਖ ਰਹੀ ਹੁੰਦੀ। ਹਿਮਾਂਸ਼ੀ ਨੂੰ ਇਹ ਡਾਂਸ ਇੰਨਾ ਫਨੀ ਲੱਗਦਾ ਹੈ ਕਿ ਉਹ ਆਪਣੀ ਹਾਸਾ ਨਹੀਂ ਰੋਕ ਪਾਉਂਦੀ।

 
 
 
 
 
 
 
 
 
 
 
 
 
 

Mad and cute people they are🤣🤣🤣 Content all in one #UMRA or #UMRASH #rasim #NOMRA I think its time to ship @imrashamidesai @iamhimanshikhurana as #HIMRA 🤣🤣🤣 @imrashamidesai @iamhimanshikhurana @asimriaz77.official @umarriazz91 @nomaanellahi #RaSim #AsimRiaz #RashamiDesai #UmarRiaz #RaSim #UMRA #UMRASH #BB13 #bigboss13 #BiggBoss13 #sidnaaz #pahira #RaSim #RaSim #rasim #NOMRA #HIMRA

A post shared by Asim and Rashami (@rasimvmprofile) on Feb 17, 2020 at 8:45am PST

ਦੱਸ ਦਈਏ ਕਿ ਆਸਿਮ ਰਿਆਜ਼ ਅਤੇ ਰਸ਼ਮੀ 'ਬਿੱਗ ਬੌਸ' ਸੀਜ਼ਨ 13 ਦੇ ਸਭ ਤੋਂ ਮਜ਼ਬੂਤ ਕੰਟੈਸਟੈਂਟ 'ਚੋਂ ਰਹੇ ਹਨ। ਇਹ ਦੋਵੇਂ ਹੀ ਫਿਨਾਲੇ ਤੱਕ ਪਹੁੰਚੇ ਅਤੇ ਦੋਵਾਂ 'ਚ ਕੜੀ ਟੱਕਰ ਸੀ। ਇਕ ਸਮਾਂ ਅਜਿਹਾ ਵੀ ਸੀ, ਜਦੋਂ ਇਹ ਕਹਿਣਾ ਮੁਸ਼ਕਲ ਸੀ ਕਿ ਸਿਧਾਰਥ ਸ਼ੁਕਲਾ, ਆਸਿਮ ਰਿਆਜ਼, ਸ਼ਹਿਨਾਜ ਕੌਰ ਗਿੱਲ ਅਤੇ ਰਸ਼ਮੀ ਦੇਸਾਈ 'ਚੋਂ ਕੌਣ ਹੋਵੇਗਾ, ਜੋ 'ਬਿੱਗ ਬੌਸ' ਦੀ ਟਰਾਫੀ ਚੁੱਕੇਗਾ। ਹਾਲਾਂਕਿ ਅੰਤ 'ਚ ਆਸਿਮ ਅਤੇ ਸਿਧਾਰਥ 'ਚ ਕੜੀ ਟੱਕਰ ਰਹੀ ਅਤੇ ਸਿਧਾਰਥ ਸ਼ੁਕਲਾ ਲਾਈਵ ਵੋਟਿੰਗ ਤੋਂ ਬਾਅਦ ਜੇਤੂ ਐਲਾਨ ਦਿੱਤੇ ਗਏ।

 
 
 
 
 
 
 
 
 
 
 
 
 
 

⭐️ friends on 🔥

A post shared by Himanshi Khurana 🐸 (@iamhimanshikhurana) on Feb 18, 2020 at 1:34am PST

ਦੱਸਣਯੋਗ ਹੈ ਕਿ 'ਬਿੱਗ ਬੌਸ 13' ਫਿਨਾਲੇ ਤੋਂ ਬਾਅਦ ਆਸਿਮ ਰਿਆਜ਼ ਆਪਣੇ ਅਗਲੇ ਪ੍ਰੋਜੈਕਟਸ ਦੀ ਤਲਾਸ਼ 'ਚ ਜੁੱਟ ਗਏ ਹਨ। ਆਸਿਮ ਰਿਆਜ਼ ਦੇ ਬਾਲੀਵੁੱਡ ਡੈਬਿਊ ਨੂੰ ਲੈ ਕੇ ਵੀ ਚਰਚਾ ਸ਼ੁਰੂ ਹੋ ਗਈ ਹੈ। ਮਿਸਟਰ ਖਬਰੀ ਦੀ ਮੰਨੀਏ ਤਾਂ ਆਸਿਮ ਰਿਆਜ਼ ਬਾਲੀਵੁੱਡ ਸੁਪਰਸਟਾਰ ਸ਼ਾਹਰੁਖ ਖਾਨ ਦੀ ਧੀ ਸੁਹਾਨਾ ਖਾਨ ਨਾਲ ਸਕ੍ਰੀਨ ਸ਼ੇਅਰ ਕਰ ਸਕਦੇ ਹਨ। ਫਿਲਮ 'ਸਟੂਡੈਂਟ ਆਫ ਦਿ ਈਅਰ' ਦੇ ਤੀਜੇ ਪਾਰਟ 'ਚ ਸੁਹਾਨਾ ਖਾਨ ਅਤੇ ਆਸਿਮ ਰਿਆਜ਼ ਨਜ਼ਰ ਆ ਸਕਦੇ ਹਨ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News