ਹਿਮਾਂਸ਼ੀ ਖੁਰਾਨਾ ਨੇ ਫਲਾਂਟ ਕੀਤੀ ਡਾਇਮੰਡ ਰਿੰਗ, ਕੀ ਆਸਿਮ ਨਾਲ ਹੋ ਚੁੱਕੀ ਹੈ ਮੰਗਣੀ

3/14/2020 4:58:02 PM

ਮੁੰਬਈ (ਬਿਊਰੋ) — ਬਿੱਗ ਬੌਸ 13 ਦੇ ਮਸ਼ਹੂਰ ਕਪੱਲ ਹਿਮਾਂਸ਼ੀ ਖੁਰਾਨਾ ਤੇ ਆਸਿਮ ਰਿਆਜ਼ ਨੇ ਸ਼ੁਰੂਆਤ ਤੋਂ ਹੀ ਲੋਕਾਂ ਦਾ ਦਿਲ ਜਿੱਤਿਆ ਹੈ। ਫੈਨਜ਼ ਦੋਵਾਂ ਦੇ ਇਕ ਹੋਣ ਦਾ ਇੰਤਜ਼ਾਰ ਕਰ ਰਹੇ ਹਨ। ਉਂਝ ਤਾਂ ਆਸਿਮ ਨੇ ਹਿਮਾਂਸ਼ੀ ਬਿੱਗ ਬੌਸ ਦੇ ਘਰ ’ਚ ਪਰਪੋਜ਼ ਕਰ ਚੁੱਕਾ ਹੈ ਪਰ ਹੁਣ ਲੱਗਦਾ ਹੈ ਕਿ ਸ਼ੋਅ ਤੋਂ ਬਾਹਰ ਆਉਣ ਤੋਂ ਬਾਅਦ ਵੀ ਇਹ ਦੋਵੇਂ ਇਕ-ਦੂਜੇ ਦੇ ਹੋਣ ਲਈ ਤਿਆਰ ਹਨ। ਮੰਨਿਆ ਜਾ ਰਿਹਾ ਹੈ ਕਿ ਆਸਿਮ ਨੇ ਹਿਮਾਂਸ਼ੀ ਨੂੰ ਇਕ ਵਾਰ ਫਿਰ ਪਰਪੋਜ਼ ਕੀਤਾ ਹੈ। ਇਸ ਦਾ ਕਾਰਨ ਹੈ ਹਿਮਾਂਸ਼ੀ ਦੀ ਇੰਸਟਾਗਰਾਮ ਦੀ ਨਵੀਂ ਤਸਵੀਰ। ਹਿਮਾਂਸ਼ੀ ਨੇ ਇੰਸਟਾਗਰਾਮ ਉੱਤੇ ਆਪਣੀਆਂ ਦੋ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਸ ਵਿਚ ਉਹ ਡਾਇਮੰਡ ਦੀ ਖੂਬਸੂਰਤ ਅੰਗੂਠੀ ਦਿਖਾਉਂਦੀ ਨਜ਼ਰ ਆ ਰਹੀ ਹੈ ਤੇ ਕਿਸੇ ਨੇ ਉਸ ਦਾ ਹੱਥ ਥਾਮਿਆ ਹੈ। ਉੱਥੇ ਹੀ ਦੂਜੀ ਤਸਵੀਰ ਵਿਚ ਉਹ ਅੰਗੂਠੀ ਦਾ ਡਿਜ਼ਾਈਨ ਫਲਾਂਟ ਕਰਦੀ ਨਜ਼ਰ ਆ ਰਹੀ ਹੈ। ਤਸਵੀਰਾਂ ਨੂੰ ਸ਼ੇਅਰ ਕਰਦਿਆਂ ਉਸ ਨੇ ਕੈਪਸ਼ਨ ਵਿਚ ਲਿਖਿਆ, ਔਰ ਮੇਰੀ ਹਾਂ ਹੈ।
Image result for Himanshi Khurana and Asim Riaz
ਅਸਲ ਵਿਚ ਤਾਂ ''ਮੈਂ ORNAZ ਰਿੰਗ ਨੂੰ ਕਰੋੜਾਂ ਵਾਰ ਹਾਂ ਕਹਿ ਸਕਦੀ ਹਾਂ। ਮੈਂ ਇਸ ਖੂਬਸੂਰਤ ਅੰਗੂਠੀ ਤੋਂ ਆਪਣੀਆਂ ਨਜ਼ਰਾਂ ਨਹੀਂ ਹਟਾ ਸਕਦੀ। ਮੈਨੂੰ ਉਸ ਦਾ ਮੇਰੇ ਲਈ ਬਣਾਇਆ ਡਿਜ਼ਾਈਨ ਪਸੰਦ ਆਇਆ।'' ਅਸਲ 'ਚ ਹਿਮਾਂਸ਼ੀ ਇਥੇ ਮੰਗਣੀ ਦੀ ਅੰਗੂਠੀ ਬਣਾਉਣ ਵਾਲੇ ਬ੍ਰਾਂਡ ORNAZ ਦਾ ਪ੍ਰਚਾਰ ਕਰ ਰਹੀ ਹੈ। ਆਪਣੀ ਪੋਸਟ 'ਚ ਉਸ ਨੇ ਇਸ ਬਾਰੇ ਗੱਲ ਕਰਕੇ ਇਸ ਨੂੰ ਵਧੀਆ ਦੱਸਿਆ ਹੈ। ਹਾਲਾਂਕਿ ਜਿਸ ਤਰ੍ਹਾਂ ਉਸ ਨੇ ਤਸਵੀਰ ਸ਼ੇਅਰ ਕਰਕੇ ਆਪਣੀ ਗੱਲ ਸ਼ੁਰੂ ਕੀਤੀ ਉਸ ਤੋਂ ਫੈਨਜ਼ ਇਹੀ ਲੱਗਾ ਕਿ ਆਸਿਮ ਰਿਆਜ਼ ਤੇ ਹਿਮਾਂਸ਼ੀ ਵਿਆਹ ਕਰਾਉਣ ਵਾਲੇ ਹਨ।
Image result for Himanshi Khurana and Asim Riaz
ਦੱਸ ਦਈਏ ਕਿ ਆਸਿਮ ਰਿਆਜ਼ ਤੇ ਹਿਮਾਂਸ਼ੀ ਖੁਰਾਨਾ ਜਲਦ ਹੀ ਨੇਹਾ ਕੱਕੜ ਦੇ ਨਵੇਂ ਗੀਤ 'ਕੱਲ੍ਹਾ ਸੋਹਣਾ ਨਹੀਂ' 'ਚ ਇਕੱਠੇ ਨਜ਼ਰ ਆਉਣ ਵਾਲੇ ਹਨ। ਦੋਵਾਂ ਨੇ ਇਕੱਠੇ ਮਿਲ ਕੇ ਪਹਿਲੀ ਵਾਰ ਕਿਸੇ ਮਿਊਜ਼ਿਕ ਵੀਡੀਓ 'ਚ ਕੰਮ ਕੀਤਾ ਹੈ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News